Monday, May 20, 2024

Logo
Loading...
google-add

ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ

Editor | 17:48 PM, Mon Sep 11, 2023

ਪੰਜਾਬ ਦੇ ਵਿੱਚ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜ਼ਮੀਨੀ ਪੱਧਰ ‘ਤੇ ਤਾਂ ਲੋਕ ਨਸ਼ਾ ਵੇਚਣ ਦੇ ਲਈ ਨਵੇ ਨਵੇ ਰਾਹ ਆਪਣਾ ਰਹੇ ਹਨ।

 

ਬੀਤੇ ਦਿਨ ਅਸੀਂ ਦੇਖਿਆ ਸੀ ਕਿ ਪੰਜਾਬ ਪੁਲਿਸ ਨੇ ਫਾਜ਼ਿਲਕਾ ਇਲਾਕੇ ਤੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਉਹ ਵੀ ਇੱਕ ਨਵੇ ਜੁਗਾੜ ਨਾਲ ਕਿਉਕਿ ਇਸ ਵਾਰ ਨਸ਼ਾ ਤਸਕਰਾਂ ਨੇ ਹੈਰੋਇਨ ਦੀ ਤਸਕਰੀ ਲਈ ਨਵਾਂ ਜੁਗਾੜ ਅਪਣਾਈਆਂ ਸੀ ਉਨ੍ਹਾਂ ਨੇ ਤੂੜੀ ਨਾਲ ਭਰੀ ਟਰਾਲੀ ਵਿੱਚ ਹੈਰੋਇਨ ਲੁਕਾਈ ਹੋਈ ਸੀ ਜਦੋਂ ਪੁਲੀਸ ਨੇ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ਦਾ ਪਰਦਾਫਾਸ਼ ਹੋਇਆ।

 

ਇਸਦੇ ਨਾਲ ਹੀ ਹੁਣ ਲੁਧਿਆਣਾ ਪੁਲਿਸ ਦੇ ਹੱਥ ਉਦੋਂ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਦੇ ਹੱਥ ਉਹ ਤਸਕਰ ਚੜ੍ਹ ਗਏ ਜਿਹਨਾਂ ਵੱਲੋਂ ਇੱਕ ਅਨੋਖੇ ਤਰੀਕੇ ਦੇ ਨਾਲ ਦੁਬਈ ਤੋਂ ਪੰਜਾਬ ਸੋਨੇ ਦੀ ਤਸਕਰੀ ਕੀਤੀ ਜਾਂਦੀ ਸੀਦਰਅਸਲ ਇਹਨਾਂ ਤਸਕਰਾਂ ਦੇ ਦੁਬਈ ਬੈਠੇ ਆਕਾ ਦੁਬਈ ਤੋਂ ਸੋਨੇ ਵਿਚ ਕੋਈ ਕਥਿਤ ਕੈਮੀਕਲ ਮਿਲਾ ਦਿੰਦੇ ਸੀ ਜਿਸ ਨਾਲ ਸੋਨਾ ਪਿਘਲ ਕੇ ਤਰਲ ਬਣ ਜਾਂਦਾ ਸੀ ਅਤੇ ਅਜਿਹਾ ਕਰਨ ਦੇ ਨਾਲ ਸੋਨੇ ਦੀ ਖੇਪ ਮੈਟਲ ਡਿਟੈਕਟਰ ਮਸ਼ੀਨਾਂ ਦੀ ਪਕੜ 'ਚ ਆਉਣ ਤੋਂ ਬਚ ਜਾਂਦੀ ਸੀ

 

ਪੁਲਿਸ ਦੇ ਦੱਸਣ ਮੁਤਾਬਿਕ ਇਹ ਦੁਬਈ  ਤੋਂ ਕਿਸੇ ਵੀ ਯਾਤਰੀ ਨੂੰ ਇਹ ਖੇਪ ਫੜਾ ਦਿੱਤੀ ਜਾਂਦੀ ਸੀ ਤੇ ਉਸ ਯਾਤਰੀ ਦੀ ਫੋਟੋ ਤੇ ਹੋਰ ਡਿਟੇਲਾਂ ਪੰਜਾਬ ਚ ਬੈਠੇ ਤਸਕਰਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਸੀ। ਫਿਰ ਇਹ ਤਸਕਰ ਅੰਮ੍ਰਿਤਸਰ ਏਅਰਪੋਰਟ ਤੇ ਮੂਹਰੇ ਪਹੁੰਚ ਕੇ ਉਕਤ ਯਾਤਰੀ ਨੂੰ ਪਛਾਣ ਲੈਂਦੇ ਸਨ ਅਤੇ ਉਸ ਕੋਲੋਂ ਖੇਪ ਰਿਸੀਵ ਕਰ ਲੈਂਦੇ ਸੀ ਹੁਣ ਇਸ ਗਿਰੋਹ ਦਾ ਪਰਦਾਫਾਸ਼ ਹੋ ਚੁੱਕਿਆ ਹੈ ਇਨ੍ਹਾਂ ਤਸਕਰਾਂ ਕੋਲੋਂ ਲਗਭਗ 1 ਕਿਲੋ 230 ਗ੍ਰਾਮ ਸੋਨੇ ਦੀ ਕੈਮੀਕਲ ਮਿਲਾ ਕੇ ਬਣਾਈ ਹੋਈ ਤਰਲ ਪੇਸਟ ਅਤੇ 2 ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਕੀਤੇ ਗਏ ਨੇ ਅਤੇ ਇਸ ਮਾਮਲੇ '2 ਜਣਿਆਂ ਦੀ ਗ੍ਰਿਫਤਾਰੀ ਹੋਈ ਹੈ

  • Trending Tag

  • No Trending Add This News
google-add
google-add
google-add

This day in the story

ਰੁਜ਼ਗਾਰ

google-add

ਕਾਨੂੰਨ ਅਤੇ ਵਿਵਸਥਾ

google-add
google-add

ਸਿੱਖਿਆ ਦੀਆਂ ਖਬਰਾਂ

google-add
google-add