Monday, April 29, 2024

Logo
Loading...
google-add

ਰਾਮ ਮੰਦਰ ‘ਚ ਲੱਗਿਆ ਸੋਨੇ ਦਾ ਦਰਵਾਜਾਂ, ਪਹਿਲੀ ਤਸਵੀਰ ਆਈ ਸਾਹਮਣੇ 

Editor | 11:53 AM, Wed Jan 10, 2024

22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਅਯੋਧਿਆ ਵਿੱਚ ਵਿਰਾਜਮਾਨ ਹੋਣਗੇ। ਜਿਸ ਨੂੰ ਲੈ ਕੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਬਸ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸੇ ਵਿਚਾਲੇ ਅਯੁੱਧਿਆ ਸਥਿਤ ਨਿਰਮਾਣ ਅਧੀਨ ਰਾਮ ਮੰਦਰ ਵਿਚ ਸੋਨੇ ਦੇ ਦਰਵਾਜ਼ੇ ਲਗਾਏ ਜਾਣ ਦਾ ਕੰਮ ਜ਼ੋਰਾਂ ‘ਤੇ ਹੈ। ਮੰਦਰ ‘ਚ ਲੱਗੇ ਪਹਿਲੇ ਸੋਨੇ ਦੇ ਦਰਵਾਜ਼ੇ ਦੀ ਤਸਵੀਰ ਸਾਹਮਣੇ ਆਈ ਹੈ। ਇਹ ਦਰਵਾਜ਼ਾ ਰਾਮ ਲੱਲਾ ਦੇ ਗਰਭ ਗ੍ਰਹਿ ਦਾ ਮੁੱਖ ਦੁਆਰ ਹੈ। ਜਾਣਕਾਰੀ ਮੁਤਾਬਕ ਅਜਿਹੇ 13 ਹੋਰ ਦਰਵਾਜ਼ੇ ਲੱਗਣਗੇ। ਰਾਮ ਮੰਦਰ ਵਿਚ ਲੱਗਾ ਇਹ ਪਹਿਲਾ ਦਰਵਾਜ਼ਾ ਹਜ਼ਾਰ ਕਿਲੋ ਦੇ ਸੋਨੇ ਦੀ ਪਲੇਟਿੰਗ ਦਾ ਹੈਸ਼੍ਰੀ ਰਾਮ ਜਨਮ ਭੂਮੀ ਮੰਦਰ ਵਿਚ ਨੱਕਾਸ਼ੀਦਾਰ ਦਰਵਾਜ਼ੇ ਲਗਾਏ ਜਾ ਰਹੇ ਹਨ। ਦਰਵਾਜ਼ਿਆਂ ‘ਤੇ ਵਿਸ਼ਣੂ ਕਮਲ, ਵੈਭਵ ਪ੍ਰਤੀਕ ਗਜ ਅਰਥਾਤ ਹਾਥੀ, ਪ੍ਰਣਾਮ ਸਵਾਗਤ ਮੁਦਰਾ ਵਿਚ ਦੇਵੀ ਚਿੱਤਰ ਅੰਕਿਤ ਹਨ।

ਸ਼੍ਰੀ ਰਾਮ ਮੰਦਰ ਦੇ ਦਰਵਾਜ਼ੇ ਸਾਗੌਨ ਦੇ ਪ੍ਰਾਚੀਨ ਦਰੱਖਤਾਂ ਨਾਲ ਬਣੇ ਹੋਏ ਹਨ। ਸਾਰੇ ਦਰਵਾਜ਼ੇ ਇਸ ਹਫਤੇ ਲੱਗ ਜਾਣਜਦੋਂ ਸ਼ਰਧਾਲੂ ਭਗਵਾਨ ਰਾਮ ਲੱਲਾ ਦੇ ਦਰਸ਼ਨਾਂ ਲਈ ਆਉਣਗੇ ਤਾਂ ਉਨ੍ਹਾਂ ਨੂੰ ਦੂਰੋਂ ਹੀ ਭਗਵਾਨ ਰਾਮ ਲੱਲਾ ਦੇ ਅਦਭੁਤ ਦਰਸ਼ਨ ਹੋਣਗੇ। ਭਗਵਾਨ ਰਾਮ ਲੱਲਾ ਦਾ ਸਿੰਘਾਸਨ ਵੀ ਇਸੇ ਤਰ੍ਹਾਂ ਬਣਾਇਆ ਗਿਆ ਹੈ। ਮੰਦਰ ਦੇ ਨਿਰਮਾਣ ਕਾਰਜ ਵਿੱਚ, ਗਰਭ ਗ੍ਰਹਿ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਹਿਲੀ ਮੰਜ਼ਿਲ ਦਾ 80 ਫੀਸਦੀ ਤੱਕ ਕੰਮ ਪੂਰਾ ਹੋ ਚੁੱਕਾ ਹੈ।







  • Trending Tag

  • No Trending Add This News
google-add
google-add
google-add
google-add

ਰਾਜਨੀਤੀ

google-add
google-add