Monday, May 20, 2024

Logo
Loading...
google-add

ਭਾਰਤ ਪਹੁੰਚੀ ਪਾਕਿਸਤਾਨੀ ਲਾੜੀ, ਢੋਲ ਧਮਾਕਿਆਂ ਨਾਲ ਹੋਇਆ ਸਵਾਗਤ

Editor | 14:30 PM, Tue Dec 05, 2023

ਭਾਰਤ ਸਰਕਾਰ ਨੇ ਕਰਾਚੀ ਨਿਵਾਸੀ ਅਜ਼ਮਤ ਇਸਮਾਈਲ ਖਾਨ ਦੀ 21 ਸਾਲਾ ਧੀ ਜਾਵੇਰਿਆ ਖ਼ਾਨਮ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦਿੱਤਾ ਹੈ। ਜਿਸਦੇ ਚੱਲਦੇ ਉਹ ਅੱਜ ਵਾਹਗਾ ਬਾਰਡਰ ਰਾਹੀਂ ਭਾਰਤ 'ਚ ਦਾਖ਼ਲ ਹੋਈ ਅਤੇ ਇਸ ਦੌਰਾਨ ਉਸ ਦੇ ਮੰਗੇਤਰ ਸਮੀਰ ਖਾਨ ਅਤੇ ਹੋਣ ਵਾਲੇ ਸਹੁਰੇ ਅਹਿਮਦ ਕਮਾਲ ਖਾਨ ਨੇ ਢੋਲ- ਧਮਾਕਿਆਂ ਨਾਲ ਆਪਣੀ ਨੂੰਹ ਦਾ ਸਵਾਗਤ ਕੀਤਾ । 


ਸਮੀਰ ਖਾਨ ਅਤੇ ਉਸ ਦੇ ਪਿਤਾ ਯੂਸੁਫਜ਼ਈ ਨੇ ਦੱਸਿਆ ਕਿ ਉਹ ਕੋਲਕਾਤਾ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ ਤੋਂ ਉਹ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਲਈ ਉਡਾਣ ਭਰਨਗੇ। ਸਮੀਰ ਅਤੇ ਜਾਵੇਰਿਆ ਖ਼ਾਨਮ ਕੁਝ ਹੀ ਦਿਨਾਂ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਜਿਸ ਤੋਂ ਬਾਅਦ ਜਾਵੇਰਿਆ ਲੰਮੇ ਸਮੇਂ ਦੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਵੇਗੀ। 


ਸਮੀਰ ਖਾਨ ਨੇ ਕਿਹਾ ਕਿ ਭਾਰਤ ਨੇ ਉਸ ਦੀ ਮੰਗੇਤਰ ਨੂੰ ਦੋ ਵਾਰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਸਮਾਜ ਸੇਵੀ ਅਤੇ ਪੱਤਰਕਾਰ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ਵਿੱਚ ਆਏ, ਕਿਉਂਕਿ ਉਹ ਪਹਿਲਾਂ ਵੀ ਕਈ ਪਾਕਿਸਤਾਨੀ ਲਾੜੀਆਂ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰ ਚੁੱਕੇ  ਹਨ।  ਮਕਬੂਲ ਅਹਿਮਦ ਨੇ ਇਸ ਮਾਮਲੇ ਵਿਚ ਉਸ ਦੀ ਕਾਫ਼ੀ ਮਦਦ ਕੀਤੀ ਅਤੇ ਉਸ ਦੇ ਯਤਨਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦਿੱਤਾ। ਉਨ੍ਹਾਂ ਨੇ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋਵਾਂ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ 'ਚ ਮਦਦ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।


  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਵਾਇਰਲ ਵੀਡੀਓ

google-add

ਧਰਮ

google-add
google-add
google-add

ਨੌਜਵਾਨ

google-add
google-add