Wednesday, May 08, 2024

Logo
Loading...
google-add

ਫਰਾਂਸ ’ਚ ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕਿਆ ਜਹਾਜ਼ ਪਹੁੰਚਿਆ ਭਾਰਤ

Editor | 13:23 PM, Tue Dec 26, 2023

ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਰੋਮਾਨੀਆ ਦਾ ਜਹਾਜ਼ ਸਵੇਰੇ ਕਰੀਬ 4 ਵਜੇ ਮੁੰਬਈ ਮੁੰਬਈ ਦੇ ਛਤਰਪਤੀ ਸ਼ਿਵਾ ਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ‘ਤਪਹੁੰਚ ਗਿਆ ਹੈ। ਇਹ ਜਹਾਜ਼ ਸੋਮਵਾਰ ਨੂੰ ਦੁਪਹਿਰ 2.30 ਵਜੇ (ਸਥਾਨਕ ਸਮੇਂ) ‘ਤੇ ਰਵਾਨਾ ਹੋਇਆ ਸੀ। ਦੱਸ ਦਈਏ ਕਿ ਜਦੋਂ ਇਹ ਜਹਾਜ਼ ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਸੀ ਤਾਂ ਇਸ ਵਿੱਚ 303 ਯਾਤਰੀ ਸਵਾਰ ਸਨ ਪਰ ਜਦੋ ਇਹ ਜਹਾਜ਼ ਵਾਪਸ ਭਾਰਤ ਪਰਤਿਆ ਹੈ ਤਾਂ ਇਸ ‘ਚ 276 ਯਾਤਰੀ ਸਵਾਰ ਸਨ। ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਉਹ 27 ਭਾਰਤੀ ਕਿੱਥੇ ਹਨ? 


ਦੱਸ ਦਈਏ ਕਿ ਬਾਕੀ 27 ਯਾਤਰੀਆਂ ਵਿੱਚੋਂ 25 ਨੇ ਫਰਾਂਸ ਵਿੱਚ ਰਹਿਣ ਲਈ ਅਰਜ਼ੀ ਦਿੱਤੀ ਹੈ। ਇਸ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਦੋ ਹੋਰ ਯਾਤਰੀਆਂ ਨੂੰ ਅਦਾਲਤ ‘ਚ ਜੱਜ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸੋਮਵਾਰ ਨੂੰ ਇਸ ਜਹਾਜ਼ ਦੇ ਭਾਰਤ ਲਈ ਰਵਾਨਾ ਹੋਣ ਤੋਂ ਬਾਅਦ ਫਰਾਂਸ ਸਥਿਤ ਭਾਰਤੀ ਦੂਤਾਵਾਸ ਨੇ ਫਰਾਂਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।


ਫਰਾਂਸ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਮੌਕੇ ‘ਤੇ ਮੌਜੂਦ ਦੂਤਾਵਾਸ ਦੀ ਟੀਮ ਨਾਲ ਮਿਲ ਕੇ ਕੰਮ ਕਰਨ ਲਈ ਵੀ ਧੰਨਵਾਦ। ਭਾਰਤ ਦੀਆਂ ਏਜੰਸੀਆਂ ਦਾ ਵੀ ਧੰਨਵਾਦ।




  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਭਾਰਤ ਦਾ ਗੁਆਂਢੀ

google-add
google-add

ਧਰਮ

google-add
google-add