Thursday, May 09, 2024

Logo
Loading...
google-add

ਗਾਇਕ ਸ਼ੁਭ ਦਾ ਫਿਰ ਹੋ ਰਿਹਾ ਸਖਤ ਵਿਰੋਧ

Editor | 17:03 PM, Wed Nov 01, 2023

ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣ ਗਏ ਹਨ। ਇਸਦੀ ਵਜ੍ਹਾ ਹਾਲ ਹੀ ਵਿੱਚ ਹੋਇਆ ਕਲਾਕਾਰ ਦਾ ਲੰਡਨ ਕੰਸਰਟ ਹੈ। ਦਰਅਸਲ, ਪੰਜਾਬੀ ਗਾਇਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਰਾਹੀਂ ਨੇਟੀਜ਼ਨਾਂ ਨੇ ਉਨ੍ਹਾਂ ਉੱਤੇ ਲੰਡਨ ਵਿੱਚ ਹਾਲ ਹੀ ਦੇ ਸੰਗੀਤ ਸਮਾਰੋਹ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਮਜ਼ਾਕ ਉਡਾਉਣ ਅਤੇ ਜਸ਼ਨ ਮਨਾਉਣ ਵਾਲੀਆਂ ਤਸਵੀਰਾਂ ਨਾਲ ਹੂਡੀ ਦਿਖਾਉਣ ਦਾ ਦੋਸ਼ ਲਗਾਇਆ ਹੈ। ਇਸ ਵੀਡੀਓ ਨੂੰ PunFact ਹੈਂਡਲ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਚੁੱਕਿਆ ਹੈ।
ਇਸਦੇ ਨਾਲ ਹੀ ਅਦਾਕਾਰਾ ਕੰਗਨਾ ਰਣੌਤ ਨੇ ਸ਼ੁਭ ਦੀ ਨਿੰਦਾ ਕਰਦੇ ਹੋਏ ਇੱਕ ਟਵੀਟ ਨੂੰ ਦੁਬਾਰਾ ਸਾਂਝਾ ਕੀਤਾ ਅਤੇ ਇੰਦਰਾ ਗਾਂਧੀ ਦੇ ਕਤਲ ਨੂੰ "ਇੱਕ ਬਜ਼ੁਰਗ ਔਰਤ ਦਾ ਕਾਇਰਤਾਪੂਰਨ ਕਤਲ" ਕਿਹਾ। ਕੰਗਨਾ ਨੇ ਸ਼ੁਭ ਦੀ ਆਲੋਚਨਾ ਕੀਤੀ ਅਤੇ ਲਿਖਿਆ ਕਿ ਸ਼ੁਭ ਨੂੰ ਇਸ ਹਮਲੇ ਦੀ ਵਡਿਆਈ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।

  • Trending Tag

  • No Trending Add This News
google-add
google-add
google-add

ਫਿਲਮਾਂ

ਵੈਬ ਸੀਰੀਜ਼

ਫਿਲਮ ਟ੍ਰੇਲਰ

google-add

ਲਾਈਫ ਸਟਾਇਲ