Monday, May 20, 2024

Logo
Loading...
google-add

ਲੋਕਾਂ ਦੇ ਸਿਰ ਚੜ੍ਹਿਆ 'ਜਵਾਨ' ਦਾ ਖੁਮਾਰ, 2 ਲੱਖ 454 ਟਿਕਟਾਂ ਹੋਈਆ ਬੁੱਕ 

Editor | 17:07 PM, Sat Sep 02, 2023

ਪ੍ਰਸ਼ੰਸਕ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਪ੍ਰਸ਼ੰਸਕ ਇਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਵਿਦੇਸ਼ਾਂ 'ਚ ਕੁਝ ਸਮਾਂ ਪਹਿਲਾਂ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਸੀ ਅਤੇ ਹੁਣ ਭਾਰਤ 'ਚ ਵੀ ਜਵਾਨ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਸ਼ਾਹਰੁਖ ਖਾਨ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸ਼ਾਹਰੁਖ ਨੇ ਜਵਾਨ ਦੇ ਟ੍ਰੇਲਰ ਦੇ ਨਾਲ ਹੀ ਦੱਸਿਆ ਸੀ ਕਿ ਫਿਲਮ ਦੀ ਐਡਵਾਂਸ ਬੁਕਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।

ਸ਼ਾਹਰੁਖ ਖਾਨ ਨੇ ਇਕ ਪੋਸਟ ਸਾਂਝਾ ਕੀਤਾ। ਜਿਸ 'ਚ ਉਹ ਲੋਕਾਂ ਦੇ ਕਮੈਂਟ ਪੜ੍ਹਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਜਵਾਨ ਦੇ ਟ੍ਰੇਲਰ ਦੀ ਝਲਕ ਵੀ ਦਿਖਾਈ ਗਈ ਹੈ। ਸ਼ਾਹਰੁਖ ਵੀਡੀਓ 'ਚ ਕਹਿੰਦੇ ਹਨ- 'ਹਰ ਕੋਈ ਜਵਾਨ ਲਈ ਬੇਤਾਬ ਹੈ।' ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ- ਤੁਹਾਡੀ ਅਤੇ ਮੇਰੀ ਬੇਕਰਾਰੀ ਖਤਮ ਹੋ ਗਈ ਹੈ। ਜਵਾਨ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।

ਜਵਾਨ ਨੇ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ 2 ਲੱਖ 454 ਟਿਕਟਾਂ ਵੇਚੀਆਂ ਹਨ। ਫਿਲਮ ਨੇ ਪਹਿਲੇ ਦਿਨ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। 'ਜਵਾਨ' ਵਲੋਂ ਐਡਵਾਂਸ ਬੁਕਿੰਗ 'ਚ ਵੇਚੀਆਂ ਗਈਆਂ ਟਿਕਟਾਂ ਦੀ ਗਿਣਤੀ ਦੇ ਹਿਸਾਬ ਨਾਲ ਫਿਲਮ ਨੇ 6.84 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਫਿਲਮ ਨੂੰ ਲੈ ਕੇ ਮੇਕਰਸ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਹਨ। 'ਜਵਾਨ' ਨੇ ਹਿੰਦੀ ਖੇਤਰ ਵਿੱਚ ਐਡਵਾਂਸ ਬੁਕਿੰਗ ਵਿੱਚ ਸਭ ਤੋਂ ਵੱਧ ਕਮਾਈ ਕੀਤੀ ਹੈ। ਰਿਪੋਰਟ ਮੁਤਾਬਕ ਫਿਲਮ ਨੇ ਬੁਕਿੰਗ ਦੇ ਪਹਿਲੇ ਦਿਨ ਹਿੰਦੀ ਭਾਸ਼ਾ 'ਚ 1,85,805 ਟਿਕਟਾਂ ਵੇਚੀਆਂ ਹਨ। ਇਸ ਦੇ ਨਾਲ ਹੀ, ਤਾਮਿਲ ਵਿੱਚ 3,365 ਟਿਕਟਾਂ ਅਤੇ ਆਈਮੈਕਸ ਲਈ 10,187 ਟਿਕਟਾਂ ਵੇਚੀਆਂ ਗਈਆਂ ਹਨ। ਇਸ ਤੋਂ ਇਲਾਵਾ ਤੇਲਗੂ 'ਚ ਫਿਲਮ ਨੇ 1097 ਟਿਕਟਾਂ ਵੇਚੀਆਂ ਹਨ। ਇਸ ਨਾਲ ਫਿਲਮ ਨੇ ਕੁੱਲ 2 ਲੱਖ 454 ਟਿਕਟਾਂ ਵੇਚ ਕੇ 6.84 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ