Thursday, May 09, 2024

Logo
Loading...
google-add

ਕੀ ਸੜਕ 'ਤੇ ਡਿੱਗੇ ਹੋਏ ਪੈਸਿਆਂ ਨੂੰ ਚੁੱਕਣ ‘ਤੇ ਹੋ ਸਕਦੇ ਜੇਲ੍ਹ ਦਰਸ਼ਨ ?

Editor | 14:34 PM, Tue Sep 12, 2023

ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਰਾਹ ਵਿੱਚ ਕੋਈ ਚੀਜ਼ ਮਿਲਦੀ ਹੈ ਤਾਂ ਉਹ ਚੁੱਕ ਲੈਂਦਾ ਹੈ। ਬਹੁਤ ਸਾਰੇ ਲੋਕ ਹਨ ਜੋ ਉਸ ਵਸਤੂ ਬਾਰੇ ਪੁੱਛਦੇ ਹਨ ਅਤੇ ਜੇਕਰ ਕੋਈ ਮਾਲਕ ਨਾ ਮਿਲੇ ਤਾਂ ਉਹ ਉਸ ਨੂੰ ਆਪਣੇ ਨਾਲ ਹੀ ਲੈ ਜਾਂਦੇ ਹਨ। ਪਰ ਕਾਨੂੰਨ ਮੁਤਾਬਿਕ ਕੀ ਇਹ ਕਰਨਾ ਸਹੀ ਹੈ।

ਦਰਅਸਲ ਦਿੱਲੀ ਹਾਈ ਕੋਰਟ ਦੇ ਵਕੀਲ ਮੁਤਾਬਿਕ, ਭਾਰਤ ਵਿੱਚ ਇੱਕ ਕੰਟਰੈਕਟ ਕਾਨੂੰਨ 1872ਹੈ, ਜਿਸ ਵਿੱਚ ਧਾਰਾ 71 ਕਿਸੇ ਦੁਆਰਾ ਪ੍ਰਾਪਤ ਕੀਤੇ ਗਏ ਸਮਾਨ ਨਾਲ ਸਬੰਧਤ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਗੱਲ ਕਰਦੀ ਹੈ। ਇਸ ਕਾਨੂੰਨ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਦਾ ਸਾਮਾਨ ਮਿਲਦਾ ਹੈ, ਤਾਂ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਸਮਾਨ ਨੂੰ ਉਸ ਦੇ ਅਸਲ ਮਾਲਕ ਕੋਲ ਪਹੁੰਚਾਵੇ ਅਜਿਹੇ 'ਚ ਉਹ ਵਿਅਕਤੀ ਪੁਲਿਸ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਦੀ ਮਦਦ ਲੈ ਸਕਦਾ ਹੈ।

ਵਕੀਲ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਸੜਕ 'ਤੇ ਕੋਈ ਚੀਜ਼ ਮਿਲਦੀ ਹੈ ਤਾਂ ਇਹ ਚੋਰੀ ਨਹੀਂ ਹੈ। ਪਰ ਜੇਕਰ ਕੋਈ ਬੇਈਮਾਨੀ ਜਾਂ ਗਲਤ ਢੰਗ ਨਾਲ ਚੱਲ ਜਾਇਦਾਦ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਨੂੰ ਧਾਰਾ 403 ਦੇ ਤਹਿਤ ਦੋ ਸਾਲ ਤੱਕ ਦੀ ਕੈਦ ਅਤੇ ਜੁਰਮਾਨਾਹੋ ਸਕਦਾ ਹੈ।

  • Trending Tag

  • No Trending Add This News
google-add
google-add
google-add

This day in the story

ਸਭਿਆਚਾਰ

google-add

ਸੂਬੇ ਦੀਆਂ ਖ਼ਬਰਾਂ

google-add

ਕਾਨੂੰਨ ਅਤੇ ਵਿਵਸਥਾ

google-add
google-add
google-add