ਜੰਮੂ-ਕਸ਼ਮੀਰ 'ਚ 3.5 ਤੀਬਰਤਾ ਦਾ ਭੂਚਾਲ
Editor | 17:52 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਵਿਭਵ ਕੁਮਾਰ ਗ੍ਰਿਫਤਾਰ
Editor | 17:08 PM, Sat May 18, 2024
ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ' 25 ਦਿਨਾਂ ਬਾਅਦ ਘਰ ਪਰਤੇ
Editor | 13:09 PM, Sat May 18, 2024
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਦੋਸ਼ 'ਚ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਹਿਰਾਸਤ 'ਚ ਲਿਆ
Editor | 13:08 PM, Sat May 18, 2024
ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਸੱਚਾਈ ਆਈ ਸਾਹਮਣੇ, ਕਈ ਥਾਵਾਂ ਤੇ ਸੱਟਾਂ ਦੀ ਪੁਸ਼ਟੀ
Editor | 12:40 PM, Sat May 18, 2024
ਕੇਂਦਰੀ ਗ੍ਰਹਿ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਕਰਨਗੇ ਚੋਣ ਪ੍ਰਚਾਰ
Editor | 10:16 AM, Sat May 18, 2024
Editor | 18:12 PM, Fri May 17, 2024
ਸਵਾਤੀ ਮਾਲੀਵਾਲ ਨੇ ਬਿਨਾਂ ਨਾਂ ਲਏ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ
Editor | 17:43 PM, Fri May 17, 2024
ਫੋਟੋਗ੍ਰਾਫੀ ਦੇ ਨਾਲ ਦਾਰੁਲ ਉਲੂਮ ਦੇਵਬੰਦ 'ਚ ਔਰਤਾਂ 'ਤੇ ਵੀ ਲਗਾਈ ਗਈ ਪਾਬੰਦੀ
Editor | 13:50 PM, Fri May 17, 2024
Editor | 13:05 PM, Fri May 17, 2024
ਲੋਕ ਸਭਾ 'ਚ ਪਾਸ ਹੋਇਆ Women reservation bill, ਹੱਕ 'ਚ 454 ਤੇ ਵਿਰੋਧ 'ਚ ਪਏ 2 ਵੋਟ
ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਅਜਿਹਾ ਬਿੱਲ ਪਾਸ ਕੀਤਾ ਗਿਆ ਹੈ। ਜਿਸਨੇ ਇਤਿਹਾਸ ਰਚ ਦਿੱਤਾ ਹੈ। ਦੱਸਣਯੋਗ ਹੈ ਕਿ ਐਚਡੀ ਦੇਵਗੌੜਾ ਦੀ ਸਰਕਾਰ ਦੌਰਾਨ 12 ਸਤੰਬਰ 1996 ਨੂੰ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ ਗਿਆ ਸੀ ਹਾਲਾਂਕਿ ਇਹ ਬਿੱਲ ਉਦੋਂ ਤੋਂ ਲੈ ਕੇ ਹੁਣ ਤੱਕ ਯਾਨੀ 27 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਟਕਿਆ ਹੋਇਆ ਸੀ।
ਪਰ ਬੀਤੇ ਦਿਨ ਲੋਕ ਸਭਾ ਵਿੱਚ ਕਾਫੀ ਚਰਚਾ ਤੋਂ ਬਾਅਦ ਮਹਿਲਾ ਰਾਖਵਾਂਕਰਨ ਬਿੱਲ ਯਾਨੀ ਕਿ ਨਾਰੀ ਸ਼ਕਤੀ ਵੰਦਨ ਐਕਟ ਨੂੰ ਸੰਸਦ ਦੇ ਹੇਠਲੇ ਸਦਨ ਵਿੱਚ ਪਾਸ ਕਰ ਦਿੱਤਾ ਗਿਆ। ਇਸ ਦੇ ਹੱਕ ਵਿੱਚ 454 ਅਤੇ ਵਿਰੋਧ ਵਿੱਚ 2 ਵੋਟਾਂ ਪਈਆਂ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੰਵਿਧਾਨ ਸੋਧ ਲਈ ਸਦਨ ਦੀ ਗਿਣਤੀ ਦੇ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਜਦਕਿ ਕਿਸੇ ਆਮ ਬਿੱਲ ਨੂੰ ਪਾਸ ਕਰਾਉਣ ਲਈ ਸਦਨ 'ਚ 50 ਫੀਸਦੀ ਤੋਂ ਜ਼ਿਆਦਾ ਮੈਂਬਰ ਮੌਜੂਦ ਹੋਣੇ ਚਾਹੀਦੇ ਹਨ। ਦੋ-ਤਿਹਾਈ ਬਹੁਮਤ ਨਾਲ ਬਿੱਲ ਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਸੰਵਿਧਾਨ ਸੋਧ ਬਿੱਲ ਸੀ, ਫਿਲਹਾਲ ਕਾਂਗਰਸ ਦੇ ਨਾਲ ਹੋਰ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਦਾ ਸਾਥ ਦਿੱਤਾ। ਹਾਲਾਂਕਿ, ਕੁਝ ਲੋਕਾਂ ਨੇ ਵਿਰੋਧ ਕੀਤਾ ਪਰ ਸਰਕਾਰ ਦੇ ਨਾਲ ਖੜ੍ਹੇ ਦਿਖਾਈ ਦਿੱਤੇ। ਹੁਣ ਦੇਸ਼ ਦੀਆਂ ਨਜ਼ਰਾਂ ਰਾਜ ਸਭਾ 'ਤੇ ਲੱਗੀਆਂ ਹੋਈਆਂ ਹਨ। ਕਿਉਕਿ ਇਸ ਬਿੱਲ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਕੇਂਦਰ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਆਪਣਾ ਪੱਖ ਪੇਸ਼ ਕੀਤਾ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਨਾਰੀ ਸ਼ਕਤੀ ਵੰਦਨ ਐਕਟ ਬਿੱਲ ਦਾ ਸਮਰਥਨ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਜਨਗਣਨਾ ਅਤੇ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਇੱਕ ਤਿਹਾਈ ਰਾਖਵੇਂਕਰਨ ਨਾਲ ਸਬੰਧਤ ਕਾਨੂੰਨ ਬਹੁਤ ਜਲਦੀ ਰੂਪ ਧਾਰਨ ਕਰੇਗਾ।
ਵਿਰੋਧੀ ਧਿਰ ਦੇ ਮੈਂਬਰਾਂ ਦੇ ਇਸ ਖਦਸ਼ੇ 'ਤੇ ਕਿ ਜੇਕਰ ਦੇਸ਼ 'ਚ ਮਰਦਮਸ਼ੁਮਾਰੀ ਅਤੇ ਹੱਦਬੰਦੀ ਤੋਂ ਬਾਅਦ ਔਰਤਾਂ ਦੇ ਰਾਖਵੇਂਕਰਨ ਨਾਲ ਸਬੰਧਤ ਕਾਨੂੰਨ ਲਾਗੂ ਹੁੰਦਾ ਹੈ ਤਾਂ ਇਸ ਨੂੰ ਅਮਲੀਜਾਮਾ ਪਹਿਨਾਉਣ 'ਚ ਕਈ ਸਾਲ ਲੱਗ ਜਾਣਗੇ। ਅਮਿਤ ਸ਼ਾਹ ਨੇ ਕਿਹਾ ਕਿ ਹੱਦਬੰਦੀ ਕਮਿਸ਼ਨ ਅਰਧ-ਨਿਆਂਇਕ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਦੇ ਮੁਖੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਹੁੰਦੇ ਹਨ। ਇਸ ਵਿੱਚ ਚੋਣ ਕਮਿਸ਼ਨ ਦੇ ਨੁਮਾਇੰਦੇ ਅਤੇ ਸਾਰੀਆਂ ਪਾਰਟੀਆਂ ਦਾ ਇੱਕ-ਇੱਕ ਮੈਂਬਰ ਸ਼ਾਮਲ ਹੁੰਦੇ ਹਨ।
Trending Tag
Birth Certificate ਨਾਲ ਕੀਤੇ ਜਾਣਗੇ ਡਰਾਈਵਿੰਗ ਲਾਇਸੈਂਸ-ਆਧਾਰ ਬਣਾਉਣ ਵਰਗੇ ਕੰਮ
ਕੇਜਰੀਵਾਲ ਦੀ "ਭੈਣ" ਨੂੰ ਪੰਜਾਬ ਪੁਲਿਸ ਨੇ ਕੀਤਾ ਨਜ਼ਰਬੰਦ, ਦੇਖੋ ਬਦਲਾਅ ਦਾ ਨਵਾਂ ਰੂਪ
ਪੰਜਾਬ ਬਣ ਰਿਹਾ ਘੁਟਾਲਿਆਂ ਦਾ ਗੜ੍ਹ, ਇੱਕ ਤੋਂ ਬਾਅਦ ਇੱਕ ਘੁਟਾਲਾ ਆ ਰਿਹਾ ਸਾਹਮਣੇ
"POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ" - VK ਸਿੰਘ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਪੰਜਾਬ ਸਰਕਾਰ ਦੇ ਹੱਥੋਂ ਨਿਕਲੀ BBMB ਦੀ ਚੇਅਰਮੈਨੀ, ਕੇਂਦਰ ਨੇ ਪਾ ਦਿੱਤੀ ਵੱਡੀ ਕਾਰਵਾਈ
ਪੈਸੇ ਦੀ ਤੰਗੀ ਝੱਲ ਰਹੀ ਪੰਜਾਬ ਸਰਕਾਰ, ਰਾਜਪਾਲ ਨੂੰ ਚਿੱਠੀ ਭੇਜ ਕੇ CM ਮਾਨ ਨੇ ਮੰਗੀ ਮੱਦਦ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
ਨਸ਼ਾ ਤਸਕਰਾ ਨੇ ਨਸ਼ਾ ਵੇਚਣ ਦੇ ਲੱਭੇ ਅਨੋਖੇ ਤਰੀਕੇ, ਚੜ੍ਹੇ ਪੁਲੀਸ ਦੇ ਅੜਿੱਕੇ
ਜੰਮੂ-ਕਸ਼ਮੀਰ 'ਚ ਕਦੋਂ ਹੋਣਗੀਆਂ ਚੋਣਾਂ? ਰਾਜ ਦਾ ਦਰਜਾ ਕਦੋਂ ਵਾਪਸ ਆਵੇਗਾ? ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
7 ਦਿਨਾਂ ‘ਚ ਦੇਸ਼ ‘ਚ ਲਾਗੂ ਹੋ ਜਾਵੇਗਾ CAA, ਕੇਂਦਰੀ ਮੰਤਰੀ ਨੇ ਕੀਤਾ ਦਾਅਵਾ
ਕੇਂਦਰੀ ਮੰਤਰੀ ਰਾਜਨਾਥ ਸਿੰਘ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਜੰਮੂ ਕਸ਼ਮੀਰ
ਕੇਜਰੀਵਾਲ ਨੇ ED ਨੂੰ ਦਿੱਤਾ ਜਵਾਬ, ਕਿਹਾ “ਗੈਰ-ਕਾਨੂੰਨੀ ਸੰਮਨ ਵਾਪਸ ਲਏ ਜਾਣ”
ਪੂਰੇ ਉੱਤਰ ਭਾਰਤ ਵਿੱਚ ਅਗਲੇ 5 ਦਿਨ ਪਏਗੀ ਭਿਆਨਕ ਗਰਮੀ, ਪੰਜਾਬ ਵਿੱਚ ਰੈੱਡ ਅਲਰਟ ਜਾਰੀ ਹੋਇਆ
ਛਪਰਾ ਮਦਰੱਸਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ, 14 ਬੱਚੇ ਤੇ 2 ਮੌਲਾਨਾ ਕਿੱਥੇ ਗਾਇਬ?
ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ Photo ID, ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਘੁਟਾਲਿਆਂ ਦਾ ਗੜ੍ਹ ਬਣ ਚੁੱਕਿਆ ਪੰਜਾਬ, ਇੱਕ ਹੋਰ ਵਜ਼ੀਫਾ ਘੁਟਾਲਾ ਆਇਆ ਸਾਹਮਣੇ
“ਭਗਵੰਤ ਮਾਨ ਜੀ ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ, ਨਾ ਪੰਜਾਬੀ ਤੇ ਨਾ ਹੀ ਪਾਲਿਸੀ” – ਬਿਕਰਮ ਮਜੀਠੀਆ
“ਭਾਰਤੀ ਟੀਮ ਦੀ ਜਰਸੀ 'ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ "- ਵਰਿੰਦਰ ਸਹਿਵਾਗ
"ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਗੁੰਮਰਾਹ" - ਅਨੁਰਾਗ ਠਾਕੁਰ