Monday, May 20, 2024

Logo
Loading...
google-add

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ, ਸਪੀਕਰ ਸੰਧਵਾਂ ਨੇ ਜਤਾਈ ਚਿੰਤਾ

Editor | 16:53 PM, Thu Aug 31, 2023

ਚਿੱਟੇ ਨੇ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿੱਚੋਂ 5 ਵਿਅਕਤੀਆਂ ਵਿੱਚੋਂ ਇੱਕ ਨਸ਼ੇ ਦਾ ਆਦੀ ਹੈ ਅਤੇ ਹੁਣ ਤੱਕ ਅਨੇਕਾਂ ਹੀ ਨੌਜਵਾਨ ਇਸ ਨਸ਼ਾ ਨਾਮਕ ਦੈਤ ਦੀ ਭੇਟ ਚੜ੍ਹ ਚੁੱਕੇ ਹਨ। ਬੇਸ਼ੱਕ ਸਰਕਾਰਾਂ ਹਰ ਵੇਲੇ ਇਹ ਗੁਣਗਾਣ ਕਰਦਿਆਂ ਰਹਿੰਦੀਆਂ ਨੇ ਕਿ ਅਸੀਂ ਚਿੱਟਾ ਖ਼ਤਮ ਕਰ ਦੇਵਾਂਗੇ ਪਰ ਹੁਣ ਤਾਂ ਇਹ ਮਹਿਜ ਇੱਕ ਚੁਣਾਵੀ ਮੁੱਦਾ ਬਣ ਕੇ ਰਹਿ ਗਿਆ ਹੈ।

ਹਾਲ ਹੀ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਸ਼ਿਆਂ ਦੀ ਰੋਕਥਾਮ, ਨਜਾਇਜ਼ ਕਬਜ਼ੇ ਹਟਾਉਣ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਸ਼ਹਿਰ ਅਤੇ ਹਲਕੇ ਦੀ ਡਿਵੈਲਪਮੈਂਟ ਸਬੰਧੀ ਲੰਮਾ ਸਮਾਂ ਵਿਚਾਰ ਚਰਚਾ ਕਰਕੇ ਇਹਨਾਂ ਮਸਲਿਆਂ ਦੇ ਸਾਰਥਿਕ ਹੱਲ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨ ਸਬੰਧੀ ਅੱਜ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਡਿਪਟੀ ਕਮਿਸ਼ਰ ਵਿਨੀਤ ਕੁਮਾਰ, ਜਿਲਾ ਪੁਲਿਸ ਮੁਖੀ ਹਰਜੀਤ ਸਿੰਘ, ਐਸ.ਡੀ.ਐਮ ਕੋਟਕਪੂਰਾ ਵੀਰਪਾਲ ਕੌਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਅਤੇ ਇਸ ਸਬੰਧੀ ਅਹਿਮ ਮੀਟਿੰਗ ਕੀਤੀ। ਉਥੇ ਐਸ.ਐਸ ਪੀ ਹਰਜੀਤ ਸਿੰਘ ਨੂੰ ਵੱਧ ਰਹੇ ਨਸ਼ਿਆਂ ਸਬੰਧੀ ਆ ਰਹੀਆਂ ਸ਼ਿਕਾਇਤਾ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹਾਲਾਤ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਖਰੀਦ ਕਰਨ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ।

ਉਨ੍ਹਾਂ ਐਸ.ਐਸ.ਪੀ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਕਿ ਨਸ਼ਿਆਂ ਸਬੰਧੀ ਉਨ੍ਹਾਂ ਨੂੰ ਆਏ ਦਿਨ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਜਿਸ ਤੇ ਤੁਰੰਤ ਕਾਰਵਾਈ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਨਸ਼ੇ ਦਾ ਕਾਰੋਬਾਰ ਹੋਣ ਦੀ ਸੂਹ ਲੱਗਦੀ ਹੈ ਉਥੇ ਲਗਾਤਾਰ ਰੇਡਾਂ ਕੀਤੀਆਂ ਜਾਣ ਅਤੇ ਨਸ਼ੇ ਦੇ ਵਪਾਰੀਆਂ ਤੇ ਹਰ ਹਾਲਤ ਵਿੱਚ ਨਕੇਲ ਕੱਸੀ ਜਾਵੇ। ਨੌਜਵਾਨਾਂ ਦਾ ਨਸ਼ੇ ਦੇ ਜਾਲ ਵਿੱਚ ਫਸਣ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਦੀ ਨੈਤਿਕ ਜ਼ਿਮੇਵਾਰੀ ਵੀ ਬਣਦੀ ਹੈ ਕਿ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਹਰ ਹੀਲੇ ਠੱਲ ਪਾਉਣ। ਹੁਣ ਦੇਖਣਾ ਹੋਵੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਦਾ ਕਿੰਨਾ ਕ ਫਰਕ ਪੈਂਦਾ ਹੈ। ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇਗਾ ਜਾ ਫਿਰ ਪੰਜਾਬ ਦੀ ਜਵਾਨੀ ਨਸ਼ਿਆਂ ‘ਚ ਹੀ ਰੁਲ ਜਾਵੇਗੀ।

  • Trending Tag

  • No Trending Add This News
google-add
google-add
google-add

ਸਰਕਾਰੀ ਸਕੀਮਾਂ

ਤੁਸੀਂ ਇਹ ਵੀ ਪਸੰਦ ਕਰ ਸਕਦੇ ਹੋ

google-add

ਸਭਿਆਚਾਰ

google-add
google-add

ਰੁਜ਼ਗਾਰ

google-add
google-add