Thursday, May 09, 2024

Logo
Loading...
google-add

ਸਤਿੰਦਰ ਸਰਤਾਜ ਦੇ LIVE SHOW 'ਚ ਹੋਇਆ ਹੰਗਾਮਾ!

Editor | 17:48 PM, Mon Dec 11, 2023

ਪੰਜਾਬੀ ਗਾਇਕ ਸਤਿੰਦਰ ਸਰਤਾਜ ਸੰਗੀਤ ਜਗਤ ਦੇ ਟੌਪ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ. ਇਸੇ ਵਿਚਾਲੇ ਕਲਾਕਾਰ ਨਾਲ ਜੁੜੀ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਸ਼ਨੀਵਾਰ ਰਾਤ ਨੂੰ ਮਹਿਫਿਲ-ਏ-ਸਰਤਾਜ ਦਾ ਆਯੋਜਨ ਕੀਤਾ ਗਿਆ। ਸ਼ਾਮ ਨੂੰ ਸ਼ੁਰੂ ਹੋਏ ਸ਼ੋਅ ਵਿੱਚ ਸਤਿੰਦਰ ਸਰਤਾਜ ਆਪਣਾ ਗੀਤ ਗਾ ਰਹੇ ਸਨ ਕਿ ਇਸ ਦੌਰਾਨ ਪੁਲਿਸ ਸਟੇਜ ਦੇ ਪਿੱਛੋਂ ਆਈ ਤੇ ਦੇਰ ਰਾਤ ਉਹਨਾਂ ਨੇ ਚਲ ਰਹੇ ਸ਼ੋਅ ਨੂੰ ਬੰਦ ਕਰਵਾ ਦਿੱਤਾ। 


ਇਸਦੀ ਵਜ੍ਹਾ ਦੱਸਦੇ ਹੋਏ ਪੁਲਿਸ ਨੇ ਕਿਹਾ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ, ਪਰ ਸ਼ੋਅ ਸਾਢੇ 10 ਵਜੇ ਤਕ ਚੱਲਦਾ ਰਿਹਾ। ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਆਪਣੀ Screen ‘ਤੇ ਵੇਖ ਸਕਦੇ ਹੋ ਕਿ ਪੁਲਿਸ ਨੇ ਕਿਸ ਤਰਾਂ ਚੱਲਦੇ show ਨੂੰ ਬੰਦ ਕਰਵਾ ਦਿੱਤਾ।


  • Trending Tag

  • No Trending Add This News
google-add
google-add
google-add

ਫਿਲਮਾਂ

ਵੈਬ ਸੀਰੀਜ਼

ਫਿਲਮ ਟ੍ਰੇਲਰ

google-add

ਲਾਈਫ ਸਟਾਇਲ