Thursday, May 23, 2024

Logo
Loading...
google-add

ਪੰਜਾਬ 'ਚ ਨਸ਼ੇ ਦੇ ਵੱਧਦੇ ਮਾਮਲਿਆਂ 'ਤੇ SC ਨੇ ਜ਼ਾਹਿਰ ਕੀਤੀ ਚਿੰਤਾ

Editor | 12:47 PM, Tue Jan 09, 2024

ਪੰਜਾਬ ਦੇ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜ਼ਮੀਨੀ ਪੱਧਰ ‘ਤੇ ਤਾਂ ਲੋਕ ਨਸ਼ਾ ਵੇਚਣ ਦੇ ਲਈ ਨਵੇ ਨਵੇ ਰਾਹ ਆਪਣਾ ਰਹੇ ਹਨ।

ਹੁਣ ਇਸੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਵਿੱਚ ਡਰੱਗ ਦੇ ਵਧਦੇ ਮਾਮਲਿਆਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਰਹੱਦ ਤੋਂ ਵੱਡੀ ਗਿਣਤੀ ਵਿੱਚ ਡਰੱਗਜ਼ ਪੰਜਾਬ ਵਿੱਚ ਭੇਜਿਆ ਜਾ ਰਿਹਾ ਹੈ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕੁਝ ਸਥਾਨਕ ਫਾਰਮਾ ਕੰਪਨੀਆਂ ਅਤੇ ਪੁਲਿਸ ਦੇ ਲੋਕ ਵੀ ਇਸ ਵਿੱਚ ਸ਼ਾਮਲ ਹਨ।

ਅਦਾਲਤ ਨੇ ਕਿਹਾ ਕਿ ਅਜਿਹੀ ਸੂਰਤ ਵਿੱਚ ਹੇਠਲੀਆਂ ਅਦਾਲਤਾਂ ਨੂੰ ਅਜਿਹੇ ਲੋਕਾਂ ਨੂੰ ਜ਼ਮਾਨਤ ਦੇਣ ਵਿੱਚ ਸਾਵਧਾਨੀ ਵਰਤਣੀ ਚਾਹੀਦੀ, ਜਿਨ੍ਹਾਂ ਦੀ ਵਾਰ-ਵਾਰ ਅਜਿਹੇ ਮਾਮਲਿਆਂ ਵਿੱਚ ਭੂਮਿਕਾ ਪਾਈ ਜਾਂਦੀ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਇਹ ਟਿੱਪਣੀ ਇੱਕ ਡਰੱਗ ਪੈਡਲਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਉਤੇ ਸੁਣਵਾਈ ਦੌਰਾਨ ਕੀਤੀ ਗਈ ਹੈ।


  • Trending Tag

  • No Trending Add This News
google-add
google-add
google-add

ਕਾਨੂੰਨ

ਅਧਿਆਤਮਿਕ

ਅੱਜ ਦਾ ਰਾਸ਼ੀਫਲ (15-01-2024)

Editor | 10:21 AM, Mon Jan 15, 2024

ਅੱਜ ਦਾ ਰਾਸ਼ੀਫਲ (13-01-2024)

Editor | 11:25 AM, Sat Jan 13, 2024

ਅੱਜ ਦਾ ਰਾਸ਼ੀਫਲ (11-01-2024)

Editor | 11:09 AM, Thu Jan 11, 2024

ਅੱਜ ਦਾ ਰਾਸ਼ੀਫਲ (06-01-2024)

Editor | 10:23 AM, Sat Jan 06, 2024

ਅੱਜ ਦਾ ਰਾਸ਼ੀਫਲ (01-01-2024)

Editor | 13:26 PM, Mon Jan 01, 2024
google-add

ਅਰਥਸ਼ਾਸਤਰ ਅਤੇ ਵਪਾਰ

google-add
google-add

ਰਾਜਨੀਤੀ

google-add
google-add