ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਫਿਰ ਤੋਂ ਮਾਤਾ-ਪਿਤਾ ਬਣ ਗਏ ਹਨ। ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਅਨੁਸ਼ਕਾ ਨੇ ਆਪਣੇ ਬੇਟੇ ਦਾ ਨਾਂ ਅਕਾਯ ਰੱਖਿਆ ਹੈ। ਕੋਹਲੀ ਨੇ ਇੰਸਟਾਗ੍ਰਾਮ ’ਤੇ ਕੀਤੀ ਪੋਸਟ ’ਚ ਇਹ ਜਾਣਕਾਰੀ ਦਿਤੀ, ‘‘ਬਹੁਤ ਖੁਸ਼ੀ ਅਤੇ ਪਿਆਰ ਦੇ ਨਾਲ, ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 15 ਫ਼ਰਵਰੀ ਨੂੰ, ਅਸੀਂ ਆਪਣੇ ਬੇਟੇ ਅਤੇ ਵਾਮਿਕਾ ਦੇ ਛੋਟੇ ਭਰਾ ਅਕਾਯਾ ਦਾ ਇਸ ਦੁਨੀਆਂ ’ਚ ਸਵਾਗਤ ਕੀਤਾ।’’
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਪਣੀ ਜ਼ਿੰਦਗੀ ਦੇ ਇਨ੍ਹਾਂ ਖੂਬਸੂਰਤ ਪਲਾਂ ’ਤੇ ਤੁਹਾਡਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਸਮੇਂ ਸਾਡੀ ਪਰਦੇਦਾਰੀ ਦਾ ਆਦਰ ਕਰੋ।’’ ਕੋਹਲੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਵਿਰੁਧ ਚੱਲ ਰਹੀ ਟੈਸਟ ਸੀਰੀਜ਼ ’ਚ ਨਹੀਂ ਖੇਡ ਰਹੇ ਹਨ। ਭਾਰਤ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ।
Trending Tag
Apple ਆਈਫੋਨ ਨਿਰਮਾਤਾ ਕੰਪਨੀ ਭਾਰਤ 'ਚ ਕਰੇਗੀ 1.5 ਅਰਬ ਡਾਲਰ ਦੀ Investment
ਦੇਸ਼ ਦੇ ਕਰੀਬ 21 ਸੂਬਿਆਂ ਨੂੰ ਕਰਜ਼ੇ ਦਾ ਸਹਾਰਾ, ਪੰਜਾਬ ਵਿਚ ਆਮਦਨ ਅਤੇ ਖਰਚੇ ਦਾ ਅੰਤਰ 90% ਵਧਿਆ
ਅੰਮ੍ਰਿਤਸਰ-ਜੈਪੁਰ ਹਵਾਈ ਅੱਡੇ ‘ਤੇ ਫੜੀ ਗਈ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ
ਪੰਜਾਬ ਦੇ ਸਕੂਲਾਂ 'ਚ ਅੱਜ PTM, ਮਾਪਿਆਂ ਨੂੰ ਸੌਂਪਿਆ ਜਾਵੇਗਾ Report Card
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ, AAP 'ਚ ਸ਼ਾਮਲ
ਪੰਜਾਬ ‘ਚ ਨਾਮਜ਼ਦਗੀਆਂ ਦਾ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
ਆਪ ਦਾ ਪੱਲਾ ਛੱਡ, ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ
ਮੰਤਰੀ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਲੰਧਰ ਤੋਂ 'ਆਪ' ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ 'ਚ ਹੋਏ ਸ਼ਾਮਲ