Thursday, May 09, 2024

Logo
Loading...
google-add

ਸ਼ਾਹਰੁਖ ਦੀ ਨਵੀਂ ਫਿਲਮ 'ਡੰਕੀ' ਦੇ ਦਮਦਾਰ ਟੀਜ਼ਰ ਨੇ ਫੈਨਜ਼ ਦਾ ਜਿੱਤਿਆ ਦਿਲ

Editor | 17:17 PM, Fri Nov 03, 2023

ਬੀਤੇ ਦਿਨ ਸ਼ਾਹਰੁਖ ਖਾਨ ਨੇ ਆਪਣਾ 58ਵਾਂ ਜਨਮਦਿਨ ਮਨਾਇਆ। ਆਪਣੇ ਇਸ ਖਾਸ ਦਿਨ 'ਤੇ ਕਿੰਗ ਖਾਨ ਨੇ ਆਪਣੇ ਪ੍ਰਸ਼ੰਸਕਾਂ 'ਤੇ ਤੋਹਫ਼ਿਆਂ ਦੀ ਵਰਖਾ ਕਰ ਦਿੱਤੀ। ਜਿੱਥੇ ਅਦਾਕਾਰ ਦੀ ਸਾਲ 2023 ਦੀ ਸਭ ਤੋਂ ਵੱਡੀ ਫਿਲਮ 'ਜਵਾਨ' OTT ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ ਸ਼ਾਹਰੁੱਖ ਨੇ ਇਸ ਖਾਸ ਮੌਕੇ 'ਤੇ ਆਪਣੀ ਆਉਣ ਵਾਲੀ ਫਿਲਮ ''ਡੰਕੀ' ਦਾ ਟੀਜ਼ਰ ਰਿਲੀਜ਼ ਕਰਕੇ ਪ੍ਰਸ਼ੰਸਕਾਂ ਨੂੰ ਦੋਹਰਾ ਟ੍ਰੀਟ ਦਿੱਤਾ ਹੈ।
ਦਰਅਸਲ, ਕਿੰਗ ਖਾਨ ਨੇ 2023 ਦੀ ਆਪਣੀ ਮੋਸਟ ਅਵੇਟਿਡ ਫਿਲਮ ''ਡੰਕੀ' ਦੀ ਪਹਿਲੀ ਲੁੱਕ ਦਾ ਖੁਲਾਸਾ ਕੀਤਾ ਹੈ। ''ਡੰਕੀ' ਦਾ 1 ਮਿੰਟ 48 ਸੈਕਿੰਡ ਦਾ ਟੀਜ਼ਰ ਕਾਫੀ ਦਮਦਾਰ ਲੱਗ ਰਿਹਾ ਹੈ। 'ਡੰਕੀ' ਦਾ ਟੀਜ਼ਰ 'ਨਿਕਲੇ ਥੇ ਹਮ ਘਰ ਸੇ' ਗੀਤ ਨਾਲ ਸ਼ੁਰੂ ਹੁੰਦਾ ਹੈ। ਸ਼ਾਹਰੁਖ ਖਾਨ ਕੁਝ ਲੋਕਾਂ ਨਾਲ ਬੈਗ ਲੈ ਕੇ ਕਾਲੇ ਪਠਾਨ ਪਹਿਰਾਵੇ ਵਿੱਚ ਰੇਗਿਸਤਾਨ ਵਿੱਚ ਕਿਤੇ ਜਾਂਦੇ ਨਜ਼ਰ ਆ ਰਹੇ ਹਨ। ਫਿਲਮ 'ਚ ਸ਼ਾਹਰੁਖ ਖਾਨ ਹਾਰਡੀ ਦਾ ਕਿਰਦਾਰ ਨਿਭਾਅ ਰਹੇ ਹਨ। ਟੀਜ਼ਰ ਤੁਹਾਨੂੰ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ, ਅਨਿਲ ਗਰੋਵਰ ਅਤੇ ਸ਼ਾਹਰੁਖ ਖਾਨ ਸਮੇਤ ਕਈ ਪ੍ਰਤਿਭਾਸ਼ਾਲੀ ਕਲਾਕਾਰਾਂ ਦੁਆਰਾ ਨਿਭਾਏ ਦਿਲਚਸਪ ਕਿਰਦਾਰਾਂ ਦੇ ਨਾਲ ਇੱਕ ਰੋਲਰਕੋਸਟਰ ਰਾਈਡ 'ਤੇ ਲੈ ਜਾਵੇਗਾ। ਦੱਸ ਦਈਏ ਕਿ ਇਹ ਫਿਲਮ ਇਸ ਕ੍ਰਿਸਮਸ 'ਤੇ ਸਿਨੇਮਾਘਰਾਂ 'ਚ ਦਸਤਕ ਦੇਵੇਗੀ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ