Monday, May 20, 2024

Logo
Loading...
google-add

ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ

Editor | 17:55 PM, Thu Oct 05, 2023

ਨਰਿੰਦਰ ਮੋਦੀ ਸਰਕਾਰ ਨੇ ਨਰਾਤਿਆਂ ਤੋਂ ਪਹਿਲਾਂ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਉੱਜਵਲਾ ਗੈਸ ਯੋਜਨਾ 'ਚ ਸਬਸਿਡੀ ਦੀ ਰਕਮ ਵਧਾ ਦਿੱਤੀ ਹੈ। ਦੇਸ਼ ਦੇ ਕਰੀਬ 10 ਕਰੋੜ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਦਰਅਸਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ 'ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਡੀ ਉੱਜਵਲਾ ਯੋਜਨਾ ਦੇ ਲਾਭਪਾਤਰੀ ਮਾਵਾਂ-ਭੈਣਾਂ ਨੂੰ 200 ਰੁਪਏ ਦੀ ਬਜਾਏ 300 ਰੁਪਏ ਦੀ ਸਬਸਿਡੀ ਦੇਣ ਦਾ ਸਵਾਗਤਯੋਗ ਫੈਸਲਾ ਲਿਆ ਹੈ। ). ਇਸ ਦਾ ਮਤਲਬ ਇਹ ਹੈ ਕਿ ਹੁਣ ਤੱਕ ਜੋ LPG ਸਿਲੰਡਰ 700 ਰੁਪਏ 'ਚ ਮਿਲਦਾ ਸੀ, ਉਹ ਹੁਣ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 600 ਰੁਪਏ 'ਚ ਮਿਲੇਗਾ। ਲੋਕ ਕੇਂਦਰ ਦੇ ਇਸ ਫੈਂਸਲੇ ਤੋਂ ਖੁਸ਼ ਹੋ ਕੇ ਮੋਦੀ ਸਰਕਾਰ ਦਾ ਧੰਨਵਾਦ ਕਰ ਰਹੇ ਨੇ।

  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਨੌਜਵਾਨ

google-add
google-add