Wednesday, May 08, 2024

Logo
Loading...
google-add

72 ਸਾਲ ਬਾਅਦ ਬਦਲਿਆ ਇਤਿਹਾਸ, ਏਸ਼ੀਆਈ ਖੇਡਾਂ 2023 'ਚ ਭਾਰਤ ਨੇ 100 ਮੈਡਲਾਂ ਦਾ ਅੰਕੜਾ ਕੀਤਾ ਪਾਰ

Editor | 14:44 PM, Sat Oct 07, 2023

ਇਹ ਨਵਾਂ ਭਾਰਤ ਹੈ ਜਨਾਬ...!! ਇਹ ਡਾਇਲੋਗ ਹੁਣ ਸਿਰਫ਼ ਫ਼ਿਲਮੀ ਨਹੀਂ ਰਹਿ ਗਿਆ ਕਿਉਂਕਿ ਸਾਡਾ ਦੇਸ਼ ਸੱਚਮੁੱਚ ਬਦਲ ਰਿਹਾ ਹੈ, ਅੱਗੇ ਵੱਧ ਰਿਹਾ ਹੈ। ਪਿਛਲੇ ਮਹੀਨੇ, ਅਸੀਂ ਚੰਦਰਮਾ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਅਤੇ ਹੁਣ ਸਾਡੇ ਖਿਡਾਰੀਆਂ ਨੇ ਸਾਨੂੰ ਮਾਣ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਚੀਨ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 'ਚ ਸਫਲਤਾ ਦਾ ਨਵਾਂ ਅਧਿਆਏ ਲਿਖਿਆ ਗਿਆ ਹੈ।
ਭਾਰਤੀ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਸਰਸ਼ਨ ਨਾਲ਼ 'ਇਸ ਵਾਰ ਸੌ ਪਾਰ' ਦੇ ਟੀਚੇ ਨੂੰ ਸੱਚਮੁੱਚ ਪੂਰਾ ਕਰ ਦਿਖਾਇਆ ਹੈ। ਦੇਸ਼ ਨੇ ਸ਼ਨੀਵਾਰ ਨੂੰ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਅਧਿਕਾਰਤ ਤੌਰ 'ਤੇ 100 ਤਗਮਿਆਂ ਦੇ ਅੰਕੜੇ ਨੂੰ ਛੂਹ ਲਿਆ ਹੈ। ਦੱਸ ਦਈਏ ਕਿ ਭਾਰਤ ਨੇ ਪਿਛਲੀ ਵਾਰ ਜਕਾਰਤਾ ਵਿੱਚ 70 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚ 16 ਸੋਨ, 23 ਚਾਂਦੀ ਅਤੇ 31 ਕਾਂਸੀ ਦੇ ਤਗ਼ਮੇ ਸ਼ਾਮਲ ਸਨ। ਜੇਕਰ ਭਾਰਤ ਦਾ ਪ੍ਰਸਦਰਸ਼ਨ ਅੱਜ ਵੀ ਇਸੇ ਤਰਾਂ ਜਾਰੀ ਰਿਹਾ ਤਾਂ ਭਾਰਤ ਹੋਪਰ ਵੀ ਰਿਕਾਰਡ ਬਣਾ ਸਕਦਾ ਹੈ।

  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add

ਰਾਜਨੀਤਿਕ ਖ਼ਬਰਾਂ

google-add
google-add

ਭਾਰਤ

google-add
google-add