Wednesday, May 08, 2024

Logo
Loading...
google-add

ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਰਚਿਆ ਇਤਿਹਾਸ, 200 ਕੈਚ ਲੈਣ ਵਾਲੇ ਖਿਡਾਰੀਆ ‘ਚ ਹੋਏ ਸ਼ਾਮਿਲ 

Editor | 15:23 PM, Sat Sep 16, 2023

ਹਾਲ ਹੀ ‘ਚ ਹੋਏ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਦੇ ਮਿਰਾਜ ਦਾ ਸ਼ਾਨਦਾਰ ਕੈਚ ਲੈ ਕੇ ਇਤਿਹਾਸ ਰਚ ਦਿੱਤਾ ਹੈ। ਰੋਹਿਤ ਸ਼ਰਮਾ ਦਾ ਇਹ ਕੈਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇੱਕ ਖਾਸ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਦਰਅਸਲ, ਰੋਹਿਤ ਸ਼ਰਮਾ ਭਾਰਤ ਲਈ ਅੰਤਰਰਾਸ਼ਟਰੀ ਮੈਚਾਂ ਵਿੱਚ 200 ਕੈਚ ਲੈਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ ਹਨ। ਰੋਹਿਤ ਸ਼ਰਮਾ ਭਾਰਤ ਲਈ ਪੰਜਵੇਂ ਸਭ ਤੋਂ ਵੱਧ ਕੈਚ ਫੜਨ ਵਾਲੇ ਗੇਂਦਬਾਜ਼ ਬਣ ਗਏ ਹਨ।

ਰੋਹਿਤ ਸ਼ਰਮਾ ਨੇ ਹੁਣ ਤੱਕ ਭਾਰਤ ਲਈ 449 ਅੰਤਰਰਾਸ਼ਟਰੀ ਮੈਚ ਖੇਡੇ ਹਨ। ਰੋਹਿਤ ਨੇ ਇਨ੍ਹਾਂ 449 ਮੈਚਾਂ 'ਚ 220 ਕੈਚ ਲਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਲਈ ਸਿਰਫ਼ ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਮੁਹੰਮਦ ਅਜ਼ਹਰੂਦੀਨ ਅਤੇ ਸਚਿਨ ਤੇਂਦੁਲਕਰ ਨੇ ਰੋਹਿਤ ਸ਼ਰਮਾ ਤੋਂ ਵੱਧ ਕੈਚ ਲਏ ਹਨ।

ਰਾਹੁਲ ਨੇ 504 ਮੈਚਾਂ ਵਿੱਚ 333 ਕੈਚ ਲਏ ਨੇ। ਇਸ ਤਰ੍ਹਾਂ ਰਾਹੁਲ ਦ੍ਰਾਵਿੜ ਸਿਖਰ 'ਤੇ ਹਨ। ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਵਿਰਾਟ ਕੋਹਲੀ ਨੇ 505 ਮੈਚਾਂ 'ਚ 303 ਕੈਚ ਲਏ ਹਨ। ਜਦਕਿ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਤੀਜੇ ਨੰਬਰ 'ਤੇ ਹਨ।

ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਮ 433 ਮੈਚਾਂ ਵਿੱਚ 261 ਕੈਚ ਹਨ। ਉਥੇ ਹੀ ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਚੌਥੇ ਨੰਬਰ 'ਤੇ ਹਨ। ਸਚਿਨ ਤੇਂਦੁਲਕਰ ਨੇ ਭਾਰਤ ਲਈ 664 ਮੈਚਾਂ ਵਿੱਚ 256 ਕੈਚ ਲਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਦਾ ਨੰਬਰ ਹੈ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਵੀਰੇਂਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਇਸ ਸੂਚੀ ਵਿੱਚ ਸ਼ਾਮਲ ਹਨ। ਵਰਿੰਦਰ ਸਹਿਵਾਗ, ਵੀਵੀਐਸ ਲਕਸ਼ਮਣ, ਸੌਰਵ ਗਾਂਗੁਲੀ ਅਤੇ ਸੁਰੇਸ਼ ਰੈਨਾ ਨੇ ਕ੍ਰਮਵਾਰ 182, 174, 170 ਅਤੇ 167 ਕੈਚ ਲਏ ਹਨ।

  • Trending Tag

  • No Trending Add This News
google-add
google-add
google-add

ਕ੍ਰਿਕਟ ਖ਼ਬਰਾਂ

ਅੱਜ ਦਾ ਇਤਿਹਾਸ

google-add
google-add
google-add

ਪ੍ਰਸਿੱਧ

google-add
google-add