Sunday, May 19, 2024

Logo
Loading...
google-add

Study Visa ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

Editor | 18:04 PM, Sat Dec 23, 2023

ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ ਤੇ ਆਏ ਦਿਨ ਵਿਦੇਸ਼ਾਂ ਵਿੱਚੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਕੈਨੇਡਾ ਤੋਂ ਸਾਹਮਣੇ ਆਇਆ ਹੈ। ਕੈਨੇਡਾ ‘ਚ  22 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਉਹ ਬਰੰਪਟਨ ਦੇ ਨਾਲ ਲੱਗਦੇ ਸ਼ਹਿਰ ਕੈਲੇਡਨ ਵਿਚ ਰਹਿ ਰਿਹਾ ਸੀ। 

ਦੱਸ ਦਈਏ ਕਿ ਇਹ ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ’ਤੇ ਬੁੱਧਵਾਰ ਸਵੇਰੇ ਤਕਰੀਬਨ 7:30 ਵਜੇ ਵਾਪਰਿਆ ਜਦੋਂ ਇਕ ਐਕਿਊਰਾ ਕਾਰ ਅਤੇ ਇਕ ਜੀਪ ਦੀ ਟੱਕਰ ਹੋ ਗਈ। ਟੱਕਰ ਵਿਚ ਜੀਪ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਸਦਾ ਸੁਪਨਾ ਸੀ ਕਿ ਪੜ੍ਹ ਲਿਖ ਕੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰੇਗਾ ਤੇ ਖੁਦ ਵੀ ਵਿਦੇਸ਼ ਵਿਚ ਜਾ ਕੇ ਸੈਟਲ ਹੋਵੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦਿਲਪ੍ਰੀਤ ਦੀ ਹੋਈ ਇਸ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।


  • Trending Tag

  • No Trending Add This News
google-add
google-add
google-add

ਯੂਰਪ ਖ਼ਬਰਾਂ

ਏਸ਼ੀਆ ਖ਼ਬਰਾਂ

google-add

ਵਾਇਰਲ ਵੀਡੀਓ

google-add

ਧਰਮ

google-add
google-add
google-add

ਨੌਜਵਾਨ

google-add
google-add