Thursday, May 09, 2024

Logo
Loading...
google-add

ਅੱਜ ਦਾ ਹੁਕਮਨਾਮਾ (28-11-2023)

Editor | 11:15 AM, Tue Nov 28, 2023

ਰਾਗੁ ਸੋਰਠਿ ਬਾਨੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥

ਦੁਲਭ = ਦੁਰ-ਲੱਭ, ਜਿਸ ਦਾ ਮਿਲਣਾ ਬਹੁਤ ਹੀ ਔਖਾ ਹੈ। ਪੁੰਨ = ਭਲੇ ਕੰਮ। ਜਾਤ = ਜਾ ਰਿਹਾ ਹੈ। ਅਬਿਬੇਕੈ = ਵਿਚਾਰ-ਹੀਣਤਾ ਦੇ ਕਾਰਨ, ਅੰਞਾਣ-ਪੁਣੇ ਵਿਚ। ਸਮਸਰਿ = ਵਰਗੇ, ਦੇ ਬਰਾਬਰ। ਕਿਹ ਲੇਖੈ = ਕਿਸ ਕੰਮ ਆਏ? ਕਿਸੇ ਅਰਥ ਨਹੀਂ।੧। ਰਾਜਾ = ਜਗਤ ਦਾ ਮਾਲਕ। ਰਸੁ = (ਮਿਲਾਪ ਦਾ) ਆਨੰਦ। ਜਿਹ ਰਸ = ਜਿਸ ਰਸ ਦੀ ਬਰਕਤ ਨਾਲ। ਅਨ ਰਸ = ਹੋਰ ਚਸਕੇ।੧।ਰਹਾਉ। ਜਾਨਿ = ਜਾਣ ਬੁੱਝ ਕੇ, ਜਾਣਦੇ ਬੁੱਝਦੇ ਹੋਏ। ਅਜਾਨ = ਅੰਞਾਣ। ਬਾਵਰ = ਪਾਗਲ। ਸੋਚ ਅਸੋਚ = ਚੰਗੀਆਂ ਮੰਦੀਆਂ ਸੋਚਾਂ। ਦਿਵਸ = ਉਮਰ ਦੇ ਦਿਨ। ਜਾਹੀ = ਗੁਜ਼ਰ ਰਹੇ ਹਨ। ਇੰਦ੍ਰੀ = ਕਾਮ-ਵਾਸ਼ਨਾ। ਸਬਲ = ਸ-ਬਲ, ਬਲਵਾਨ। ਨਿਬਲ = ਨਿਰਬਲ, ਕਮਜ਼ੋਰ। ਬਿਬੇਕ ਬੁਧਿ = ਪਰਖਣ ਦੀ ਅਕਲ। ਪਰਮਾਰਥ = ਪਰਮ-ਅਰਥ, ਸਭ ਤੋਂ ਵੱਡੀ ਲੋੜ। ਪਰਵੇਸ = ਦਖ਼ਲ।੨।

 

ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ; (ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ।੧। (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ।੧।ਰਹਾਉ। (ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ, ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ।੨।

 

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!



  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਨੌਜਵਾਨ

google-add
google-add