Monday, May 20, 2024

Logo
Loading...
google-add

ਨਵੇਂ ਵਿਵਾਦ 'ਚ ਫਸੇ ਗਾਇਕ ਮਨਕੀਰਤ ਔਲਖ

Editor | 17:40 PM, Thu Sep 28, 2023

ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਨਵੇ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਾਲ 2014 ਵਿਚ ਮਨਕੀਰਤ ਔਲਖ ਨੇ ਰੋਪੜ ਦੀ ਜੇਲ੍ਹ ਵਿਚ ਇਕ ਸ਼ੋਅ ਕੀਤਾ ਸੀ। ਇਸ ਸ਼ੋਅ ਦੌਰਾਨ ਮਨਕੀਰਤ ਔਲਖ ਨੇ ਬਿਸ਼ਨੋਈ ਨੂੰ ਆਪਣਾ ਭਰਾ ਦੱਸਿਆ ਸੀ। ਬਿਸ਼ਨੋਈ ਨੂੰ ਸਾਲ 2014 ਵਿਚ ਰਾਜਸਥਾਨ ਪੁਲੀਸ ਵਲੋਂ ਕੀਤੇ ਗਏ ਐਨਕਾਊਂਟਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿਚ ਹੀ NIA ਨੇ ਮਨਕੀਰਤ ਔਲਖ ਕੋਲੋਂ ਬਿਸ਼ਨੋਈ ਨਾਲ ਉਸ ਦੇ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਸੀ ਅਤੇ ਔਲਖ ਖ਼ਿਲਾਫ਼ ਮਾਰਚ ਵਿਚ ਲੁਕਆਊਟ ਸਰਕੁਲਰ ਜਾਰੀ ਕੀਤਾ ਸੀ।
ਹਾਲਾਂਕਿ ਇਸ ਸਰਕੁਲਰ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੇ ਦੁਬਈ ਵਿਚ ਇਕ ਨਿੱਜੀ ਫੰਕਸ਼ਨ ਵਿਚ ਹਿੱਸਾ ਲਿਆ। ਇਹ ਪ੍ਰੋਗਰਾਮ ਇਕ ਕਾਰੋਬਾਰੀ ਵਲੋਂ ਕਰਵਾਇਆ ਗਿਆ ਸੀ। ਇਹ ਕਾਰੋਬਾਰੀ ਵੀ ਮਨੀ ਲਾਂਡਰਿੰਗ ਦੇ ਮਾਮਲੇ ਵਿਚ ED ਦੀ ਜਾਂਚ ਦੇ ਦਾਇਰੇ ਵਿਚ ਹੈ। ਹੁਣ ਏਜੰਸੀਆਂ ਇਸ ਗੱਲ ਦੀ ਪੁਸ਼ਟੀ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮਨਕੀਰਤ ਔਲਖ ਨੇ ਕੀ ਸਚਮੁੱਚ ਦੁਬਈ ਦੀ ਯਾਤਰਾ ਕੀਤੀ ਸੀ ਜਾ ਨਹੀਂ।

  • Trending Tag

  • No Trending Add This News
google-add
google-add
google-add

ਫਿਲਮਾਂ

ਵੈਬ ਸੀਰੀਜ਼

ਫਿਲਮ ਟ੍ਰੇਲਰ

google-add

ਲਾਈਫ ਸਟਾਇਲ