Thursday, May 09, 2024

Logo
Loading...
google-add

ਨਿੱਕੀ ਜਿਹੀ ਗੱਲ ‘ਤੇ ਭਰੇ ਬਾਜ਼ਾਰ ’ਚ ਕੁੱਟਿਆ ਮੁੰਡਾ, ਵੀਡੀਓ ਵਾਇਰਲ

Editor | 17:32 PM, Fri Sep 08, 2023

ਸ੍ਰੀ ਮੁਕਤਸਰ ਸਾਹਿਬ ਦੀ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਸਬਜੀ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਵਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਕੰਮ ਤੋਂ ਪਰਤ ਰਿਹਾ ਸੀ। 

ਇਸ ਦੌਰਾਨ ਸਬਜੀ ਮੰਡੀ ਵਿਚ ਲੱਗੀਆਂ ਰੇਹੜੀਆਂ ਤੋਂ ਉਸਨੇ ਜਦ ਹਰੀਆਂ ਮਿਰਚਾਂ ਦਾ ਰੇਟ ਪੁੱਛਿਆ ਤਾਂ ਰੇਟ ਨੂੰ ਲੈ ਕੇ ਉਸਦੇ ਨਾਲ ਰੇਹੜੀ ਵਾਲਾ ਬਹਿਸ ਕਰਨ ਲੱਗਾ। ਕੁਝ ਸਮੇਂ ਵਿਚ ਹੀ ਉਸਨੇ ਹੋਰ ਮੁੰਡੇ ਬੁਲਾ ਲਏ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਲੋਹੇ ਦੀ ਰਾਡ ਨਾਲ ਉਸਦੇ ਸਿਰ ’ਤੇ ਵੀ ਵਾਰ ਕੀਤੇ ਗਏ। ਪੀੜਿਤ ਨੌਜਵਾਨ ਨੇ ਕਿਹਾ ਕਿ ਉਸਨੂੰ ਇਨਸਾਫ਼ ਚਾਹੀਦਾ ਹੈ ਕਿ ਉਸ ਨਾਲ ਸ਼ਰੇਆਮ ਕੁੱਟਮਾਰ ਹੋਈ ਅਤੇ ਉਸਨੇ ਭੱਜ ਕੇ ਇਕ ਹੋਟਲ ਵਿਚ ਵੜ੍ਹ ਕੇ ਆਪਣੀ ਜਾਨ ਬਚਾਈ ਹੈ।

ਫਿਲਹਾਲ ਸਬਜੀ ਮੰਡੀ ਦੀ ਵਾਇਰਲ ਹੋਈ ਇਸ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਵੀਡੀਓ ਵਿਚ ਨੌਜਵਾਨ ਇਕ ਵਾਰ ਬੇਹੋਸ਼ ਹੋ ਕਿ ਧਰਤੀ ’ਤੇ ਡਿੱਗਦਾ ਵੀ ਨਜ਼ਰ ਆ ਰਿਹਾ ਹੈ। ਮਾਮਲੇ ਸਬੰਧੀ ਸਥਾਨਕ ਪੁਲੀਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਉਸਦੇ ਜ਼ਖ਼ਮੀ ਹੋਣ ’ਤੇ ਉਹ ਸਰਕਾਰੀ ਹਸਪਤਾਲ ਵਿਖੇ ਭਰਤੀ ਹੈ ਅਤੇ ਐੱਮ. ਐੱਲ. ਆਰ. ਪ੍ਰਾਪਤ ਹੋ ਗਈ ਹੈ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 


  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਸਭਿਆਚਾਰ

google-add
google-add

ਰੁਜ਼ਗਾਰ

google-add
google-add