Thursday, May 09, 2024

Logo
Loading...
google-add

ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ ਦਾ ਦਿਹਾਂਤ

Editor | 12:41 PM, Fri Nov 24, 2023

ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਫਾਤਿਮਾ ਬੀਵੀ ਦਾ 96 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਮਰਹੂਮ ਜਸਟਿਸ ਫਾਤਿਮਾ ਬੀਵੀ ਨੇ ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ਦੌਰਾਨ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਰੋਲ ਮਾਡਲ ਅਤੇ ਮਿਸਾਲ ਵਜੋਂ ਕੰਮ ਕੀਤਾ ਹੈ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਜਸਟਿਸ ਬੀਬੀ ਨੂੰ ਵੱਧਦੀ ਉਮਰ ਸਬੰਧੀ ਬੀਮਾਰੀਆਂ ਕਾਰਨ ਕੁਝ ਦਿਨ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਵੀਰਵਾਰ ਦੁਪਹਿਰ ਲੱਗਭਗ ਸਵਾ 12 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।


ਜਸਟਿਸ ਬੀਬੀ 1974 ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣੀ ਅਤੇ 1980 ਵਿਚ ਉਨ੍ਹਾਂ ਨੂੰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਨਿਆਂਇਕ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 1983 'ਚ ਕੇਰਲ ਹਾਈ ਕੋਰਟ 'ਚ ਤਰੱਕੀ ਦਿੱਤੀ ਅਤੇ ਅਗਲੇ ਹੀ ਸਾਲ ਉਹ ਉੱਥੇ ਸਥਾਨਕ ਜੱਜ ਬਣ ਗਈ। ਉਹ 1989 ਵਿਚ ਭਾਰਤ ਦੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਅਤੇ 1992 ਵਿਚ ਉੱਥੋਂ ਸੇਵਾਮੁਕਤ ਹੋਈ। ਜਸਟਿਸ ਬੀਬੀ ਨੇ ਸੇਵਾਮੁਕਤ ਹੋਣ ਮਗਰੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਦੇ ਰੂਪ ਵਿਚ ਕੰਮ ਕੀਤਾ। ਉਹ 1997  ਵਿਚ ਤਾਮਿਲਨਾਡੂ ਦੀ ਰਾਜਪਾਲ ਬਣੀ।

  • Trending Tag

  • No Trending Add This News
google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add

ਸਿੱਖਿਆ ਦੀਆਂ ਖਬਰਾਂ

google-add
google-add