Wednesday, May 15, 2024

Logo
Loading...
google-add

PM ਮੋਦੀ ਨੇ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਦਿੱਤੀ ਹਰੀ ਝੰਡੀ

Editor | 17:22 PM, Sat Dec 30, 2023

ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਵਾਸੀਆਂ ਨੂੰ ਨਵੇ ਸਾਲ ਦਾ ਤੋਹਫਾ ਦਿੱਤਾ ਹੈ। ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਕਰੀਬ 11 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਯਾਨੀ ਕਿ ਅੱਜ ਦੇਸ਼ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 6 ਵੰਦੇ ਭਾਰਤ ਐਕਸਪ੍ਰੈੱਸ ਅਤੇ 2 ਅੰਮ੍ਰਿਤ ਭਾਰਤ ਰੇਲ ਗੱਡੀਆਂ ਦਾ ਸ਼ੁੱਭ ਆਰੰਭ ਕਰਕੇ ਜਨਤਾ ਨੂੰ ਵੱਡਾ ਤੋਹਫ਼ਾ ਦਿੱਤਾ ਹੈ।


ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ, ਅੰਮ੍ਰਿਤਸਰ-ਦਿੱਲੀ, ਕੋਇੰਬਟੂਰ-ਬੰਗਲੌਰ ਕੈਂਟ, ਮੰਗਲੌਰ-ਮਡਗਾਓਂ, ਜਾਲਨਾ ਮੁੰਬਈ ਤੇ ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਸ਼ਾਮਲ ਹਨ, ਜਦਕਿ ਅੰਮ੍ਰਿਤ ਭਾਰਤ ਟਰੇਨਾਂ ’ਚ ਦਰਭੰਗਾ-ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਤੇ ਮਾਲਦਾ ਟਾਊਨ-ਬੈਂਗਲੁਰੂ ਸ਼ਾਮਲ ਹਨ। ਇਸ ਟ੍ਰੇਨ 'ਚ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ ਜੋ ਕਿ ਇਹ ਟ੍ਰੇਨ ਤੇਜ਼ ਰਫ਼ਤਾਰ ਨਾਲ ਯਾਤਰੀਆਂ ਨੂੰ ਜਲਦ ਦਿੱਲੀ ਪਹੁੰਚਾ ਦੇਵੇਗੀ । ਇਸ ਤੋਂ ਇਲਾਵਾ ਇਹ ਟ੍ਰੇਨ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ 'ਚ ਪੂਰੇ 6 ਦਿਨ ਚੱਲੇਗੀ ਅਤੇ 2 ਮਿੰਟ ਜਲੰਧਰ ਕੈਂਟ ਸਟੇਸ਼ਨ 'ਤੇ ਰੁਕੇਗੀ। 


  • Trending Tag

  • No Trending Add This News
google-add
google-add
google-add
google-add

ਰਾਜਨੀਤੀ

google-add
google-add