Thursday, May 09, 2024

Logo
Loading...
google-add

ਪੰਜਾਬੀ ਅਦਾਕਾਰਾ Padma Shri Award ਨਾਲ ਹੋਣਗੀ ਸਨਮਾਨਿਤ, ਮਾਨਸਾ ਜ਼ਿਲ੍ਹੇ ‘ਚ ਖੁਸ਼ੀ ਦਾ ਮਾਹੌਲ

Editor | 14:39 PM, Sat Jan 27, 2024

ਬੀਤੇ ਦਿਨੀਂ ਸ਼ੁੱਕਰਵਾਰ ਨੂੰ ਦੇਸ਼ ਭਰ 'ਚ 75 ਵਾਂ ਗਣਤੰਤਰ ਦਿਵਸ ਬੜੇ ਧੂਮਧਾਮ ਦੇ ਨਾਲ ਮਨਾਇਆ ਗਿਆ ਤੇ ਇਸੇ ਵਿਚਾਲੇ ਕੇਂਦਰ ਸਰਕਾਰ ਨੇ 100 ਤੋਂ ਵੱਧ ਸ਼ਖਸੀਅਤਾਂ ਨੂੰ ਪਦਮਸ਼੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ. ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਪੰਜਾਬੀ ਫ਼ਿਲਮਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ 'ਗੁਲਾਬੋ ਮਾਸੀ' ਯਾਨੀ ਕਿ ਅਦਾਕਾਰਾ ਨਿਰਮਲ ਰਿਸ਼ੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਦਿੱਤੇ ਵਡਮੁੱਲੇ ਯੋਗਦਾਨ ਲਈ ਇਸ ਪੁਰਸਕਾਰ ਨਾਲ ਨਿਵਾਜ਼ਿਆ ਜਾਵੇਗਾ। 

ਪੰਜਾਬੀ ਮਨੋਰੰਜਨ ਜਗਤ ਵਿੱਚ ਕਰੀਬ ਪੰਜ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਪੰਜਾਬੀ ਫ਼ਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨ੍ਹਾਂ ਅਧੂਰੀਆਂ ਜਾਪਦੀਆਂ ਹਨ। ਦੱਸ ਦਈਏ ਕਿ ਨਿਰਮਲ ਰਿਸ਼ੀ ਦਾ ਜਨਮਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਨੂੰ ਹੋਇਆ ਸੀ। ਇਸ ਖ਼ਬਰ ਦੇ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਪਿੰਡ ਮਾਨਸਾ ‘ਚ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ.

ਵਰਕਫਰੰਟ ਦੀ ਗੱਲ ਕਰਿਏ ਤਾਂ ਨਿਰਮਲ ਰਿਸ਼ੀ ਹੁਣ ਫਿਲਮ, ਨੀ ਮੈਂ ਸੱਸ ਕੁੱਟਣੀ 2, ਵਿੱਚ ਵਿਖਾਈ ਦੇਣਗੇ। ਇਹ ਫਿਲਮ 1 ਮਾਰਚ 2024 ਵਿੱਚ ਰਿਲੀਜ਼ ਹੋਏਗੀ। ਨਿਰਮਲ ਰਿਸ਼ੀ ਆਪਣੀ ਵਿਲੱਖਣ ਸ਼ੈਲੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰ ਰਹੀ ਹੈ। ਇਸ ਤੋਂ ਇਲਾਵਾ ਪਦਮ ਸ਼੍ਰੀ ਅਵਾਰਡ ਦੇ ਐਲਾਨ ਤੋਂ ਬਾਅਦ ਅਦਾਕਾਰਾ ਵੱਲੋਂ ਇੰਸਟਾਗ੍ਰਾਮ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਇਸ ਉੱਪਰ ਖੁਸ਼ੀ ਜ਼ਾਹਿਰ ਕੀਤੀ ਗਈ ਹੈ। 

google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add