Thursday, May 23, 2024

Logo
Loading...
google-add

ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਖਬੀਰ ਸਿੰਘ ਬਾਦਲ ਨਾਲ ਵੀ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ । ਦੋਵੇ ਨੇ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਤੰਜ ਕੱਸਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਹੋਲੀ ਦੇ ਤਿਓਹਾਰ ਵਾਲੀ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਖਾਣਾ ਖਾ ਰਹੇ ਹਨ । ਅਤੇ ਪਿੱਛੇ ਭਗਵੰਤ ਮਾਨ ਦੀ ਆਵਾਜ਼ ਵਿੱਚ ਹੀ ਗਾਣਾ ਚੱਲ ਰਿਹਾ ਹੈ । ‘ਕਿਸ ਮਕਸਦ ਵਾਸਤੇ ਜੀ ਤੁਸੀਂ ਫਾਂਸੀ ਦੇ ਰਸੇ ਚੁੱਮੇ … ਉਹ ਭੁੱਲ ਭੁਲਾਗੇ ਜੀ ਜਿੰਨਾਂ ਦਾ ਦੇਸ਼ ਚਲਾਉਣਾ ਜਿਮੇ … ਇਸ ਦੇ ਨਲ ਕੈਪਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ‘ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ … ਸਟੇਟ ਤੇ ਸਟੇਜ ‘ਚ ਬਹੁਤ ਫ਼ਰਕ ਹੁੰਦਾ। … ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼… ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ।

ਦਰਅਸਲ ਕੁੱਝ ਦਿਨ ਪਹਿਲਾਂ ਗੁਰਦੁਆਰਾ ਸੋਧ ਬਿੱਲ ਅਤੇ SGPC ਦੇ ਮੁਲਾਜ਼ਮਾਂ ਵੱਲੋਂ ਯੂਨੀਅਨ ਬਣਾਉਣ ਦੇ ਐਲਾਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਸਿੱਖ ਮਸਲਿਆਂ ਵਿੱਚ ਦਖਲ ਅੰਦਾਜੀ ਨਾ ਕਰਨ । ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ‘ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਬੰਦ ਕਰੇ। ਖ਼ਾਲਸਾ ਪੰਥ ਤੁਹਾਡੇ ਇਸ ਵਰਤਾਰੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਤੁਹਾਡੇ ਦੁਆਰਾ ਪਵਿੱਤਰ ਸਿੱਖ ਸੰਸਥਾਵਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਵੇਗਾ। ਤੁਸੀਂ ਓਹਨਾਂ ਸਿੱਖ-ਵਿਰੋਧੀ ਜ਼ਾਲਮਾਂ ਅਤੇ ਕਠਪੁਤਲੀਆਂ ਦੇ ਰਾਹ ‘ਤੇ ਚੱਲ ਰਹੇ ਹੋ ਜਿਨ੍ਹਾਂ ਨੇ ਖਾਲਸਾ ਪੰਥ ਅਤੇ ਇਸ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਨੂੰ ਜਕੜਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਹਾਡੇ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੀ ਆਰਾਮ ਅਤੇ ਸ਼ਾਨੋਸ਼ੌਕਤ ਵਾਲੀ ਜੀਵਨ ਸ਼ੈਲੀ ਵਿੱਚੋਂ ਸਮਾਂ ਕੱਢ ਕੇ ਸਿੱਖ ਇਤਿਹਾਸ ਨੂੰ ਪੜ੍ਹ ਲਵੋ’।


  • Trending Tag

  • No Trending Add This News
google-add
google-add
google-add

ਦਰਮਿਆਨੀਆਂ ਖ਼ਬਰਾਂ

ਅਧਿਆਤਮਕ

google-add

ਰਾਜਨੀਤੀ

google-add
google-add