Sunday, May 19, 2024

Logo
Loading...
google-add

ਵਿਦੇਸ਼ ਮੰਤਰੀ ਜੈਸ਼ੰਕਰ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ

Editor | 17:16 PM, Thu Dec 28, 2023

ਰੂਸ ਦੇ ਦੌਰੇ 'ਤੇ ਗਏ  ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਯੂਕਰੇਨ ਯੁੱਧ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਸਾਲ ਰੂਸ ਆਉਣ ਦਾ ਸੱਦਾ ਦਿੱਤਾ ਹੈ। ਪੁਤਿਨ ਨੇ ਜੈਸ਼ੰਕਰ ਨੂੰ ਕਿਹਾ- ਅਸੀਂ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ 'ਚ ਦੇਖਣਾ ਪਸੰਦ ਕਰਾਂਗੇ। ਉਨ੍ਹਾਂ ਕਿਹਾ ਕਿ ਦੁਨੀਆ 'ਚ ਕਾਫੀ ਉਥਲ-ਪੁਥਲ ਚੱਲ ਰਹੀ ਹੈ, ਇਸ ਦੇ ਬਾਵਜੂਦ ਰੂਸ ਅਤੇ ਭਾਰਤ ਦੇ ਰਿਸ਼ਤੇ ਮਜ਼ਬੂਤ ​​ਹੋ ਰਹੇ ਹਨ। ਭਾਰਤ ਦੇ ਲੋਕ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ।

ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕਰੇਨ ਯੁੱਧ ਦੀ ਸਥਿਤੀ ਬਾਰੇ ਕਈ ਵਾਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ- ਮੈਂ ਜਾਣਦਾ ਹਾਂ ਕਿ ਮੋਦੀ ਇਸ ਸੰਕਟ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਨ। ਮੈਂ ਉਹਨਾਂ ਨਾਲ ਇਸ ਮੁੱਦੇ 'ਤੇ ਚਰਚਾ ਕਰਨਾ ਚਾਹੁੰਦਾ ਹਾਂ। ਪੁਤਿਨ ਨੇ ਵਿਦੇਸ਼ ਮੰਤਰੀ ਨੂੰ ਕਿਹਾ- ਭਾਰਤ ਦਾ ਕੈਲੰਡਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਕਾਰਨ ਵਿਅਸਤ ਲੱਗ ਰਿਹਾ ਹੈ। ਹਾਲਾਂਕਿ, ਜੋ ਵੀ ਜਿੱਤਦਾ ਹੈ, ਰੂਸ ਅਤੇ ਭਾਰਤ ਦੇ ਸਬੰਧ ਸਥਿਰ ਰਹਿਣਗੇ। 

ਰੂਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ  ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਿਰਫ ਤੇਲ, ਕੋਲਾ ਅਤੇ ਊਰਜਾ ਨਾਲ ਸਬੰਧਤ ਉਤਪਾਦਾਂ ਤੱਕ ਸੀਮਤ ਨਹੀਂ ਹੈ,ਸਗੋਂ ਉੱਚ ਤਕਨੀਕੀ ਮਾਮਲਿਆਂ ਵਿੱਚ ਵੀ ਸਬੰਧ ਅੱਗੇ ਵੱਧ ਰਹੇ ਹਨ। ਪੁਤਿਨ ਨੇ ਕਿਹਾ - ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੁਨੀਆ 'ਚ ਚੱਲ ਰਹੀ ਅਸ਼ਾਂਤੀ ਦੇ ਵਿਚਕਾਰ ਸਾਡੇ ਦੋਸਤ ਭਾਰਤ ਅਤੇ ਏਸ਼ੀਆ ਦੇ ਲੋਕਾਂ ਦੇ ਨਾਲ ਰਿਸ਼ਤੇ ਸੁਧਰ ਰਹੇ ਹਨ।



  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਵਾਇਰਲ ਵੀਡੀਓ

google-add

ਧਰਮ

google-add
google-add
google-add

ਨੌਜਵਾਨ

google-add
google-add