ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਹੋਏ 3 ਅਹਿਮ ਖੁਲਾਸੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਵਾਹਰਕੇ ‘ਚ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਕਤਲਕਾਂਡ ਦੇ ਦੋ ਸਾਲਾਂ ਬਾਅਦ ਪੁਲਿਸ ਨੇ ਤਿੰਨ ਵੱਡੇ ਖੁਲਾਸੇ ਕੀਤੇ ਹਨ। ਦੱਸ ਦਇਏ ਕਿ ਸਭ ਤੋ ਪਹਿਲਾ ਖੁਲਾਸਾ ਇਹ ਹੋਇਆ ਹੈ ਕਿ ਸਿੱਧੂ ਮੁਸੇਵਾਲਾ ਕਤਲ ਕਾਂਡ 'ਚ ਸ਼ਾਮਲ ਸ਼ੂਟਰਾਂ ਨੇ ਪਹਿਲਾਂ AK-47 ਰਾਈਫਲ ਨਾਲ ਟ੍ਰੇਨਿੰਗ ਕੀਤੀ। ਕਿਉਂਕਿ AK-47 ਰਾਈਫਲ ਦੇ ਫਾਇਰ ਦੌਰਾਨ ਬੈਂਲਸ ਬਣਾ ਕੇ ਰੱਖਣਾ ਸਭ ਤੋਂ ਔਖਾ ਹੁੰਦਾ ਹੈ। ਇਸ ਲਈ ਇਹਨਾਂ ਸ਼ੂਟਰਾਂ ਨੇ ਇੱਕ ਸੁਨਸਾਨ ਜਗ੍ਹਾ 'ਤੇ ਜਾ ਕੇ AK-47 ਰਾਈਫਲ ਨਾਲ ਫਾਇੰਰਿੰਗ ਦਾ ਅਭਿਆਸ ਵੀ ਕੀਤਾ ਸੀ।ਦੂਜਾ ਖੁਲਾਸਾ ਇਹ ਹੋਇਆ ਹੈ ਕਿ ਮੂਸੇਵਾਲਾ ਕਤਲ ਲਈ ਸ਼ੂਟਰਾਂ ਨੇ ਪਹਿਲਾਂ ਗ੍ਰਨੇਡ ਲਾਂਚਰ ਤਿਆਰ ਕਰਨਾਂ ਅਤੇ ਉਸ ਰਾਹੀਂ ਸ਼ੂਟ ਕਰਨ ਦਾ ਅਭਿਆਸ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕੇ। ਜਿਸ ਕਾਰਨ ਇਸ ਪਲਾਂਨ 'ਚੋਂ ਗ੍ਰਨੇਡ ਲਾਂਚਰ ਨੂੰ ਵੀ ਹਟਾ ਦਿੱਤਾ ਗਿਆ ਸੀ।
ਸਭ ਤੋਂ ਅਹਿਮ ਖੁਲਾਸਾ ਇਸ ਕਤਲਕਾਂਡ ‘ਚ ਇਹ ਹੋਇਆ ਕਿ ਕਤਲ ਨੂੰ ਅੰਜਾਮ ਦੇਣ ਲਈ ਪਹਿਲਾਂ ਪਲਾਨ ਵਿੱਚ ਪੁਲਿਸ ਕਰਮਚਾਰੀਆਂ ਅਤੇ ਲੜਕੀਆਂ ਦਾ ਰੋਲ ਰੱਖਿਆ ਗਿਆ ਸੀ। ਪਲਾਨ ਸੀ ਕਿ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ। ਇਸ ਦੇ ਲਈ ਫੀਮੇਲ ਸ਼ੂਟਰਾਂ ਦੀ ਭਾਲ ਵੀ ਕੀਤੀ ਗਈ ਪਰ ਕੋਈ ਕੁੜੀ ਨਾ ਮਿਲਣ ਕਰਕੇ ਇਸ ਪਲਾਨ ਨੂੰ ਵੀ ਬਦਲਣਾ ਪਿਆ ਸੀ। ਇਸ ਯੋਜਨਾ ਲਈ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਵੀ ਖਰੀਦੀ ਸੀ। ਦੱਸ ਦਇਏ ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲੀਸ ਪੁੱਛਗਿੱਛ ਦੌਰਾਨ ਇਹ ਖੁਲਾਸੇਕੀਤੇ ਕੀਤੇ ਹਨ
Trending Tag
Apple ਆਈਫੋਨ ਨਿਰਮਾਤਾ ਕੰਪਨੀ ਭਾਰਤ 'ਚ ਕਰੇਗੀ 1.5 ਅਰਬ ਡਾਲਰ ਦੀ Investment
ਦੇਸ਼ ਦੇ ਕਰੀਬ 21 ਸੂਬਿਆਂ ਨੂੰ ਕਰਜ਼ੇ ਦਾ ਸਹਾਰਾ, ਪੰਜਾਬ ਵਿਚ ਆਮਦਨ ਅਤੇ ਖਰਚੇ ਦਾ ਅੰਤਰ 90% ਵਧਿਆ
ਅੰਮ੍ਰਿਤਸਰ-ਜੈਪੁਰ ਹਵਾਈ ਅੱਡੇ ‘ਤੇ ਫੜੀ ਗਈ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ
ਪੰਜਾਬ ਦੇ ਸਕੂਲਾਂ 'ਚ ਅੱਜ PTM, ਮਾਪਿਆਂ ਨੂੰ ਸੌਂਪਿਆ ਜਾਵੇਗਾ Report Card
ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ, AAP 'ਚ ਸ਼ਾਮਲ
ਪੰਜਾਬ ‘ਚ ਨਾਮਜ਼ਦਗੀਆਂ ਦਾ ਦੂਜਾ ਦਿਨ, ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਭਰੀ ਨਾਮਜ਼ਦਗੀ
ਆਪ ਦਾ ਪੱਲਾ ਛੱਡ, ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ
ਮੰਤਰੀ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਲੰਧਰ ਤੋਂ 'ਆਪ' ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ 'ਚ ਹੋਏ ਸ਼ਾਮਲ