Thursday, May 09, 2024

Logo
Loading...
google-add

ਗੁਰਦਾਸਪੁਰ ਪੁਲਿਸ ਨੇ 29 ਗ੍ਰਾਮ ਹੈਰੋਇਨ ਸਮੇਤ ਫੜੇ 3 ਨਸ਼ਾ ਤਸਕਰ

Editor | 15:00 PM, Wed Dec 27, 2023

ਪੰਜਾਬ ‘ਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ. ਇਸੇ ਤਹਿਤ ਗੁਰਦਾਸਪੁਰ ਦੇ ਪਠਾਨਕੋਟ ਬੱਬਰੀ ਬਾਈਪਾਸ ਨਾਕੇ ‘ਤੇ ਸਦਰ ਥਾਣਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਦੌਰਾਨ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 29 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਸੰਦੀਪ ਸਿੰਘ ਵਾਸੀ ਵਾਰਡ ਨੰਬਰ 6 ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਗੁਰਦੀਪ ਸਿੰਘ ਵਾਸੀ ਮਾਖਾ ਥਾਣਾ ਮੁਕੇਰੀਆ, ਰਾਜਵਿੰਦਰ ਕੁਮਾਰ ਵਾਸੀ ਪਵਨ ਨਗਰ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮਾਂ ‘ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਬਟਾਲਾ ਵੱਲੋਂ ਇੱਕ ਗੱਡੀ XUV ਮਹਿੰਦਰਾ ਆ ਰਹੀ ਸੀ। ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ ਬੋਰਡ ਨੂੰ ਖੋਲ੍ਹ ਕੇ ਚੈੱਕ ਕਰਨ ‘ਤੇ ਉਸ ‘ਚੋਂ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਹੋਇਆ।


  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਨੌਜਵਾਨ

google-add
google-add