Monday, May 20, 2024

Logo
Loading...
google-add

ਅਲੂ ਅਰਜੁਨ ਦੀ ਪੁਸ਼ਪਾ 2 ਹੋਵੇਗੀ ਜਲਦ ਰਿਲੀਜ਼ 

Editor | 16:56 PM, Sat Sep 02, 2023

ਅੱਲੂ ਅਰਜੁਨ ਦੀ ‘ਪੁਸ਼ਪਾ : ਦਿ ਰਾਈਜ਼’ 2021 ਦੀ ਬਲਾਕਬਸਟਰ ਫ਼ਿਲਮ ਸੀ। ਇਸ ਨੇ ਪੂਰੇ ਬਾਕਸ ਆਫਿਸ ’ਤੇ ਤਹਿਲਕਾ ਮਚਾ ਦਿੱਤਾ ਸੀ। ਹੁਣ ਲੋਕ ਇਸ ਦੇ ਅਗਲੇ ਹਿੱਸੇ ਦੀ ਉਡੀਕ ਕਰ ਰਹੇ ਹਨ। ਫਿਲਮ ਦੀ ਕਹਾਣੀ, ਸ਼ੂਟਿੰਗ ਤੇ ਰਿਲੀਜ਼ ਡੇਟ ਬਾਰੇ ਕਈ ਅੰਦਾਜ਼ੇ ਲਗਾਏ ਜਾ ਰਹੇ ਸਨ ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਤੇਲੁਗੂ ਫ਼ਿਲਮ ਇੰਡਸਟਰੀ ਦੀ ਪੈਨ ਇੰਡੀਆ ਫ਼ਿਲਮ ‘ਪੁਸ਼ਪਾ 2 : ਦਿ ਰੂਲ’ ਅਗਲੇ ਸਾਲ 2024 ’ਚ ਰਿਲੀਜ਼ ਹੋਵੇਗੀ।
ਹਾਲ ਹੀ ’ਚ ਅੱਲੂ ਅਰਜੁਨ ਨੂੰ ‘ਪੁਸ਼ਪਾ 1’ ਫ਼ਿਲਮ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਐਵਾਰਡ ਵੀ ਮਿਲਿਆ ਹੈ। ਇਸ ਖ਼ਬਰ ਨਾਲ ਨਾ ਸਿਰਫ਼ ਅਦਾਕਾਰ ਤੇ ਉਸ ਦੇ ਪਰਿਵਾਰ ਵਾਲੇ, ਸਗੋਂ ਉਸ ਦੇ ਚਾਹੁਣ ਵਾਲੇ ਵੀ ਖ਼ੁਸ਼ੀ ਨਾਲ ਝੂਮ ਉਠੇ ਹਨ । ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਹੁਣ ਇਕ ਅਪਡੇਟ ਮੁਤਾਬਕ ਐਕਸ਼ਨ-ਡਰਾਮਾ ਫ਼ਿਲਮ ‘ਪੁਸ਼ਪਾ 2’ 2024 ’ਚ ਸਿਨੇਮਾਘਰਾਂ ’ਚ ਧਮਾਲ ਮਚਾਉਣ ਲਈ ਤਿਆਰ ਹੈ। ਇਹ ਫ਼ਿਲਮ ਅਗਲੇ ਸਾਲ 22 ਮਾਰਚ, 2024 ਨੂੰ ਰਿਲੀਜ਼ ਹੋਵੇਗੀ।

  • Trending Tag

  • No Trending Add This News
google-add
google-add
google-add

ਫਿਲਮਾਂ

ਟੈਲੀਵਿਜ਼ਨ

ਫਿਲਮ ਟ੍ਰੇਲਰ

google-add

ਲਾਈਫ ਸਟਾਇਲ