Sunday, May 19, 2024

Logo
Loading...
google-add

ਰੋਹਿਤ ਸ਼ਰਮਾ ਦੇ ਅੰਦਾਜ ਦੇ ਕਾਇਲ ਹੋਏ Fans

Editor | 17:42 PM, Thu Sep 28, 2023

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਸੀਰੀਜ਼ ਦਾ ਤੀਜਾ ਵਨਡੇ ਰਾਜਕੋਟ 'ਚ ਖੇਡਿਆ ਗਿਆ। ਇਸ ਮੈਚ ਵਿੱਚ ਪੈਟ ਕਮਿੰਸ ਦੀ ਅਗਵਾਈ ਵਿੱਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ 66 ਦੌੜਾਂ ਨਾਲ ਹਰਾਇਆ। ਹਾਲਾਂਕਿ ਭਾਰਤ ਨੇ ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ 'ਚ ਆਸਟ੍ਰੇਲੀਆ ਨੂੰ ਹਰਾਇਆ ਸੀ। ਇਸ ਤਰ੍ਹਾਂ ਹਾਰ ਦੇ ਬਾਵਜੂਦ ਭਾਰਤੀ ਟੀਮ ਸੀਰੀਜ਼ 2-1 ਨਾਲ ਜਿੱਤਣ 'ਚ ਕਾਮਯਾਬ ਰਹੀ। ਪਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨਜ਼ਰ ਆ ਰਹੇ ਹਨ। ਦਰਅਸਲ, ਸੀਰੀਜ਼ ਦੀ ਟਰਾਫੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਸੀ। ਪਰ ਰੋਹਿਤ ਸ਼ਰਮਾ ਨੇ ਕੇਐੱਲ ਰਾਹੁਲ ਨੂੰ ਟਰਾਫੀ ਸੌਂਪ ਦਿੱਤੀ। ਜਿਸ ਮਗਰੋਂ ਰੋਹਿਤ ਸ਼ਰਮਾ ਦੇ ਇਸ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਲੋਕ ਲਗਾਤਾਰ ਰੋਹਿਤ ਸ਼ਰਮਾ ਦੀ ਤਾਰੀਫ ਕਰ ਰਹੇ ਹਨ।

  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add

ਰਾਜਨੀਤਿਕ ਖ਼ਬਰਾਂ

google-add
google-add

ਭਾਰਤ

google-add
google-add