Thursday, May 09, 2024

Logo
Loading...
google-add

ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ, 25 ਲੋਕਾਂ ਦੀ ਮੌਤ!

Editor | 11:54 AM, Tue Jan 09, 2024

ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਬਾਹੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਇਸ ‘ਚ 25 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਰਾਜ ਦੇ ਫਾਇਰ ਵਿਭਾਗ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਦਿੱਤੀ। ਜੈਕੋਬੀਨਾ ਦੀ ਨਗਰਪਾਲਿਕਾ ਨੇ ਹਾਦਸੇ 'ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਦੱਸਿਆ ਕਿ ਉਹ ਸ਼ਹਿਰ ਦੇ ਜਿਮਖਾਨੇ ਵਿੱਚ ਪੀੜਤਾਂ ਲਈ ਇੱਕ ਸਮੂਹ ਦਾ ਆਯੋਜਨ ਕਰ ਰਹੀ ਹੈ।

ਦੱਸ ਦਈਏ ਕਿ ਇਹ ਹਾਦਸਾ ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ ਸਾਢੇ 10 ਵਜੇ ਸਾਓ ਜੋਸੇ ਡੋ ਜੈਕਿਪ ਸ਼ਹਿਰ ਦੇ ਨੇੜੇ ਹਾਈਵੇਅ 'ਤੇ ਵਾਪਰਿਆ। ਅਖ਼ਬਾਰ 'ਫੋਲਾ ਡੀ.ਐੱਸ. ਪਾਓਲੋ' ਦੀ ਰਿਪੋਰਟ ਮੁਤਾਬਕ, ਮਿੰਨੀ ਬੱਸ ਬਾਹੀਆ ਦੇ ਉੱਤਰੀ ਤੱਟ 'ਤੇ ਸਥਿਤ ਸੈਰ-ਸਪਾਟਾ ਸਥਾਨ ਗੁਆਰਾਜੂਬਾ ਬੀਚ ਦੀ ਯਾਤਰਾ ਤੋਂ ਬਾਅਦ ਜੈਕੋਬੀਨਾ ਸ਼ਹਿਰ ਵੱਲ ਵਾਪਸ ਜਾ ਰਹੀ ਸੀ। ਅਖ਼ਬਾਰ ਨੇ ਫੈਡਰਲ ਹਾਈਵੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਹੋ ਸਕਦਾ ਹੈ ਕਿ ਦੋਹਾਂ ਵਾਹਨਾਂ ਵਿਚਾਲੇ ਟੱਕਰ ਉਸ ਸਮੇਂ ਹੋਈ ਜਦੋਂ ਵਾਹਨ ਇਕ-ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਭਾਰਤ ਦਾ ਗੁਆਂਢੀ

google-add
google-add

ਧਰਮ

google-add
google-add