Thursday, May 09, 2024

Logo
Loading...
google-add

BJP ਆਗੂ ਦੇ ਕਤਲ ਮਾਮਲੇ ਵਿਚ PFI ਨਾਲ ਜੁੜੇ 14 ਲੋਕਾਂ ਨੂੰ ਮੌਤ ਦੀ ਸਜ਼ਾ

Editor | 16:25 PM, Tue Jan 30, 2024

19 ਦਸੰਬਰ 2021 ਨੂੰ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮੀ ਸਮੂਹ PFI ਯਾਨੀ ਕਿ  ‘Popular Front of India ਨਾਲ ਜੁੜੇ 15 ਹਮਲਾਵਰਾਂ ਨੇ ਭਾਜਪਾ ਦੇ OBC ਵਿੰਗ ਦੇ ਆਗੂ ਰਣਜੀਤ ਸ੍ਰੀਨਿਵਾਸਨ ਦੀ ਬੇਰਹੇਮੀ ਨਾਲ ਹੱਤਿਆ ਕਰ ਦਿੱਤੀ ਸੀ। ਕਤਲ ਦੇ ਸਮੇਂ ਉਸ ਦੀ ਪਤਨੀ ਅਤੇ ਮਾਂ ਘਰ  'ਚ ਮੌਜੂਦ ਸਨ ਤੇ ਇਹਨਾਂ ਹਮਲਾਵਰਾਂ ਨੇ ਰਣਜੀਤ ਸ੍ਰੀਨਿਵਾਸਨ ਦਾ ਉਸ ਦੇ ਪਰਿਵਾਰ ਦੇ ਸਾਹਮਣੇ ਕਤਲ ਕਰ ਦਿੱਤਾ ਸੀ। ਇਸ ਸਭ ਤੋਂ ਬਾਅਦ ਪੀੜਤ ਧਿਰ ਨੇ ਅਦਾਲਤ ਤੋਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਸੀ। 

ਦੱਸ ਦਇਏ ਕਿ ਅੱਜ ਇਸੇ ਨੂੰ ਲੈ ਕੇ ਕੇਰਲ ਦੀ ਅਦਾਲਤ ਨੇ ਭਾਜਪਾ ਨੇਤਾ ਰਣਜੀਤ ਸ਼੍ਰੀਨਿਵਾਸ ਦੇ ਕਤਲ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਮਾਵੇਲੀਕਾਰਾ ਦੀ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਰੰਜੀਤ ਸ੍ਰੀਨਿਵਾਸ ਦੇ ਕਤਲ ਮਾਮਲੇ 'ਚ  PFI ਨਾਲ ਜੁੜੇ 15 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪੀੜਤਾ ਦੇ ਵਕੀਲ ਨੇ ਕਿਹਾ ਕਿ ਸਜ਼ਾ ਭੁਗਤਣ ਵਾਲੇ ਸਾਰੇ ਦੋਸ਼ੀ trend killer squad ਦਾ ਹਿੱਸਾ ਸਨ, ਜਿਹਨਾਂ ਨੇ  ਬੇਰਹਿਮੀ  ਦੇ ਨਾਲ ਪੀੜਤ ਨੂੰ ਉਸਦੀ ਮਾਂ, ਪਤਨੀ ਅਤੇ ਬੱਚੇ ਦੇ ਸਾਹਮਣੇ ਮਾਰ ਦਿੱਤਾ । 

ਕੇਰਲ ਦੀ ਅਦਾਲਤ ਵੱਲੋਂ ਲਏ ਗਏ ਇਸ ਫੈਸਲੇ ਦਾ ਭਾਜਪਾ ਨੇਤਾ ਰਣਜੀਤ ਸ਼੍ਰੀਨਿਵਾਸ ਦੇ ਪਰਿਵਾਰ ਨੇ ਸੁਆਗਤ ਕੀਤਾ। ਇਸ ਫੈਸਲੇ ਤੋਂ ਪਰਿਵਾਰ ਕਾਫੀ ਖੁਸ਼ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲ ਗਿਆ  ਹੈ।

google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add