Thursday, May 09, 2024

Logo
Loading...
google-add

ਫ਼ਿਰੋਜ਼ਪੁਰ ਦੇ ਖੇਤਾਂ ‘ਚੋਂ ਮਿਲੀ 325 ਗ੍ਰਾਮ ਹੈਰੋਇਨ

Editor | 17:24 PM, Thu Dec 28, 2023

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹਾਲ ਹੀ ‘ਚ ਫ਼ਿਰੋਜ਼ਪੁਰ ਵਿੱਚ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦਾ ਇੱਕ ਪੈਕੇਟ ਸਰਹੱਦ ਨੇੜੇ ਇੱਕ ਖੇਤ ਵਿੱਚ ਸੁੱਟਿਆ ਗਿਆ ਸੀ। ਜਿਸ ਨੂੰ ਪੁਲਿਸ ਅਤੇ BSF ਨੇ ਤਲਾਸ਼ੀ ਦੌਰਾਨ ਬਰਾਮਦ ਕਰ ਲਿਆ ਹੈ। ਬਰਾਮਦ ਹੋਏ ਪੈਕੇਟ ‘ਚ ਰੱਖੀ ਹੈਰੋਇਨ ਦਾ ਵਜ਼ਨ 325 ਗ੍ਰਾਮ ਹੈ। ਹੈਰੋਇਨ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਸਦਰ ਫ਼ਿਰੋਜ਼ਪੁਰ ਦੇ ASI ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਉਹ ਅਜੇ ਪਿੰਡ ਮਾਛੀਵਾੜਾ ਪਹੁੰਚੇ ਹੀ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਕਿਸੇ ਸਮੱਗਲਰ ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਮਾਛੀਵਾੜਾ ਵਾਸੀ ਦਰਸ਼ਨ ਸਿੰਘ ਦੇ ਖੇਤ ਵਿੱਚ ਹੈਰੋਇਨ ਲਿਆਂਦੀ ਗਈ ਹੈ। 

ਉਹਨਾਂ ਕਿਹਾ ਕਿ ਉਕਤ ਸੂਚਨਾ ਦੇ ਆਧਾਰ ‘ਤੇ BSF ਦੇ ਸਹਿਯੋਗ ਨਾਲ ਕੀਤੀ ਤਲਾਸ਼ੀ ਦੌਰਾਨ ਖੇਤ ‘ਚੋਂ ਉਕਤ ਹੈਰੋਇਨ ਦਾ ਪੈਕਟ ਬਰਾਮਦ ਹੋਇਆ। ਜਦੋਂ ਹੈਰੋਇਨ ਦਾ ਵਜ਼ਨ ਮਾਪਿਆ ਗਿਆ ਤਾਂ ਉਸ ਵਿੱਚੋਂ 325 ਗ੍ਰਾਮ ਹੈਰੋਇਨ ਬਰਾਮਦ ਹੋਈ।


  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਨੌਜਵਾਨ

google-add
google-add