Monday, May 20, 2024

Logo
Loading...
google-add

ਕੋਟਕਪੂਰਾ ਗੋਲੀ ਕਾਂਡ 'ਚ 8 ਸਾਲ ਬਾਅਦ ਹੋਇਆ ਸਨਸਨੀਖੇਜ ਖੁਲਾਸਾ, ਸਾਹਮਣੇ ਆਈ VIDEO

Editor | 17:46 PM, Sat Sep 16, 2023

ਸਾਲ 2015 ਵਿੱਚ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿੱਲਰੇ ਅੰਗ ਮਿਲੇ ਸਨ। ਇਸ ਦਾ ਪਤਾ ਲੱਗਦਿਆਂ ਹੀ ਸਿੱਖ ਕੌਮ ਵਿੱਚ ਰੋਸ ਫੈਲ ਗਿਆ। ਇਸ ਦੇ ਵਿਰੋਧ ਵਿੱਚ ਉਹ ਕੋਟਕਪੂਰਾ ਵਿੱਚ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਵੀ ਕੀਤੀ ਗਈ ਸੀ। ਜਿਸ ਵਿਚ ਕੁਝ ਸਿੱਖ ਪ੍ਰਦਰਸ਼ਨਕਾਰੀ ਮਾਰੇ ਗਏ ਸਨ।

ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਯਾਨੀ ਕਿ SIT ਨੂੰ ਸੌਂਪ ਦਿੱਤੀ ਗਈ ਸੀ। ਪਰ ਹਾਲ ਹੀ ‘ਚ SIT ਵੱਲੋਂ ਕੀਤੀ ਗਈ ਜਾਂਚ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ। SIT ਵੱਲੋਂ ਇਸ ਸਬੰਧੀ ਅਦਾਲਤ ਵਿੱਚ ਚਲਾਨ ਸਮੇਤ ਜੋ ਸਬੂਤ ਪੇਸ਼ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਗੋਲੀ ਪੁਲਿਸ ਵੱਲੋਂ ਨਹੀਂ ਸਗੋਂ ਕਿਸੇ ਹੋਰ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗਈ ਜਾਪਦੀ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੌਰਾਨ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਸਬੰਧੀ FIR ਨੰਬਰ 129 ਦਰਜ ਕਰਵਾ ਅਜੀਤ ਸਿੰਘ ਨੇ ਦੱਸਿਆ ਸੀ ਕਿ, "ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚੋਂ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ।"

ਇਸ ਮਾਮਲੇ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਵੱਲੋਂ ਇਸ ਸਬੰਧੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਦੇ ਨਾਲ ਉਸ ਸਮੇਂ ਦੀ ਸੀਸੀਟੀਵੀ ਫੁਟੇਜ ਦੀ ਸੀਡੀ ਵੀ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਇਸ ਫੁਟੇਜ ਵਿੱਚ ਉਸ ਸਮੇਂ ਦੇ ਚੌਕ ਦੇ ਨਾਲ ਲੱਗਦੀ ਮੁਕਤਸਰ ਰੋਡ ਅਤੇ ਜੈਤੋ ਰੋਡ ਦੀ ਫੁਟੇਜ ਦਿਖਾਈ ਗਈ ਹੈ। SIT ਵੱਲੋਂ ਕੀਤੀ ਜਾ ਰਹੀ ਜਾਂਚ ਮੁਤਾਬਕ ਗੋਲੀਬਾਰੀ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੈੱਡ ਕਾਂਸਟੇਬਲ ਰਸ਼ਪਾਲ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਦੋ ਐਸਐਲਆਰ ਖੋਹ ਲਈਆਂ ਸਨ। ਸੀਸੀਟੀਵੀ ਵਿੱਚ ਦੋ ਵਿਅਕਤੀ ਉਨ੍ਹਾਂ ਨੂੰ ਚੁੱਕਦੇ ਹੋਏ ਨਜ਼ਰ ਆ ਰਹੇ ਹਨ।

ਚਲਾਨ ਦੇ ਪੰਨਾ ਨੰਬਰ 257 'ਤੇ, SAAT ਨੇ ਸਪੱਸ਼ਟ ਕੀਤਾ ਹੈ ਕਿ ਫੁਟੇਜ ਦੇ ਮੁਤਾਬਿਕ , ਇਹ ਐਸਐਲਆਰ ਬੀਟ ਬਾਕਸ ਵਿੱਚ ਖੜ੍ਹੇ ਦੋ ਪੁਲਿਸ ਮੁਲਾਜ਼ਮਾਂ ਤੋਂ ਪ੍ਰਦਰਸ਼ਨਕਾਰੀਆਂ ਨੇ ਖੋਹ ਲਏ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਵੇਰੇ 6:49 ਵੱਜ ਕੇ 4 ਸੈਕਿੰਡ ਅਤੇ ਦੂਜੇ ਵਿਅਕਤੀ ਨੂੰ ਸਵੇਰੇ 6:49 ਵੱਜ ਕੇ 8 ਸੈਕਿੰਡ 'ਤੇ ਐਸਐਲਆਰ ਨਾਲ ਫੁਟੇਜ ਵਿੱਚ ਕੈਦ ਕੀਤਾ ਗਿਆ ਹੈ।

ਇਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨਕਾਰੀ ਨੀਲੇ ਕੱਪੜੇ ਅਤੇ ਪੀਲੇ ਦਸਤਾਨੇ ਪਹਿਨੇ ਐਸਐਲਆਰ ਲੈ ਕੇ ਮੁਕਤਸਰ ਰੋਡ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਕਿ ਨੀਲੇ ਰੰਗ ਦਾ ਰੁਮਾਲ, ਭਗਵਾ ਰੁਮਾਲ ਅਤੇ ਪੀਲੀ ਪੱਗ ਬੰਨ੍ਹ ਕੇ ਇੱਕ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਫਰੀਦਕੋਟ ਰੋਡ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਧਰਨਾਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਹਨ। ਇਸ ਪਾਸੇ ਅਜੀਤ ਸਿੰਘ ਵੀ ਨਜ਼ਰ ਆ ਰਹੇ ਹਨ, ਜੋ ਕਿ ਗੋਲੀ ਲੱਗਣ ਹੇਠਾਂ ਡਿੱਗਦੇ ਹਨ।

ਐਸਆਈਟੀ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਅਜੀਤ ਸਿੰਘ ਨੂੰ ਗੋਲੀ ਮਾਰੀ ਗਈ ਤਾਂ ਉਸ ਦੀ ਖੱਬੀ ਲੱਤ ਪੁਲਿਸ ਵੱਲ ਸੀ ਜਦੋਂਕਿ ਸੱਜੀ ਲੱਤ ਮੁਕਤਸਰ ਰੋਡ ਵੱਲ ਸੀ ਜਿੱਥੇ ਪ੍ਰਦਰਸ਼ਨਕਾਰੀ ਸਨ। ਇਸ ਤੋਂ ਬਾਅਦ ਉਸ ਦੀ ਸੱਜੀ ਲੱਤ ਵਿੱਚ ਵੀ ਗੋਲੀ ਲੱਗੀ ਜੋ ਮੁਕਤਸਰ ਰੋਡ ਤੋਂ ਆਈ ਸੀ ਤੇ ਸਾਰੇ ਪ੍ਰਦਰਸ਼ਨਕਾਰੀ ਉਸ ਪਾਸੇ ਸਨ। ਜਿਸ ਤੋਂ ਜਾਪਦਾ ਹੈ ਕਿ ਗੋਲੀ ਐਸ.ਐਲ.ਆਰ ਤੋਂ ਚਲਾਈ ਗਈ ਸੀ ਜਿਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਭੱਜ ਗਿਆ ਸੀ ਤੇ ਅਜੀਤ ਸਿੰਘ ਨੂੰ ਸੱਟ ਲੱਗੀ ਸੀ


  • Trending Tag

  • No Trending Add This News
google-add
google-add
google-add

ਪੰਜਾਬ LIVE T.V.

ਯੂਰਪ ਖ਼ਬਰਾਂ

google-add

ਭਾਰਤ ਦਾ ਗੁਆਂਢੀ

google-add
google-add

ਧਰਮ

google-add
google-add