Thursday, May 09, 2024

Logo
Loading...
google-add

Mahadev Batting App ਮਾਮਲੇ 'ਚ ED ਦਾ ਵੱਡਾ ਖੁਲਾਸਾ

Editor | 12:35 PM, Sat Jan 06, 2024

Mahadev Batting App ਮਾਮਲੇ 'ਚ ED ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ ਹੋਇਆ ਹੈ। ਚਾਰਜਸ਼ੀਟ ਵਿੱਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਨਾਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਦੌਰਾਨ ਤਤਕਾਲੀ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਮਹਾਦੇਵ ਸੱਤਾ ਐਪ ਪ੍ਰਮੋਟਰਾਂ ਵੱਲੋਂ 508 ਕਰੋੜ ਰੁਪਏ ਦਿੱਤੇ ਗਏ ਸਨ। ਦੱਸ ਦਈਏ ਕਿ ਇਸ ਮਾਮਲੇ ‘ਚ ਬੀਤੇ ਦਿਨੀ ਕੁੱਲ 5 ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ 'ਚ ਸ਼ੁਭਮ ਸੋਨੀ, ਅਮਿਤ ਕੁਮਾਰ ਅਗਰਵਾਲ, ਰੋਹਿਤ ਗੁਲਾਟੀ, ਭੀਮ ਸਿੰਘ ਅਤੇ ਅਸੀਮ ਦਾਸ ਦੇ ਨਾਂ ਸ਼ਾਮਲ ਹਨ। 

ਹੁਣ ਇਸ ਮਾਮਲੇ ‘ਚ ਖੁਲਾਸਾ ਕਰਦੇ ਹੋਏ 5 ਦੋਸ਼ੀਆਂ ‘ਚੋ ਇੱਕ ਦੋਸ਼ੀ  ਅਸੀਮ ਦਾਸ ਨੇ ਏਜੰਸੀ ਨੂੰ ਦੱਸਿਆ ਕਿ ਇਹ 508 ਕਰੋੜ ਰੁਪਏ ਕਾਂਗਰਸ ਨੇਤਾ ਅਤੇ ਰਾਜ ਦੇ ਸਾਬਕਾ ਸੀਐਮ ਭੁਪੇਸ਼ ਬਘੇਲ ਨੂੰ ਹਾਲ ਹੀ ਵਿੱਚ ਹੋਈਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੌਰਾਨ ਭੇਜੇ ਗਏ ਸਨ। ਦੱਸ ਦਈਏ ਕਿ  ਗ੍ਰਿਫ਼ਤਾਰ ਮੁਲਜ਼ਮ ਅਸੀਮ ਦਾਸ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਲਈ ਭਾਰਤ ਵਿੱਚ ਕੋਰੀਅਰ ਦਾ ਕੰਮ ਕਰਦਾ ਸੀ। ਹਾਲ ਹੀ ਵਿੱਚ ਕੀਤੀ ਛਾਪੇਮਾਰੀ ਵਿੱਚ ਉਸ ਦੇ ਟਿਕਾਣਿਆਂ ਤੋਂ ਕਰੀਬ 5.39 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

  • Trending Tag

  • No Trending Add This News
google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add