Wednesday, May 08, 2024

Logo
Loading...
google-add

ਮੁਹੰਮਦ ਸ਼ਮੀ 'ਅਰਜੁਨ ਅਵਾਰਡ' ਦੀ ਦੌੜ 'ਚ ਸ਼ਾਮਲ, ਭਾਰਤ ਦਾ ਸਭ ਤੋਂ ਵੱਡਾ ਖਿਤਾਬ ਕਰਨਗੇ ਆਪਣੇ ਨਾਂਅ

Editor | 12:11 PM, Thu Dec 14, 2023

 ਮੁਹੰਮਦ ਸ਼ਮੀ ਭਾਰਤ ਲਈ ਵਨਡੇ ਵਿਸ਼ਵ ਕੱਪ 2023 ਵਿੱਚ ਹੀਰੋ ਸਾਬਤ ਹੋਏ ਸੀ। ਸ਼ਮੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਸਨ। ਹੁਣ ਵਿਸ਼ਵ ਕੱਪ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਖੇਡ ਖੇਤਰ 'ਚ ਦਿੱਤੇ ਜਾਣ ਵਾਲੇ ਅਰਜੁਨ ਪੁਰਸਕਾਰ ਲਈ ਮੁਹੰਮਦ ਸ਼ਮੀ ਦਾ ਨਾਂ ਅੱਗੇ ਰੱਖਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੀਸੀਸੀਆਈ ਨੇ ਖੇਡ ਮੰਤਰਾਲੇ ਨੂੰ ਅਰਜੁਨ ਐਵਾਰਡ ਦੀ ਸੂਚੀ ਵਿੱਚ ਸ਼ਮੀ ਦਾ ਨਾਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਸ਼ਮੀ ਪਹਿਲਾਂ ਤੋਂ ਉਸ ਸੂਚੀ ਵਿੱਚ ਸ਼ਾਮਲ ਨਹੀਂ ਸੀ। ਅਰਜੁਨ ਐਵਾਰਡ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ। ਮੰਤਰਾਲੇ ਨੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਸਮੇਤ ਇਸ ਸਾਲ ਦੇ ਖੇਡ ਪੁਰਸਕਾਰਾਂ 'ਤੇ ਫੈਸਲਾ ਲੈਣ ਲਈ 12 ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਏ.ਐੱਮ. ਖਾਨਵਿਲਕਰ ਕਰਨਗੇ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਕੁੱਲ 6 ਹੋਰ ਮੈਂਬਰ ਹੋਣਗੇ, ਜੋ ਸਾਬਕਾ ਅੰਤਰਰਾਸ਼ਟਰੀ ਐਥਲੀਟ ਹਨ।

  • Trending Tag

  • No Trending Add This News
google-add
google-add
google-add

ਅੱਜ ਦਾ ਇਤਿਹਾਸ

ਇਨਫੋਕਸ

google-add

ਰਾਜਨੀਤਿਕ ਖ਼ਬਰਾਂ

google-add
google-add

ਭਾਰਤ

google-add
google-add