Monday, April 29, 2024

Logo
Loading...
google-add

ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ, ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ

Editor | 13:03 PM, Thu Jan 11, 2024

22 ਜਨਵਰੀ 2024 ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਕ ਸਮਾਰੋਹ ਹੋਣ ਜਾ ਰਿਹਾ ਹੈ, ਇਸ ਲਈ ਇਹ ਦਿਨ ਬਹੁਤ ਖਾਸ ਹੋਣ ਵਾਲਾ ਹੈ. ਰਾਮ ਮੰਦਰ 'ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਸ ਖ਼ਾਸ ਮੌਕੇ ਨੂੰ ਹੋਰ ਖ਼ਾਸ ਬਣਾਉਣ ਲਈ ਦੇਸ਼-ਵਿਦੇਸ਼ ਤੋਂ ਅਯੁੱਧਿਆ ਲਈ ਤੋਹਫ਼ੇ ਭੇਜੇ ਜਾ ਰਹੇ ਹਨ। ਇਨ੍ਹਾਂ ਤੋਹਫਿਆਂ ਵਿਚ 108 ਫੁੱਟ ਲੰਬੀ ਅਗਰਬੱਤੀ, 2100 ਕਿਲੋ ਦਾ ਘੰਟਾ, 1100 ਕਿਲੋਗ੍ਰਾਮ ਵਜ਼ਨੀ ਇਕ ਵਿਸ਼ਾਲ ਦੀਵਾ, ਸੋਨੇ ਦੇ ਪਾਦੂਕੋਣ ਅਤੇ ਇਕੱਠੇ 8 ਦੇਸ਼ਾਂ ਦਾ ਸਮਾਂ ਦੱਸਣ ਵਾਲੀ ਇਕ ਘੜੀ ਵੀ ਭੇਜੀ ਜਾ ਰਹੀ ਹੈ।

ਇਸਦੇ ਨਾਲ ਹੀ ਮਾਤਾ ਸੀਤਾ ਦੀ ਜਨਮ ਭੂਮੀ ਨੇਪਾਲ ਦੇ ਜਨਕਪੁਰ ਤੋਂ ਭਗਵਾਨ ਸ਼੍ਰੀਰਾਮ ਲਈ 3000 ਤੋਂ ਵਧੇਰੇ ਤੋਹਫ਼ੇ ਅਯੁੱਧਿਆ ਪਹੁੰਚੇ ਹਨ। ਇਨ੍ਹਾਂ ਵਿਚ ਚਾਂਦੀ ਦੀਆਂ ਚੱਪਲਾਂ, ਗਹਿਣੇ ਅਤੇ ਕੱਪੜਿਆਂ ਸਮੇਤ ਕਈ ਹੋਰ ਤੋਹਫ਼ੇ ਸ਼ਾਮਲ ਹਨ। ਇਨ੍ਹਾਂ ਤੋਹਫ਼ਿਆਂ ਨੂੰ ਲਗਭਗ 30 ਵਾਹਨਾਂ ਦੇ ਕਾਫ਼ਿਲੇ ਵਿਚ ਰੱਖ ਕੇ ਲਿਆਂਦਾ ਜਾ ਰਿਹਾ ਹੈ।

ਇਹਨਾਂ ਹੀ ਨਹੀਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਤਾਲਾ ਬਣਾਉਣ ਵਾਲੇ ਸੱਤਿਆ ਪ੍ਰਕਾਸ਼ ਸ਼ਰਮਾ ਨੇ 10 ਫੁੱਟ ਉੱਚਾ, 4.6 ਫੁੱਟ ਚੌੜਾ ਅਤੇ 9.5 ਇੰਚ ਮੋਟਾਈ ਵਾਲਾ 400 ਕਿਲੋਗ੍ਰਾਮ ਵਜ਼ਨ ਦਾ ਤਾਲਾ ਤਿਆਰ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਤਾਲਾ ਅਤੇ ਚਾਬੀ ਹੈ। ਇਸ ਨੂੰ ਰਾਮ ਮੰਦਰ ਲਈ ਭੇਟ ਕੀਤਾ ਗਿਆ ਹੈ।

  • Trending Tag

  • No Trending Add This News
google-add
google-add
google-add
google-add

ਰਾਜਨੀਤੀ

google-add
google-add