Monday, May 20, 2024

Logo
Loading...
google-add

ਅਕਸ਼ੈ ਕੁਮਾਰ ਦੀ 'ਵੈਲਕਮ 3' ਤੋਂ ਬਾਹਰ ਹੋਣ 'ਤੇ ਨਾਨਾ ਪਾਟੇਕਰ ਨੇ ਕੀਤਾ ਰਿਐਕਟ

Editor | 17:35 PM, Wed Sep 13, 2023

ਹਾਲ ਹੀ ਵਿੱਚ ਮਲਟੀ ਸਟਾਰਰ ਫਿਲਮ 'ਵੈਲਕਮ 3' ਦਾ ਐਲਾਨ ਇੱਕ ਛੋਟੀ ਜਿਹੀ ਵਿਡੀਓ ਨਾਲ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਇਆ ਹੈ। ਹਾਲਾਂਕਿ ਇਸ 'ਚ ਅਦਾਕਾਰ ਨਾਨਾ ਪਾਟੇਕਰ ਨਜ਼ਰ ਨਹੀਂ ਆਏ। ਪ੍ਰਸ਼ੰਸਕ ਵੀ ਨਾਨਾ ਪਾਟੇਕਰ ਦੀ ਗੈਰਹਾਜ਼ਰੀ ਤੋਂ ਨਿਰਾਸ਼ ਨਜ਼ਰ ਆਏ। ਕਿਉਂਕਿ ਵੈਲਕਮ ਫਰੈਂਚਾਇਜ਼ੀ ਦੀਆਂ ਪਿਛਲੀਆਂ ਫਿਲਮਾਂ ਵਿੱਚ ਨਾਨਾ ਪਾਟੇਕਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਫਿਲਮ 'ਵੈਲਕਮ' ਐਂਡ 'ਵੈਲਕਮ ਬੈਕ' ਵਿੱਚ ਉਦੈ ਸ਼ੈਟੀ ਦੀ ਭੂਮਿਕਾ ਨਿਭਾਈ ਸੀ, ਉਨ੍ਹਾਂ ਦਾ ਕਿਰਦਾਰ ਕਾਫੀ ਮਸ਼ਹੂਰ ਹੋਇਆ ਸੀ।

ਹੁਣ ਜਦੋਂ ਨਾਨਾ ਪਾਟੇਕਰ ਤੋਂ ਪੁੱਛਿਆ ਗਿਆ ਕਿ ਉਹ ਫਿਲਮ ਦਾ ਹਿੱਸਾ ਕਿਉਂ ਨਹੀਂ ਹਨ? ਇਸ 'ਤੇ ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਬੁੱਢੇ ਹੋ ਗਏ ਹਾਂ। ਸ਼ਾਇਦ ਇਸੇ ਲਈ ਮੈਨੂੰ ਫਿਲਮ 'ਚ ਨਹੀਂ ਲਿਆ। ਦੂਜੇ ਪਾਸੇ, ਹੋਰ ਵੀ ਫਿਲਮ ਮੇਕਰਸ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਬੁੱਢਾ ਨਹੀਂ ਹੋਇਆ ਹਾਂ ਇਸ ਲਈ ਉਨ੍ਹਾਂ ਨੇ ਮੈਨੂੰ ਆਪਣੀ ਫਿਲਮ 'ਚ ਲੈ ਲਿਆ। ਤੁਹਾਨੂੰ ਦੱਸ ਦਈਏ ਕਿ ਨਾਨਾ ਪਾਟੇਕਰ ਦੀ ਆਉਣ ਵਾਲੀ ਫਿਲਮ ਵਿਵੇਕ ਅਗਨਿਹੋਤਰੀ ਵੱਲੋਂ ਨਿਰਦੇਸ਼ਿਤ 'ਵੈਕਸੀਨ ਵਾਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

'ਵੈਲਕਮ 3' ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੈ ਕੁਮਾਰ, ਰਵੀਨਾ ਟੰਡਨ, ਸੁਨੀਲ ਸ਼ੈੱਟੀ, ਜੈਕਲੀਨ ਫਰਨਾਂਡਿਸ, ਦਿਸ਼ਾ ਪਟਾਨੀ, ਲਾਰਾ ਦੱਤਾ, ਪਰੇਸ਼ ਰਾਵਲ, ਸੰਜੇ ਦੱਤ, ਜੌਨੀ ਲੀਵਰ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਮੀਕਾ ਸਿੰਘ, ਰਾਜਪਾਲ ਯਾਦਵ ਵਰਗੇ ਕਈ ਦਿੱਗਜ ਕਲਾਕਾਰ ਸ਼ਾਮਲ ਹਨ।

  • Trending Tag

  • No Trending Add This News
google-add
google-add
google-add

ਫਿਲਮਾਂ

ਵੈਬ ਸੀਰੀਜ਼

ਫਿਲਮ ਟ੍ਰੇਲਰ

google-add

ਲਾਈਫ ਸਟਾਇਲ