Nawanshahr News: ਮਝੂਰ ਦੋਆਬਾ ਫਿਲਮਸ (ਰਜਿ:) ਦੀ ਲਘੂ ਫ਼ਿਲਮ ‘ਬਾਗ਼ੀ ਧੀ’ ਦਾ ਪੋਸਟਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜਾਰੀ ਕੀਤਾ। ਫ਼ਿਲਮ ਦੇ ਲੇਖਕ, ਨਿਰਮਾਤਾ ਅਤੇ ਰੰਗਕਰਮੀ ਸੁਰਜੀਤ ਮਝੂਰ ਨਾਲ ਗੱਲਬਾਤ ਉਪਰੰਤ ਉਨ੍ਹਾਂ ਫ਼ਿਲਮ ਸਬੰਧੀ ਦੱਸਿਆ ਕਿ ਧੀਆਂ ਲਈ ਪ੍ਰੇਰਨਾਦਾਇਕ ਜਨਰੇਸ਼ਨ ਗੈਪ (ਵੱਡੇ ਫ਼ਾਸਲੇ ਵਾਲੀ ਦੂਰੀ) ‘ਤੇ ਆਧਾਰਿਤ ਇਹ ਫ਼ਿਲਮ 90 ਫੀਸਦੀ ਘਰਾਂ ਦੇ ਉੱਚ ਸਿੱਖਿਅਤ ਤੇ ਲਾਡਲੇ ਬੱਚੇ ਮੈਰਿਜ ਮਾਮਲਿਆਂ ਉੱਤੇ ਕਿਵੇਂ ਮਾਪਿਆਂ ਦੇ ਮੋਹ-ਲਾਡ ਦੀਆਂ ਭਾਵਨਾਵਾਂ ਦਾ ਕਤਲ ਕਰਦੇ ਹਨ, ਪਰੰਤੂ ਮਾਪੇ ਫਿਰ ਵੀ ਆਪਣੀ ਜਨਰੇਸ਼ਨ ਵੱਲੋਂ ਬੁਣੇ ਕੰਡਿਆਂ ਦੇ ਹਾਰ ਨੂੰ ਅਖ਼ੀਰ ਵਿਚ ਆਪਣੇ ਹੀ ਗਲ਼ੇ ਵਿਚ ਪਾਈ ਸਮਾਜ ਵਿਚ ਇਨ੍ਹਾਂ ਦਾ ਰੁਤਬਾ ਅਤੇ ਆਪਣੀ ਅਣਖ ਕਾਇਮ ਰੱਖਣ ਖਾਤਿਰ ਅੰਦਰੋਂ-ਅੰਦਰ ਸਹਿਕਦੇ ਹੋਏ ਮਰ ਰਹੇ / ਮਰ ਗਏ ਅਤੇ ਮਰਨਗੇ ਦਾ ਸਮਤੋਲ ਕਰ ਰਹੀ ਹੈ।
ਨਿਰਮਾਤਾ ਦਾ ਇਹ ਮੰਨਣਾ ਹੈ ਕਿ ਸਾਰਥਕ ਹੱਲ ਇਹ ਹੋਵੇਗਾ ਕਿ ਜੇਕਰ ਸਾਡੀ ਸੰਤਾਨ ਮਾਪਿਆਂ ਦੀ ਸਹਿਮਤੀ ਵੀ ਨਾਲ ਲੈ ਲਵੇ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ, ਕਿਉਂਕਿ ਮਾਪੇ ਕਦੇ ਵੀ ਬੱਚਿਆਂ ਦੇ ਦੋਖੀ ਨਹੀਂ ਹੋ ਸਕਦੇ। ਉਹਨਾਂ ਦੱਸਿਆ ਕਿ ਇਸ ਫ਼ਿਲਮ ਵਿਚ ਬਾਲੀਵੁੱਡ ਅਦਾਕਾਰਾ ਜਯੋਤੀ ਅਰੋੜਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਮਨਦੀਪ ਸਿੰਘ ਮਾਨ ਅਤੇ ਪੀ. ਏ-ਟੂ-ਡੀ.ਸੀ ਜਸਬੀਰ ਸਿੰਘ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ