Monday, May 20, 2024

Logo
Loading...
google-add

ਅਮਿਤ ਸ਼ਾਹ ਅੱਜ ਕਰਨਗੇ ਚੰਡੀਗੜ੍ਹ ਦਾ ਦੌਰਾ, ਥਾਂ-ਥਾਂ ਹੋ ਰਹੀ ਚੈਕਿੰਗ

Editor | 11:30 AM, Fri Dec 22, 2023

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ 2 ਵਜੇ ਦੇ ਕਰੀਬ ਚੰਡੀਗੜ੍ਹ ਪਹੁੰਚਣਗੇ ਤੇ 3 ਘੰਟੇ ਤੱਕ ਸ਼ਹਿਰ ਵਿੱਚ ਰੁਕਣਗੇ। ਅਮਿਤ ਸ਼ਾਹ ਦਾ ਪ੍ਰੋਗਰਾਮ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੈਕਟਰ 26, ਚੰਡੀਗੜ੍ਹ ਵਿਖੇ ਹੈ। ਉਹ ਇੱਥੇ 375 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਮਿਤ ਸ਼ਾਹ ਦੇ ਦੌਰੇ ਦੌਰਾਨ ਚੰਡੀਗੜ੍ਹ ਦੇ ਕਈ ਰੂਟਾਂ 'ਤੇ ਆਵਾਜਾਈ ਵੀ ਡਾਇਵਰਟ ਕੀਤੀ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਮਾਗਮ ਵਾਲੀ ਥਾਂ ਤੋਂ 250 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਵਾਹਨ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਇਸ ਕਾਰਨ ਮੱਧ ਮਾਰਗ 'ਤੇ ਸੈਕਟਰ 26 ਸਥਿਤ ਸ਼ੋਅਰੂਮਾਂ ਦੇ ਪਿਛਲੇ ਪਾਸੇ ਪਾਰਕਿੰਗ 'ਤੇ ਪਾਬੰਦੀ ਲਾ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਸੈਕਟਰ 26 ਥਾਣੇ ਦੇ ਸਾਹਮਣੇ ਵਾਲੀ ਪਾਰਕਿੰਗ ਤੋਂ ਲੈ ਕੇ ਸੜਕ ਤੇ ਹੋਰ ਕਿਸੇ ਵੀ ਥਾਂ ’ਤੇ ਵਾਹਨ ਪਾਰਕ ਨਹੀਂ ਕੀਤੇ ਜਾਣਗੇ। ਪੁਲਿਸ ਕੋਲ ਸਮਾਗਮ ਵਾਲੀ ਥਾਂ ਵੱਲ ਜਾਣ ਵਾਲੇ ਵੀਵੀਆਈਪੀ ਤੇ ਵੀਆਈਪੀ ਵਾਹਨਾਂ ਸਮੇਤ ਸੱਦੇ ਗਏ ਮਹਿਮਾਨਾਂ ਦੀ ਸੂਚੀ ਹੈ। ਇਨ੍ਹਾਂ ਵਾਹਨਾਂ ਨੂੰ ਪਾਸ ਦੇਖ ਕੇ ਹੀ ਅੰਦਰ ਜਾਣ ਦਿੱਤਾ ਜਾਵੇਗਾ।


  • Trending Tag

  • No Trending Add This News
google-add
google-add
google-add

This day in the story

ਰੁਜ਼ਗਾਰ

google-add

ਕਾਨੂੰਨ ਅਤੇ ਵਿਵਸਥਾ

google-add
google-add

ਸਿੱਖਿਆ ਦੀਆਂ ਖਬਰਾਂ

google-add
google-add