Sunday, May 19, 2024

Logo
Loading...
google-add

ਬ੍ਰਿਟੇਨ ਨੇ ਦੁਨੀਆ ਨੂੰ ਡਰਾਇਆ, ਇਨਸਾਨ ਵਿੱਚ ਮਿਲਿਆ ਇਹ ਖ਼ਤਰਨਾਕ ਵਾਇਰਸ

Editor | 12:50 PM, Tue Nov 28, 2023

ਦੁਨੀਆ ਦੇ ਕਈ ਦੇਸ਼ ਅੱਜ-ਕਲ੍ਹ ਖਤਰਨਾਕ ਬੀਮਾਰੀਆਂ ਨਾਲ ਜੂਝ ਰਹੇ ਹਨ। ਇਕ ਪਾਸੇ ਚੀਨ ਵਿਚ ਨਿਮੋਨੀਆ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਹੁਣ ਸਵਾਈਨ ਫਲੂ ਦੇ H1N2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਾਇਰਸ ਸੂਰਾਂ ਵਿੱਚ ਪਾਇਆ ਜਾਂਦਾ ਹੈ। ਪਰ ਬ੍ਰਿਟੇਨ ਵਿੱਚ ਇਹ ਵਾਇਰਸ ਇਨਸਾਨ 'ਚ ਪਾਇਆ ਗਿਆ ਹੀਂ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਦਾ ਉੱਤਰੀ ਯੌਰਕਸ਼ਾਇਰ ਵਿੱਚ ਸਾਹ ਦੀ ਸਮੱਸਿਆ ਲਈ ਟੈਸਟ ਕੀਤਾ ਗਿਆ ਸੀ। ਇਸ ਦੌਰਾਨ ਉਸ ਵਿੱਚ ਸਵਾਈਨ ਫਲੂ ਦਾ ਸਟ੍ਰੇਨ ਐਚ1ਐਨ2 ਪਾਇਆ ਗਿਆ।


ਇਸ ਦੇ ਨਾਲ ਹੀ UKHSA ਨੇ ਕਿਹਾ ਕਿ ਇਸ ਸਟ੍ਰੇਨ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ‘ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਸੰਗਠਨ ਨੇ ਕਿਹਾ ਕਿ ਸਿਹਤ ਅਧਿਕਾਰੀ ਲਾਗ ਦੇ ਸਰੋਤ ਦਾ ਪਤਾ ਲਗਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਪਰ ਇਸ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਵਿੱਚ ਦੁਨੀਆ ਭਰ ਵਿੱਚ A(H1N2)v ਦੇ 50 ਮਨੁੱਖੀ ਮਾਮਲੇ ਸਾਹਮਣੇ ਆਏ ਹਨ। 


ਇਸਦੇ ਨਾਲ ਹੀ ਦੱਸ ਦਈਏ ਕਿ ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ ਮਰੀਜ਼ ਨੂੰ ਹਲਕੀ ਬਿਮਾਰੀ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਰੂਟੀਨ ਰਾਸ਼ਟਰੀ ਫਲੂ ਨਿਗਰਾਨੀ ਦੌਰਾਨ ਲਾਗ ਦਾ ਪਤਾ ਲਗਾਇਆ ਗਿਆ ਸੀ ਅਤੇ ਲਾਗ ਦੇ ਸਰੋਤ ਦਾ ਪਤਾ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਸਾਲ 2009 ‘ਚ H1N1 ਕਾਰਨ ਹੋਈ ਮਹਾਮਾਰੀ ਕਾਰਨ ਬ੍ਰਿਟੇਨ ‘ਚ 474 ਮੌਤਾਂ ਹੋਈਆਂ ਸਨ ਅਤੇ ਦੁਨੀਆ ਭਰ ‘ਚ ਆਲਮੀ ਸਿਹਤ ਐਮਰਜੈਂਸੀ ਲੱਗੀ ਹੋਈ ਸੀ।


  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਏਸ਼ੀਆ ਖ਼ਬਰਾਂ

google-add

ਵਾਇਰਲ ਵੀਡੀਓ

google-add

ਧਰਮ

google-add
google-add
google-add

ਨੌਜਵਾਨ

google-add
google-add