Thursday, May 09, 2024

Logo
Loading...
google-add

PM ਮੋਦੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸ਼ੇਅਰ ਕੀਤਾ Audio ਸੰਦੇਸ਼

Editor | 16:09 PM, Fri Jan 12, 2024

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਚੱਲ ਰਹੀਆਂ ਤਿਆਰੀਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਖ਼ਾਸ ਆਡੀਓ ਸੰਦੇਸ਼ ਜਾਰੀ ਕੀਤਾ ਹੈ। ਸੋਸ਼ਲ ਮੀਡਿਆ ਪਲੇਟਫਾਰਮ “X” 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਸਿਰਫ 11 ਦਿਨ ਹੀ ਬਚੇ ਹਨ। ਮੇਰੀ ਖੁਸ਼ਕਿਸਮਤ ਹੈ ਕਿ ਮੈਂ ਵੀ ਇਸ ਸ਼ੁੱਭ ਮੌਕੇ ਦਾ ਗਵਾਹ ਬਣਾਂਗਾ।

ਉਹਨਾਂ ਕਿਹਾ ਪ੍ਰਭੂ ਨੇ ਮੈਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਭਾਰਤ ਦੇ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਅੱਜ ਤੋਂ 11 ਦਿਨ ਦਾ ਵਿਸ਼ੇਸ਼ ਅਨੁਸ਼ਠਾਨ (ਰਸਮ) ਸ਼ੁਰੂ ਕਰ ਰਿਹਾ ਹਾਂ। ਮੈਂ ਸਾਰੇ ਲੋਕਾਂ ਤੋਂ ਆਸ਼ੀਰਵਾਦ ਦਾ ਚਾਹਵਾਨ ਹਾਂ। ਇਸ ਸਮੇਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ 'ਚ ਕਹਿਣਾ ਬਹੁਤ ਮੁਸ਼ਕਲ ਹੈ ਪਰ ਮੈਂ ਆਪਣੇ ਵੱਲੋਂ ਇਕ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਅੱਗੇ  ਕਿਹਾ ਕਿ ਜ਼ਿੰਦਗੀ ਦੇ ਕੁਝ ਪਲ ਰੱਬੀ ਅਸ਼ੀਰਵਾਦ ਕਾਰਨ ਹੀ ਹਕੀਕਤ ਵਿਚ ਬਦਲ ਜਾਂਦੇ ਹਨ। ਅੱਜ ਸਾਡੇ ਸਾਰੇ ਭਾਰਤੀਆਂ ਲਈ ਅਤੇ ਦੁਨੀਆ ਭਰ 'ਚ ਫੈਲੇ ਰਾਮ ਦੇ ਭਗਤਾਂ ਲਈ ਅਜਿਹਾ ਪਵਿੱਤਰ ਮੌਕਾ ਹੈ। ਹਰ ਪਾਸੇ ਭਗਵਾਨ ਸ਼੍ਰੀ ਰਾਮ ਦੀ ਭਗਤੀ ਦਾ ਅਦਭੁਤ ਵਾਤਾਵਰਣ ਹੈ। ਚਾਰੇ ਪਾਸੇ ਰਾਮ ਦੇ ਨਾਮ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

  • Trending Tag

  • No Trending Add This News
google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add