Thursday, May 09, 2024

Logo
Loading...
google-add

ਕੱਲ ਰਿਲੀਜ਼ ਹੋਵੇਗਾ ਫ਼ਿਲਮ ‘ਡੰਕੀ’ ਦਾ ਟਰੇਲਰ


Editor | 17:34 PM, Mon Dec 04, 2023

ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਡੰਕੀ’ ਦਾ ਅਧਿਕਾਰਕ ਟਰੇਲਰ ਕੱਲ ਯਾਨੀ 5 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਦਿੱਤੀ ਹੈ। ਤਰਨ ਆਦਰਸ਼ ਨੇ ਸ਼ਾਹਰੁਖ ਖ਼ਾਨ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ‘ਡੰਕੀ’ ਦਾ ਟਰੇਲਰ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਪੁੱਛਿਆ ਕਿ ਲੋਕ ਇਸ ਲਈ ਉਤਸ਼ਾਹਿਤ ਹਨ ਜਾਂ ਨਹੀਂ?

ਦੱਸ ਦੇਈਏ ਕਿ ‘ਡੰਕੀ’ ਇਸ ਸਾਲ ਰਿਲੀਜ਼ ਹੋਣ ਵਾਲੀ ਸ਼ਾਹਰੁਖ ਖ਼ਾਨ ਦੀ ਤੀਜੀ ਫ਼ਿਲਮ ਹੈ। ਸ਼ਾਹਰੁਖ ਖ਼ਾਨ ਦੀਆਂ ਇਸ ਸਾਲ ਹੁਣ ਤਕ ਦੋ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ‘ਪਠਾਨ’ ਤੇ ‘ਜਵਾਨ’ ਸ਼ਾਮਲ ਹਨ। ‘ਪਠਾਨ’ ਤੇ ‘ਜਵਾਨ’ ਦੋਵੇਂ ਫ਼ਿਲਮਾਂ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀਆਂ ਹਨ। 

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ