Thursday, May 09, 2024

Logo
Loading...
google-add

ਤੇਲੰਗਾਨਾ 'ਚ ਇੱਕ ਅਧਿਕਾਰੀ ਦੇ ਘਰੋਂ ਮਿਲੀ 100 ਕਰੋੜ ਰੁਪਏ ਦੀ Black Money

Editor | 13:13 PM, Thu Jan 25, 2024

ਤੇਲੰਗਾਨਾ ‘ਚ ਐਂਟੀ ਕਰੱਪਸ਼ਨ ਬਿਊਰੋ ਨੇ ਬੀਤੇ ਦਿਨ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਸਕੱਤਰ ਸ਼ਿਵ ਬਾਲਕ੍ਰਿਸ਼ਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਸਮੇਤ 20 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਸ਼ਿਵ ਬਾਲਕ੍ਰਿਸ਼ਨ ਦੇ ਘਰੋਂ 40 ਲੱਖ ਰੁਪਏ ਨਕਦੀ, 2 ਕਿਲੋ ਸੋਨਾ, 60 ਮਹਿੰਗੀਆਂ ਘੜੀਆਂ, 14 ਸਮਾਰਟ ਫ਼ੋਨ, 10 ਲੈਪਟਾਪ ਅਤੇ ਅਚੱਲ ਜਾਇਦਾਦ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਹੋਏ। ਇਨ੍ਹਾਂ ਦੀ ਕੀਮਤ 100 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਬਾਲਕ੍ਰਿਸ਼ਨ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਜ਼ਬਤ ਕੀਤੀ ਗਈ ਹੈ। 

ਦੱਸ ਦਇਏ ਕਿ ਹੁਣ ਇਸ ਸਭ ਤੋਂ ਬਾਅਦ ਐਂਟੀ ਕਰੱਪਸ਼ਨ ਬਿਊਰੋ ਨੇ ਸ਼ਿਵ ਬਾਲਕ੍ਰਿਸ਼ਨ ਦੇ ਖ਼ਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਲਕ੍ਰਿਸ਼ਨ ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ। ACB ਦਾ ਇਲਜ਼ਾਮ ਹੈ ਕਿ ਬਾਲਾਕ੍ਰਿਸ਼ਨ ਨੇ ਇਸ ਅਹੁਦੇ ‘ਤੇ ਰਹਿੰਦਿਆਂ ਵੱਡੀ ਜਾਇਦਾਦ ਹਾਸਲ ਕੀਤੀ। ਉਸਨੇ ਕਈ ਰੀਅਲ ਅਸਟੇਟ ਕੰਪਨੀਆਂ ਨੂੰ ਪਰਮਿਟ ਸੁਵਿਧਾਵਾਂ ਦੇ ਕੇ ਕਰੋੜਾਂ ਰੁਪਏ ਕਮਾਏ ਹਨਰਿਪੋਰਟਾਂ ਮੁਤਾਬਕ ACB ਅਧਿਕਾਰੀਆਂ ਨੂੰ ਬਾਲਕ੍ਰਿਸ਼ਨ ਤੋਂ ਹੋਰ ਪੈਸੇ ਅਤੇ ਜਾਇਦਾਦ ਮਿਲਣ ਦੀ ਉਮੀਦ ਹੈ। ਫਿਲਹਾਲਬ ਉਹਨਾਂ ਦੇ ਘਰ ਦੀ ਤਲਾਸ਼ੀ ਪੂਰੀ ਹੋ ਗਈ ਹੈ ਪਰ ਚਾਰ ਥਾਵਾਂ ‘ਤੇ ਜਾਂਚ ਜਾਰੀ ਹੈ। ਉਹਨਾਂ ਦੇ ਨਾਂ ‘ਤੇ 4 ਬੈਂਕਾਂ ‘ਚ ਲਾਕਰ ਮਿਲੇ ਹਨ, ਜਿਨ੍ਹਾਂ ਨੂੰ ਹੁਣ ਖੋਲ੍ਹਿਆ ਜਾਵੇਗਾ। ਇਸਦੇ ਨਾਲ ਹੀ ACB ਨੇ ਕਿਹਾ ਹੈ ਕਿ ਉਹ ਬਾਲਕ੍ਰਿਸ਼ਨ ਨਾਲ ਜੁੜੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰਨਗੇ।

google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add