Monday, May 20, 2024

Logo
Loading...
google-add

ਮੋਹਾਲੀ 'ਚ 11 ਜਨਵਰੀ ਨੂੰ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ T-20 ਮੈਚ

Editor | 12:44 PM, Wed Jan 03, 2024

ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ 'ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੈਚ ਖੇਡਿਆ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਮੁਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ। ਹੁਣ ਜਲਦੀ ਹੀ ਇੱਥੇ ਅੰਤਰਰਾਸ਼ਟਰੀ ਮੈਚ ਵੀ ਖੇਡੇ ਜਾਣਗੇ।


ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਿਊ ਚੰਡੀਗੜ੍ਹ ਵਿੱਚ ਬਣਾਏ ਗਏ ਕ੍ਰਿਕਟ ਸਟੇਡੀਅਮ ਦਾ ਖਾਸ ਖਿਆਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਵਿੱਚ ਖਿਡਾਰੀਆਂ ਦੀ ਆਵਾਜਾਈ ਲਈ ਵੱਖਰਾ ਰਸਤਾ ਬਣਾਇਆ ਗਿਆ ਹੈ। ਖਿਡਾਰੀਆਂ ਲਈ ਵੱਖਰਾ ਪੈਵੇਲੀਅਨ ਬਣਾਇਆ ਗਿਆ ਹੈ। 


ਦਰਸ਼ਕਾਂ ਦੇ ਬਾਹਰ ਜਾਣ ਲਈ 12 ਲਿਫਟਾਂ ਅਤੇ 16 ਗੇਟ ਬਣਾਏ ਗਏ ਹਨ। ਸਟੇਡੀਅਮ ਦੇ ਅੰਦਰ ਕਰੀਬ 1600 ਵਾਹਨਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਟੇਡੀਅਮ ਦੀ ਪਿੱਚ ਭਿਵਾਨੀ ਦੀ ਕਾਲੀ ਮਿੱਟੀ ਤੋਂ ਬਣਾਈ ਗਈ ਹੈ। ਸਟੇਡੀਅਮ ਦੀ ਗਰਾਊਂਡ B ਅਤੇ ਅਭਿਆਸ ਪਿੱਚ ਲਾਲ ਮਿੱਟੀ ਨਾਲ ਬਣੀ ਹੋਈ ਹੈ। ਇਹ ਤੇਜ਼ ਗੇਂਦਬਾਜ਼ਾਂ ਲਈ ਬਿਹਤਰ ਮੰਨਿਆ ਜਾਂਦਾ ਹੈ। 

  • Trending Tag

  • No Trending Add This News
google-add
google-add
google-add

ਅੱਜ ਦਾ ਇਤਿਹਾਸ

ਇਨਫੋਕਸ

google-add

ਰਾਜਨੀਤਿਕ ਖ਼ਬਰਾਂ

google-add
google-add

ਭਾਰਤ

google-add
google-add