Monday, June 23, 2025
No Result
View All Result
Punjabi Khabaran

Latest News

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
Punjabi Khabaran
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
No Result
View All Result
Punjabi Khabaran
No Result
View All Result

Latest News

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
  • ਜੀਵਨ ਸ਼ੈਲੀ
Home Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਦੂਬਈ ਦੇ ਫੈਸਟਿਵਲ ਅਰੀਨਾ 'ਚ 20 ਤੋਂ 22 ਮਈ ਤੱਕ ਆਯੋਜਿਤ ਖਾੜੀ ਖੇਤਰ ਦੇ ਬੀ2ਬੀ ਫੈਸ਼ਨ ਟਰੇਡ ਸੋਰਸਿੰਗ ਫੇਅਰ ਦੌਰਾਨ ਬਠਿੰਡਾ ਦੀਆਂ ਮਹਿਲਾਵਾਂ ਵੱਲੋਂ ਬਣਾਈ ਹਸਤਸ਼ਿਲਪ ਕਲਾਕਾਰੀਆਂ ਨੂੰ ਦਰਸਾਇਆ ਗਿਆ। ਇਸ ਕਾਰਜਕ੍ਰਮ ਵਿੱਚ ਬਠਿੰਡਾ ਦੇ ਪਿੰਡ ਸੁਖਲੱਡ੍ਹੀ ਦੀ ਫੁਲਕਾਰੀ ਕਾਰੀਗਰ ਕਰਮਜੀਤ ਕੌਰ ਅਤੇ ਨਾਭਾ ਫਾਊਂਡੇਸ਼ਨ ਦੀ ਸ਼੍ਰੀਮਤੀ ਸ਼ੁਭਰਾ ਸਿੰਘ ਨੇ ਹਿੱਸਾ ਲਿਆ।

Gurpinder Kaur by Gurpinder Kaur
May 31, 2025, 04:09 pm GMT+0530
PC- दैनिक भास्कर

PC- दैनिक भास्कर

FacebookTwitterWhatsAppTelegram

Bathinda Women: ਰੰਗਲੇ ਪੰਜਾਬ ਦੀ ਧਰਤੀ ਨਾ ਸਿਰਫ ਵਾਹੀ-ਜੋਤੀ ਜਾਂ ਬਹਾਦਰੀ ਲਈ ਜਾਣੀ ਜਾਂਦੀ ਹੈ। ਸਗੋਂ ਹਸਤਕਲਾਵਾਂ ਲਈ ਵੀ ਜਾਣੀ ਜਾਂਦੀ ਹੈ। ਪੰਜਾਬ ਦੀ ਹਸਤਕਲਾ ਫੁਲਕਾਰੀ ਹੁਣ ਕਿਸੀ ਪਛਾਣ ਦੀ ਮੋਹਤਜ ਨਹੀਂ ਰਹੀ। ਬਠਿੰਡਾ ਦੀਆਂ ਕੁਜ ਮਹਿਲਾਵਾਂ, ਜਿਨ੍ਹਾਂ ਨੇ ਰਵਾਇਤੀ ਫੁਲਕਾਰੀ ਕਲਾ ਨੂੰ ਸਿਰਫ ਘਰੇਲੂ ਕੰਮਕਾਜ ਤੱਕ ਸੀਮਤ ਨਾ ਰੱਖ ਕੇ, ਉਸਨੂੰ ਅੰਤਰਰਾਸ਼ਟਰੀ ਮੰਚ ‘ਤੇ ਲੈ ਜਾ ਕੇ ਪੰਜਾਬੀ ਕਲਾ ਦੀ ਵੱਖਰੀ ਪਛਾਣ ਬਣਾਈ ਹੈ। ਪਰ ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਪਰ ਹਾਂ ਇੱਕ ਐਨਜੀਓ ਦੀ ਮਦਦ ਨਾਲ ਇਹ ਮਹਿਲਾਵਾਂ ਫੁਲਕਾਰੀ ਕਲਾ ਨੂੰ ਅੰਤਰਰਾਸ਼ਟਰੀ ਮੰਚ ਤੱਕ ਲੈ ਜਾਣ ਵਿੱਚ ਸਫਲ ਰਹੀਆਂ।  ਇਹ ਨਾ ਸਿਰਫ ਮਹਿਲਾ ਸਸ਼ਕਤੀਕਰਣ, ਆਤਮਨਿਰਭਰਤਾ ਦੀ ਇੱਕ ਮਿਸਾਲ ਹੈ ਸਗੋਂ ਦੂਜੀਆਂ ਮਹਿਲਾਵਾਂ ਲਈ ਰੋਜ਼ਗਾਰ ਦੇ ਨਵੇਂ ਮਾਪਦੰਡ ਵੀ ਸੈੱਟ ਕੀਤੇ ਹਨ।

ਮਿੱਤਲ ਐਨਰਜੀ ਲਿਮਿਟਡ (ਐਚਐੱਮਈਐਲ) ਦੀ ਪਹਿਲ ਨਾਲ ਪੰਜਾਬ ਦੀ ਪਰੰਪਰਾਗਤ ਫੁਲਕਾਰੀ ਕਲਾ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪਹਿਚਾਣ ਮਿਲੀ ਹੈ। ਦੂਬਈ ਦੇ ਫੈਸਟਿਵਲ ਅਰੀਨਾ ‘ਚ 20 ਤੋਂ 22 ਮਈ ਤੱਕ ਆਯੋਜਿਤ ਖਾੜੀ ਖੇਤਰ ਦੇ ਬੀ2ਬੀ ਫੈਸ਼ਨ ਟਰੇਡ ਸੋਰਸਿੰਗ ਫੇਅਰ ਦੌਰਾਨ ਬਠਿੰਡਾ ਦੀਆਂ ਮਹਿਲਾਵਾਂ ਵੱਲੋਂ ਬਣਾਈ ਹਸਤਸ਼ਿਲਪ ਕਲਾਕਾਰੀਆਂ ਨੂੰ ਦਰਸਾਇਆ ਗਿਆ। ਇਸ ਕਾਰਜਕ੍ਰਮ ਵਿੱਚ ਬਠਿੰਡਾ ਦੇ ਪਿੰਡ ਸੁਖਲੱਡ੍ਹੀ ਦੀ ਫੁਲਕਾਰੀ ਕਾਰੀਗਰ ਕਰਮਜੀਤ ਕੌਰ ਅਤੇ ਨਾਭਾ ਫਾਊਂਡੇਸ਼ਨ ਦੀ ਸ਼੍ਰੀਮਤੀ ਸ਼ੁਭਰਾ ਸਿੰਘ ਨੇ ਹਿੱਸਾ ਲਿਆ। ਪੰਜਾਬ ਦੀ ਇਹ ਰਵਾਇਤੀ ਫੁਲਕਾਰੀ ਹੁਣ ਵਿਸ਼ਵ ਪੱਧਰ ‘ਤੇ ਆਪਣੀ ਇਕ ਵੱਖਰੀ ਪਛਾਣ ਬਣਾ ਰਹੀ ਹੈ।

ਫੁਲਕਾਰੀ ਕਲਾ ਨੂੰ ਮਿਲੀ ਇੰਟਰਨੈਸ਼ਨਲ ਪਛਾਣ  

HPCL-ਮਿੱਤਲ ਐਨਰਜੀ ਲਿਮਿਟਡ (HMEL) ਦੀ ਇਕ ਉੱਦਮੀ ਪਹਿਲ ਨਾਲ ਪੰਜਾਬ ਦੀ ਪਰਮਪਰਾਗਤ ਫੁਲਕਾਰੀ ਕਲਾ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪਹਿਚਾਣ ਮਿਲੀ ਹੈ। ਦੈਨਿਕ ਭਾਸਕਰ ਅਨੁਸਾਰ ਦੂਬਈ ਦੇ ਫੈਸਟਿਵਲ ਅਰੀਨਾ ਵਿੱਚ 20 ਤੋਂ 22 ਮਈ ਤੱਕ ਹੋਏ ਖਾੜੀ ਖੇਤਰ ਦੇ ਬੀ2ਬੀ ਫੈਸ਼ਨ ਟਰੇਡ ਸੋਰਸਿੰਗ ਫੇਅਰ ਵਿੱਚ ਬਠਿੰਡਾ ਦੀਆਂ ਪੇਂਡੂ ਮਹਿਲਾਵਾਂ ਵੱਲੋਂ ਤਿਆਰ ਕੀਤੇ ਹਸਤਕਲਾਵਾਂ ਨੂੰ ਦਰਸਾਇਆ ਗਿਆ।

ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਉਣ ਦਾ ਮੌਕਾ

ਦਸ ਦਇਏ ਕਿ ਇਸ ਤੋਂ ਪਹਿਲਾਂ ਜਰਮਨੀ ਵਿੱਚ ਇਸ ਕਲਾ ਨੂੰ ਵਿਸ਼ਵ ਪੱਧਰ ਤੇ ਪਛਾਣ ਮਿਲ ਚੱਕੀ ਹੈ। ਹੁਣ ਇਸ ਤੋੰ ਬਾਅਦ ਦੂਬਈ ਵਿੱਚ ਇਸ ਕਲਾ ਨੂੰ ਮਿਲੀ ਮਾਨਤਾ ਨੇ ਸਥਾਨਕ ਕਾਰੀਗਰਾਂ ਨੂੰ ਵਿਸ਼ਵ ਪੱਧਰੀ ਮਾਰਕੀਟ ਵਿੱਚ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੱਤਾ ਹੈ। ਇਹ ਮੰਚ ਪੇਂਡੂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਗਾਹਕਾਂ ਨਾਲ ਜੁੜਨ, ਨਵੀਆਂ ਮਾਰਕੀਟਸ ਨਾਲ ਜੁੜਨ ਅਤੇ ਨਵੇਂ ਵਪਾਰਕ ਮੌਕੇ ਲੱਭਣ ਵਿੱਚ ਮਦਦ ਕਰ ਰਿਹਾ ਹੈ।

ਪ੍ਰੋਜੈਕਟ ਦਾ ਮਕਸਦ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ

ਇਸ ਪ੍ਰੋਗਰਾਮ ਵਿੱਚ ਬਠਿੰਡਾ ਦੇ ਪਿੰਡ ਸੁਖਲੱਡ੍ਹੀ ਦੀ ਫੁਲਕਾਰੀ ਕਾਰੀਗਰ ਕਰਮਜੀਤ ਕੌਰ ਅਤੇ ਨਾਭਾ ਫਾਊਂਡੇਸ਼ਨ ਦੀ ਸ਼੍ਰੀਮਤੀ ਸ਼ੁਭਰਾ ਸਿੰਘ ਨੇ ਹਿੱਸਾ ਲਿਆ। ਐਚਐੱਮਈਐਲ (HMEL) ਨੇ ਨਾਭਾ ਫਾਊਂਡੇਸ਼ਨ ਨਾਲ ਮਿਲ ਕੇ ਫੁਲਕਾਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਜੈਕਟ ਦਾ ਮਕਸਦ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਪੰਜਾਬ ਦੀ ਇਸ ਪੁਰਾਣੀ ਹਸਤਕਲਾ ਨੂੰ ਸੰਭਾਲਣਾ ਹੈ।

ਮਹਿਲਾਵਾਂ ਦੀ ਆਰਥਿਕ ਖੁਦਮੁਖਤਿਆਰੀ ਅਤੇ ਮਹਿਲਾ ਸਸ਼ਕਤੀਕਰਨ

ਦ ਇੰਡਿਅਨ ਐਕਸਪ੍ਰੈਸ ਅਨੁਸਾਰ  ਜੁਲਾਈ 2023 ਵਿੱਚ ਐਚਐੱਮਈਐਲ ਵੱਲੋਂ ਸ਼ੁਰੂ ਕੀਤੀ ਗਈ ਇਸ ਫੁਲਕਾਰੀ ਪਰਿਯੋਜਨਾ ਦਾ ਮੁੱਖ ਉਦੇਸ਼ ਪੰਜਾਬ ਦੀਆਂ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਹੈ। ਇਸ ਤਹਿਤ ਉਨ੍ਹਾਂ ਨੂੰ ਰਵਾਇਤੀ ਫੁਲਕਾਰੀ ਕਢਾਈ ਦਾ ਪ੍ਰਸ਼ਿਕਸ਼ਣ ਦੇ ਕੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਪਹਿਲ ਦੇ ਅਧੀਨ 22 ਪਿੰਡਾਂ ਦੀਆਂ 300 ਮਹਿਲਾਵਾਂ ਨੂੰ ਫੁਲਕਾਰੀ ਸਬੰਧੀ ਤਕਨੀਕੀ ਅਤੇ ਵਪਾਰਕ ਪ੍ਰਸ਼ਿਕਸ਼ਣ ਦਿੱਤਾ ਜਾ ਚੁੱਕਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਇਆ ਹੈ, ਸਗੋਂ ਪੰਜਾਬ ਦੀ ਧਨਵੰਤ ਸੱਭਿਆਚਾਰਕ ਵਿਰਾਸਤ ਦੇ ਸੰਰਖਣ ਵੱਲ ਵੀ ਮਹੱਤਵਪੂਰਨ ਯੋਗਦਾਨ ਮਿਲਿਆ ਹੈ।

ਅੰਤਰਰਾਸ਼ਟਰੀ ਮੰਚ ‘ਤੇ ਪਛਾਣ ਮਿਲਣ ਨਾਲ ਉਤਪਾਦਾਂ ਦੀ ਵਧੀ ਮੰਗ ਅਤੇ ਕੀਮਤ

ਚੱਲ ਰਹੀ ਫੁਲਕਾਰੀ ਪਰਿਯੋਜਨਾ ਦੇ ਤਹਿਤ ਬਠਿੰਡਾ, ਪੰਜਾਬ ਦੇ ਪਿੰਡ ਦੀਆਂ ਮਹਿਲਾ ਹਸਤਕਾਰਾਂ ਨੂੰ ਆਪਣੇ ਹੱਥਾਂ ਨਾਲ ਬਣਾਏ ਗਏ ਫੁਲਕਾਰੀ ਉਤਪਾਦਾਂ ਦੀ ਪ੍ਰਦਰਸ਼ਨੀ ਕਰਨ ਲਈ ਮੰਚ ਉਪਲਬਧ ਹੋਇਆ। ਇਸ ਦੇ ਨਾਲ ਹੀ ਇਨ੍ਹਾਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮੰਚ ਤੇ ਇੱਕ ਤੇ ਪ੍ਰਸ਼ੰਸਾ ਮਿਲੀ ਦੂਜਾ ਉਨ੍ਹਾਂ ਦੇ ਲਈ ਅੰਤਰਰਾਸ਼ਟਰੀ ਮਾਰਕੀਟ ਦੇ ਦਰਵਾਜੇ ਵੀ ਖੁਲ੍ਹੇ ਅਤੇ ਪੰਜਾਬ ਦੀ ਹਸਤਕਲਾ ਅਤੇ ਪੁਰਾਣੀ ਵਿਰਾਸਤ ਨੂੰ ਵਿੲਵ ਪੱਧਰ ਤੇ ਜਾਣੂ ਕਰਵਾਉਣ ਦਾ ਮੌਕਾ ਮਿਲਿਆ।

ਸੁਖਲੱਡ੍ਹੀ ਪਿੰਡ ਦੀ ਕਾਰੀਗਰ ਕਰਮਜੀਤ ਕੌਰ ਅਤੇ ਐਨ.ਜੀ.ਓ. ਨਾਭਾ ਫਾਊਂਡੇਸ਼ਨ ਦੀ ਸੇਵਿਕਾ ਸ਼ੁਭਰਾ ਸਿੰਘ ਨੇ ਦੁਬਈ ਵਿੱਚ ਇਸ ਪਹਲ ਦਾ ਪ੍ਰਤਿਨਿਧਿਤਵ ਕੀਤਾ। ਇਸ ਬਾਰੇ ਸ਼ੁਭਰਾ ਸਿੰਘ ਨੇ ਕਿਹਾ ਕਿ “ਸਾਡੀ ਭਾਗੀਦਾਰੀ ਨੇ ਪੰਜਾਬ ਦੀ ਰੰਗੀਨ ਹਸਤਕਲਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਰੋਸ਼ਨ ਕੀਤਾ। ਇਸ ਨਾਲ ਸਾਨੂੰ ਵਿਦੇਸ਼ੀ ਦਰਸ਼ਕਾਂ ਵੱਲੋਂ ਪ੍ਰਸ਼ੰਸਾ ਮਿਲੀ ਅਤੇ ਨਵੇਂ ਬਾਜ਼ਾਰਾਂ ਨਾਲ ਸਾਂਝਦਾਰੀ ਦੇ ਦਰਵਾਜ਼ੇ ਖੁੱਲ੍ਹੇ।”

ਫੁਲਕਾਰੀ ਪ੍ਰੋਜੈਕਟ ਦਾ ਮੂਲ ਉਦੇਸ਼, ਹੁਨਰ ਵਿਕਾਸ ਅਤੇ ਉਦਯਮਿਤਾ

ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਜੁਲਾਈ 2023 ਵਿੱਚ ਐਚਐਮਈਐਲ ਵੱਲੋਂ ਸ਼ੁਰੂ ਕੀਤੀ ਗਈ ਇਸ ਫੁਲਕਾਰੀ ਪਰਿਯੋਜਨਾ ਦਾ ਮੁੱਖ ਉਦੇਸ਼ ਪੰਜਾਬ ਦੀਆਂ ਪਿੰਡ ਵਾਸੀ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਹੈ। ਇਸ ਤਹਿਤ ਮਹਿਲਾਵਾਂ ਨੂੰ ਪਰੰਪਰਾਗਤ ਫੁਲਕਾਰੀ ਕਢਾਈ ਦੀ ਸਿਖਲਾਈ ਦੇ ਕੇ ਜੀਵਨ ਯਾਪਨ ਦੇ ਨਵੇਂ ਮੌਕੇ ਉਪਲਬਧ ਕਰਵਾਉਣਾ ਹੈ। ਹੁਣ ਤੱਕ ਇਸ ਉਪਰਾਲੇ ਦੇ ਅਧੀਨ 22 ਪਿੰਡਾਂ ਦੀਆਂ 300 ਤੋਂ ਵੱਧ ਮਹਿਲਾਵਾਂ ਨੂੰ ਫੁਲਕਾਰੀ ਨਾਲ ਸਬੰਧਤ ਤਕਨੀਕੀ ਅਤੇ ਵਪਾਰਕ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਇਆ ਹੈ,  ਸਗੋਂ ਇਹ ਉਪਰਾਲਾ ਪੰਜਾਬ ਦੀ ਵਿਲੱਖਣ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਸਿਖਲਾਈ ਨਾਲ ਮਹਿਲਾਵਾਂ ਦੇ ਨਾ ਸਿਰਫ ਹੁਨਰ ਦਾ ਵਿਕਾਸ ਹੋਇਆ ਹੈ3। ਸਗੋਂ ਉਨ੍ਹਾਂ ਅੰਦਰ ਉਦਯਮੀ ਵੀ ਬਣਾਉਣ ਵਿਚ ਮਦਦ ਕੀਤੀ ਹੈ।

ਐਚਐਮਈਐਲ ਅਤੇ ਨਾਭਾ ਫਾਊਂਡੇਸ਼ਨ ਦੀ ਭੂਮਿਕਾ
ਐਚਐਮਈਐਲ (ਹਿੰਦੁਸਤਾਨ ਮਿਟਲ ਐਨਰਜੀ ਲਿਮਿਟਡ) ਵੱਲੋਂ ਸ਼ੁਰੂ ਕੀਤੀ ਗਈ ਫੁਲਕਾਰੀ ਪਰਿਯੋਜਨਾ ਦੇ ਤਹਿਤ ਨਾਭਾ ਫਾਊਂਡੇਸ਼ਨ ਇੱਕ ਸਾਂਝੇਦਾਰ ਵਜੋਂ ਜ਼ਮੀਨੀ ਪੱਧਰ ‘ਤੇ ਕਾਰਜ ਕਰ ਰਹੀ ਹੈ। ਐਚਐਮਈਐਲ ਨੇ ਇਸ ਉਪਰਾਲੇ ਲਈ ਆਰਥਿਕ ਅਤੇ ਢਾਂਚਾਤਮਕ ਸਹਿਯੋਗ ਪ੍ਰਦਾਨ ਕੀਤਾ ਹੈ, ਜਦਕਿ ਨਾਭਾ ਫਾਊਂਡੇਸ਼ਨ ਨੇ ਪਿੰਡ ਪੱਧਰ ‘ਤੇ ਮਹਿਲਾਵਾਂ ਦੀ ਚੋਣ, ਉਨ੍ਹਾਂ ਨੂੰ ਸਿਖਲਾਈ ਦੇਣਾ, ਅਤੇ ਉਤਪਾਦਨ ਤੋਂ ਲੈ ਕੇ ਮਾਰਕੀਟਿੰਗ ਤੱਕ ਦੀ ਪੂਰੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।

ਇਹ ਸਾਂਝੀ ਕੋਸ਼ਿਸ਼ ਨੇ ਨਾ ਸਿਰਫ਼ ਮਹਿਲਾਵਾਂ ਨੂੰ ਕੌਸ਼ਲ ਵਿਕਾਸ ਅਤੇ ਆਤਮਨਿਰਭਰਤਾ ਵੱਲ ਪ੍ਰੇਰਿਤ ਕੀਤਾ, ਸਗੋਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਪਹੁੰਚਾਉਣ ਵਿੱਚ ਵੀ ਇਕ ਮਹੱਤਵਪੂਰਨ ਕੜੀ ਸਾਬਤ ਹੋਈ।

ਇਸ ਕਿਸਮ ਦੀਆਂ ਯੋਜਨਾਵਾਂ ਰਾਹੀਂ ਨਾ ਸਿਰਫ਼ ਪਿੰਡਾਂ ਦੀਆਂ ਮਹਿਲਾਵਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਹਨ, ਸਗੋਂ ਉਹ ਆਪਣੀ ਕਲਾ ਤੇ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਦਰਸਾ ਕੇ ਸਮਾਜ ਵਿੱਚ ਮਾਣਯੋਗ ਸਥਾਨ ਵੀ ਹਾਸਲ ਕਰਦੀਆਂ ਹਨ।

ਅੰਤਰਰਾਸ਼ਟਰੀ ਪ੍ਰਦਰਸ਼ਨੀਆਂ

ਦੁਬਈ ਫੈਸਟੀਵਲ ਏਰੀਨਾ (Dubai Festival Arena)

ਮਿਡਲ ਈਸਟ ਦੇ ਇੱਕ ਪ੍ਰਸਿੱਧ ਆਯੋਜਨ ਸਥਾਨ ‘ਚ ਹੋਈ ਇਹ ਪ੍ਰਦਰਸ਼ਨੀ, ਫੁਲਕਾਰੀ ਦੀ ਵਿਦੇਸ਼ੀ ਦਰਸ਼ਕਾਂ ਸਾਹਮਣੇ ਪੇਸ਼ਕਸ਼ ਲਈ ਮਹੱਤਵਪੂਰਨ ਮੰਚ ਸਾਬਤ ਹੋਈ।

ਜਰਮਨੀ (ਡਾਟਮੰਡ) — ਕ੍ਰੀਏਟਿਵਾ (CREATIVA)

ਯੂਰਪ ਦਾ ਸਭ ਤੋਂ ਵੱਡਾ ਹਸਤਕਲਾ ਮੇਲਾ, ਜਿੱਥੇ ਪੰਜਾਬ ਦੀਆਂ ਮਹਿਲਾ ਹਸਤਕਾਰਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਕਲਾ ਨੂੰ ਰੁਬਰੂ ਕਰਵਾਇਆ।

ਦੁਬਈ ਤੋਂ ਪਹਿਲਾਂ ਜਰਮਨੀ ਦੇ ਕ੍ਰਿਏਟੀਵਾ ਡਾਟਮੰਡ ਵਿੱਚ ਬਣਾਈ ਪਹਿਚਾਣ

ਬਠਿੰਡਾ ਜ਼ਿਲ੍ਹੇ ਦੇ ਕੁਝ ਪਿੰਡਾਂ ਦੀਆਂ ਚਾਰ ਔਰਤਾਂ ਨੇ ਪੰਜਾਬ ਦੀ ਪਰੰਪਰਾਗਤ ਕਲਾ “ਫੁਲਕਾਰੀ” (a flower pattern embroidery)  ਨੂੰ ਇਸ ਤੋਂ ਪਹਿਲਾਂ ਜਰਮਨੀ ਦੇ ਸ਼ਹਿਰ ਕੋਲੋਨ ਦੀਆਂ ਪ੍ਰਸਿੱਧ  ਬੁਟੀਕਾਂ ਅਤੇ ਡਿਜ਼ਾਈਨ ਸਟੂਡੀਓਂ ਤੱਕ ਵਿਸ਼ਵ ਮੰਚ ‘ਤੇ ਵੀ ਪਹੁੰਚਾਇਆ ਹੈ। ਇਹ ਮਹਿਲਾਂਵਾ ਨੇ ਸਤਬੀਰ ਕੌਰ (ਪਿੰਡ ਰਾਮਸਰਾ), ਮਨਪ੍ਰੀਤ ਕੌਰ (ਪਿੰਡ ਮਾਹੀਨੰਗਲ), ਸੰਦੀਪ ਕੌਰ (ਪਿੰਡ ਮਲਕਾਣਾ), ਲਖਬੀਰ ਕੌਰ, ਇਨ੍ਹਾਂ ਔਰਤਾਂ ਨੇ ਜਰਮਨੀ ਦੇ ਡਾਟਮੰਡ ਵਿਖੇ ਮਾਰਚ ਮਹੀਨੇ ਵਿੱਚ ਆਯੋਜਿਤ ਕੀਤੇ ਗਏ ਕ੍ਰੀਏਟਿਵਾ ਮੇਲੇ ਵਿੱਚ ਹਿੱਸਾ ਲਿਆ, ਜੋ ਯੂਰਪ ਦੀ ਸਭ ਤੋਂ ਵੱਡੀ ਰਚਨਾਤਮਕ ਅਤੇ ਦਸਤਕਾਰੀ ਪ੍ਰਦਰਸ਼ਨੀ ਮੰਨੀ ਜਾਂਦੀ ਹੈ। ਇੱਥੇ ਇਨ੍ਹਾਂ ਨੇ ਦੁਨੀਆ ਭਰ ਦੇ ਮਸ਼ਹੂਰ ਦਸਤਕਾਰੀ ਡਿਜ਼ਾਈਨਰਾਂ ਦੇ ਨਾਲ ਕੰਮ ਕਰਦਿਆਂ ਆਪਣੇ ਹੁਨਰ ਨੂੰ ਵਿਖਾਇਆ। ਮਾਰਚ ਮਹੀਨੇ ਦੌਰਾਨ, ਇਨ੍ਹਾਂ ਨੇ ਫੁਲਕਾਰੀ ਰਾਹੀਂ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਕੇ ਇਸ ਲੋਕ ਕਲਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣਯੋਗ ਥਾਂ ਦਿਲਵਾਈ।

ਦਸ ਦਇਏ ਕਿ ਕ੍ਰੀਏਟਿਵਾ ਯੂਰਪ ਦਾ ਇੱਕ ਪ੍ਰਮੁੱਖ ਰਚਨਾਤਮਕਤਾ ਅਤੇ ਹਸਤਕਲਾ ਮੇਲਾ ਹੈ, ਜੋ ਨਵੇਂ ਰੁਝਾਨਾਂ, ਨਵੀਨਤਾਵਾਂ ਅਤੇ ਲੋਕ ਕਲਾਵਾਂ ਦੀ ਪ੍ਰਸਤੁਤੀ ਲਈ ਜਾਣਿਆ ਜਾਂਦਾ ਹੈ। ਸੰਦੀਪ ਕੌਰ ਨੇ ਕਿਹਾ ਕਿ ਮੇਲੇ ਵਿੱਚ ਬੈਗ ਬਣਾਉਣ ਦੀ ਵਰਕਸ਼ਾਪ ਵਿੱਚ ਹਿੱਸਾ ਲੈਣ ਤੋਂ ਬਾਅਦ, ਉਸਨੇ ਵਿਸ਼ਵ ਡਿਜ਼ਾਈਨਾਂ ਬਾਰੇ ਬਹੁਤ ਕੁਝ ਸਿੱਖਿਆ ਅਤੇ ਯੂਰਪੀਅਨ ਸ਼ੈਲੀਆਂ ਅਨੁਸਾਰ ਬੈਗ ਤਿਆਰ ਕੀਤੇ। ਦੁਨੀਆ ਭਰ ਦੇ 700 ਤੋਂ ਵੱਧ ਪ੍ਰਦਰਸ਼ਕਾਂ ਨੇ ਕਰੀਏਟਿਵਾ ਵਿੱਚ ਹਿੱਸਾ ਲਿਆ, ਜਿੱਥੇ ਇਨ੍ਹਾਂ ਔਰਤਾਂ ਨੇ ਸ਼ੁਰੂ ਵਿੱਚ ਆਪਣੇ ਆਪ ਨੂੰ ਘਟੀਆ ਪਾਇਆ ਪਰ ਆਪਣੀ ਸਿਰਜਣਾਤਮਕਤਾ ਅਤੇ ਡਿਜ਼ਾਈਨ ਨਾਲ ਨਾਮਣਾ ਖੱਟਿਆ। ਇਨ੍ਹਾਂ ਚਾਰ ਔਰਤਾਂ ਨੇ ਪਹਿਲਾਂ ਰਿਫਾਇਨਰੀ ਦੁਆਰਾ ਸਥਾਪਤ ਇੱਕ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਟ੍ਰੇਨਰ ਬਣੀਆਂ। ਪਿਛਲੇ ਕੁਝ ਸਾਲਾਂ ਵਿੱਚ ਲਗਭਗ 300 ਪੇਂਡੂ ਔਰਤਾਂ ਨੇ ਫੁਲਕਾਰੀ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ ਹੈ।

ਰਾਮਸਰਾ ਪਿੰਡ (ਬਠਿੰਡਾ) ਦੀ ਸਤਬੀਰ ਕੌਰ, ਜੋ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੁਆਰਾ ਸਥਾਪਤ ਇੱਕ ਕੇਂਦਰ ਵਿੱਚ ਫੁਲਕਾਰੀ ਟ੍ਰੇਨਰ ਵਜੋਂ ਕੰਮ ਕਰਦੀ ਹੈ, ਕਹਿੰਦੀ ਹੈ। ਉਨ੍ਹਾੰ ਨੇ ਕਿਹਾ ਕਿ…..

“ਮੈਨੂੰ ਇਸ ਕਲਾ ਵਿੱਚ ਰਸਮੀ ਤਾਲੀਮ ਲੈਣ ਦਾ ਮੌਕਾ ਮਿਲਿਆ ਅਤੇ ਫਿਰ ਮੈਂ ਹੋਰ ਔਰਤਾਂ ਨੂੰ ਵੀ ਸਿਖਲਾਈ ਦੇਣੀ ਸ਼ੁਰੂ ਕੀਤੀ। ਹੁਣ ਜਦ ਮੈਨੂੰ ਵਿਦੇਸ਼ ਵਿੱਚ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ, ਤਾਂ ਮੈਂ ਵਿਦੇਸ਼ੀ ਪ੍ਰਤੀਨਿਧੀਆਂ ਲਈ ਖ਼ਾਸ ਤੌਰ ‘ਤੇ ਫੁਲਕਾਰੀ ਵਾਲੇ ਬੁੱਕਮਾਰਕ ਤਿਆਰ ਕੀਤੇ, ਜਿਨ੍ਹਾਂ ਦੀ ਬਹੁਤ ਸਰਾਹਣਾ ਹੋਈ। ਇਸ ਤਜਰਬੇ ਦੌਰਾਨ ਮੈਨੂੰ ਰਚਨਾਤਮਕਤਾ, ਸਹਿਯੋਗ ਅਤੇ ਨਵੇਂ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਵੀ ਮੌਕਾ ਮਿਲਿਆ।”

ਦੇਸ਼ਭਰ ਤੋਂ ਮਹਿਲਾ ਸਸ਼ਕਤੀਕਰਨ ਦੇ ਹੋਰ ਉਦਾਹਰਨ…..

ਅਸੀਂ ਇਸ ਲੇਖ ਦੇ ਜ਼ਰਿਏ ਦੇਸ਼ ਦੀਆਂ ਦੂਜੀਆਂ ਮਹਿਲਾਵਾਂ ਬਾਰੇ ਵੀ ਗੱਲ ਕਰਾਂਗੇ.. ਜਿਸ ਦੇ ਜ਼ਰਿਏ ਇਨ੍ਹਾਂ ਮਹਿਲਾਵਾਂ ਨੇ ਮਹਿਲਾ ਸਸ਼ਕਤੀਕਰਣ ਕਾ ਉਦਾਹਰਣ ਬਣਿਆਂ। ਇੱਕ ਨਜ਼ਰ ਮਾਰਦੇ ਹਾਂ।

ਘੁੰਗਰਾਣਾ ਦੀ ਮਹਰੀਨ ਢਿੱਲੋਂ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਕਰਵਾਇਆ ਨਾਮ

ਪੰਜਾਬ ਦੀ ਹੀ ਮਹਰੀਨ ਢਿੱਲੋਂ ਨੇ ਆਪਣੇ ਪੈਤ੍ਰਿਕ ਪਿੰਡ ਘੁੰਗਰਾਣਾ ਦਾ ਨਾਮ ਰੌਸ਼ਨ ਕੀਤਾ। ਮਹਰੀਨ ਢਿੱਲੋਂ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਮਹਰੀਨ ਇੱਕ ਸ਼ੌਕੀਆ ਤੌਰ ਤੇ ਮੋਟਰ ਡਰਾਈਵਰ ਹੈ। ਉਹ ‘ਸ਼ੀਤਕਾਲੀਨ ਸਪੀਤੀ ਸਰਕਿਟ ਵਿੱਚ ਬਰਫ ਵਿੱਚ ਡਰਾਈਵ ਕਰਨ ਵਾਲੀ ਸਭ ਤੋਂ ਯੰਗ ਮਹਿਲਾ’ ਵਜੋਂ ਰਿਕਾਰਡ ਬਣਾਉਣ ਵਿੱਚ ਸਫਲ ਰਹੀ।

‘ਜਨਤਾ ਸੇ ਰਿਸ਼ਤਾ‘ ਅਨੁਸਾਰ 8 ਅਗਸਤ, 2006 ਨੂੰ ਜਨਮੀ ਮਹਰੀਨ ਨੇ ਸਿਰਫ ਸੱਤ ਦਿਨਾਂ (17 ਫਰਵਰੀ ਤੋਂ 23 ਫਰਵਰੀ ਤੱਕ) ਵਿੱਚ ਕੁਫਰੀ ਤੋਂ ਮਨਾਲੀ ਤੱਕ 1,192 ਕਿਲੋਮੀਟਰ ਦਾ ਇਕ ਬਹੁਤ ਹੀ ਮੁਸ਼ਕਲ ਅਤੇ ਬਰਫੀਲਾ ਸਫਰ ਤੈਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਮਪੁਰ, ਕਾਜਾ, ਚਿਚਮ ਬ੍ਰਿਜ, ਕਲਪਾ ਅਤੇ ਜਲੋਰੀ ਦਰਰਾ ਵਰਗੇ ਖਤਰਨਾਕ ਰਸਤੇ ਪਾਰ ਕੀਤੇ। ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ 3 ਮਾਰਚ ਨੂੰ ਇਸ ਰਿਕਾਰਡ ਦੀ ਪੁਸ਼ਟੀ ਕੀਤੀ ਗਈ। ਮਹਰੀਨ ਨੇ ਆਪਣੇ ਪਿਤਾ ਧਰਮ ਸਿੰਘ ਦੇ ਨਾਲ ਮਾਰੁਤੀ ਜਿਮਨੀ ਗੱਡੀ ਰਾਹੀਂ ਇਹ ਸਫਰ ਬਰਫੀਲੇ ਰਸਤੀਆਂ ‘ਚ ਪੂਰਾ ਕੀਤਾ।

ਪੰਜਾਬ ਦੀ ‘ਫੁਲਕਾਰੀ’ ਨੂੰ ਸੰਭਾਲ ਰਹੀ ਇਹ ਮਨਪ੍ਰੀਤ ਕੌਰ ਨੇ ਦਿੱਤਾ 200 ਔਰਤਾਂ ਨੂੰ ਰੋਜ਼ਗਾਰ!

ਇਹ ਕਹਾਣੀ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਪੱਟੀ ਦੀ ਰਿਹਾਇਸ਼ੀ ਮਨਪ੍ਰੀਤ ਕੌਰ ਦੀ। ਇੱਕ ਆਮ ਮਧਿਅਮ ਵਰਗ ਪਰਿਵਾਰ ਤੋਂ ਸਬੰਧਤ ਮਨਪ੍ਰੀਤ ਨੇ ਸਾਲ 2014 ਵਿੱਚ ਅਰਥਸ਼ਾਸਤਰ ਵਿਸ਼ੇ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ। ਨੌਕਰੀ ਲਈ ਕੋਈ ਢੰਗ ਦਾ ਵਿਕਲਪ ਨਾ ਮਿਲਣ ‘ਤੇ ਉਸ ਨੇ ਸੋਚਿਆ ਕਿ ਆਪਣਾ ਹੀ ਕੁਝ ਸ਼ੁਰੂ ਕੀਤਾ ਜਾਵੇ। ਮਨਪ੍ਰੀਤ ਨੇ ਆਪਣੇ ਨੇੜਲੇ ਇਲਾਕੇ ਦੀਆਂ 3-4 ਔਰਤਾਂ ਨਾਲ ਗੱਲਬਾਤ ਕਰਕੇ, ਸਭ ਤੋਂ ਪਹਿਲਾਂ 5 ਫੁਲਕਾਰੀ ਦੁਪੱਟੇ ਤਿਆਰ ਕਰਵਾਏ। ਫਿਰ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪੇਜ ਬਣਾਇਆ ਅਤੇ ਪੰਜਾਬ ਦੇ ਕੁਝ ਮਸ਼ਹੂਰ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਸਦੇ ਕੰਮ ਬਾਰੇ ਕੁਝ ਸੱਥਾਨਾਂ ‘ਤੇ ਜ਼ਿਕਰ ਕਰਨ। ਕਿਉਂਕਿ ਉਨ੍ਹਾਂ ਦੀ ਪਹੁੰਚ ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਸੀ।

ਸਾਲ 2015 ਦੇ ਦਸੰਬਰ ਵਿੱਚ, ਮਨਪ੍ਰੀਤ ਨੂੰ ਆਪਣਾ ਸਭ ਤੋਂ ਪਹਿਲਾ ਵੱਡਾ ਆਰਡਰ ਮਿਲਿਆ। ਇੱਕ ਐਨਆਰਆਈ, ਜੋ ਆਪਣੀ ਧੀ ਦੀ ਸ਼ਾਦੀ ਲਈ ਭਾਰਤ ਆਏ ਸਨ, ਉਨ੍ਹਾਂ ਨੇ 40 ਫੁਲਕਾਰੀ ਦੂਪੱਟਿਆਂ ਦਾ ਆਰਡਰ ਦਿੱਤਾ। ਮਨਪ੍ਰੀਤ ਅਤੇ ਉਸ ਦੀ ਟੀਮ ਨੇ ਇੱਕ ਮਹੀਨੇ ਵਿੱਚ ਇਹ ਆਰਡਰ ਪੂਰਾ ਕਰ ਦਿੱਤਾ। ਇਸ ਪਹਿਲੇ ਵੱਡੇ ਆਰਡਰ ਨੇ ਮਨਪ੍ਰੀਤ ਅਤੇ ਉਸ ਦੀ ਟੀਮ ਦਾ ਹੌਸਲਾ ਬੇਹੱਦ ਵਧਾ ਦਿੱਤਾ। ਉਸ ਨੇ ਫਿਰ ਨੇੜਲੇ ਪਿੰਡਾਂ ਵਿੱਚ ਜਾ ਕੇ ਹੋਰ ਮਹਿਲਾਵਾਂ ਨੂੰ ਵੀ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ‘ਦ ਬੈਟਰ ਇੰਡਿਆ‘ ਦੇ ਅਨੁਸਾਰ ਉਨ੍ਹਾਂ ਦੇ ਇਸ ਗਰੁੱਪ ਨਾਲ 200 ਤੋਂ ਵੱਧ ਔਰਤਾਂ ਜੁੜੀਆਂ, ਜਿਨ੍ਹਾਂ ਨੂੰ ਫੁਲਕਾਰੀ ਰਾਹੀਂ ਰੋਜ਼ਗਾਰ ਪ੍ਰਾਪਤ ਹੋਇਆ।

5 ਔਰਤਾਂ ਨੇ 10 ਕਿਲੋ ਅਲਸੀ ਅਤੇ ਇੱਕ ਤਿਰਪਾਲ ਨਾਲ ਸ਼ੁਰੂ ਕੀਤਾ ਕਾਰੋਬਾਰ, ਹੁਣ ਲੱਖਾਂ ਵਿੱਚ ਕਮਾਈ!

ਨਿਊਜ਼ 18 ਦੇ ਅਨੁਸਾਰ ਗੁਜਰਾਤ ਦੇ ਮਹਿਸਾਣਾ ਵਿੱਚ 5 ਔਰਤਾਂ ਨੇ ਡਿਵੈਲਪਮੈਂਟ ਸਹਾਇਤਾ ਕੇਂਦਰ ਦੀ ਮਦਦ ਨਾਲ ਅਲਸੀ ਦੀ ਖਾਦ ਬਣਾਉਣੀ ਸ਼ੁਰੂ ਕੀਤੀ। ਹੁਣ ਉਹ ਹਰ ਸਾਲ ਲੱਖਾਂ ਰੁਪਏ ਦੀ ਕਮਾਈ ਕਰਕੇ ਆਤਮਨਿਰਭਰ ਬਣ ਗਈਆਂ ਹਨ। ਦਰਅਸਲ  2023 ਵਿੱਚ 5 ਔਰਤਾਂ ਵੀ ਇਸ ਖਾਦ ਦੇ ਕਾਰੋਬਾਰ ਵਿੱਚ ਸ਼ਾਮਲ ਹੋਇਆਂ,ਇਸ ਕਾਰੋਬਾਰ ਦੇ ਜਰਿਏ ਹੁਣ ਹਰ ਸਾਲ ਲੱਖਾਂ ਰੁਪਏ ਦੀ ਕਮਾਈ ਕਰ ਰਹੀਆਂ ਹਨ। ਵਿਸਨਗਰ ਤਾਲੁਕਾ ਦੀ ਪੰਜ ਭੈਣਾਂ ਦਾ ਜੈ ਮੋਗਲ ਸਵੈ ਸਹਾਇਤਾ ਗਰੁੱਪ ਅਲਸੀ ਦੀ ਖਾਦ ਬਣਾਕੇ ਵੇਚ ਰਿਹਾ ਹੈ। ਔਰਤਾਂ ਆਪਣੇ ਖਾਲੀ ਸਮੇਂ ਦਾ ਸਦੁਪਯੋਗ ਕਰਕੇ ਹਰ ਸਾਲ ਲੱਖਾਂ ਰੁਪਏ ਦੀ ਕਮਾਈ ਕਰ ਰਹੀਆਂ ਹਨ।  ਜੈ ਮੋਗਲ ਸਵੈ ਸਹਾਇਤਾ ਗਰੁੱਪ ਦੀ ਕੈਲਾਸਬੇਨ ਪਟੇਲ ਨੇ ਕਿਹਾ ਕਿ ਸ਼ੁਰੂ ਵਿੱਚ 2021 ਵਿੱਚ ਮੈਂ ਡੀਐਸਸੀ ਸੰਸਥਾ ਦੇ ਸਹਿਯੋਗ ਨਾਲ ਅਲਸੀ ਦਾ ਖਾਦ ਬਣਾਉਣਾ ਸ਼ੁਰੂ ਕੀਤਾ ਸੀ। ਇਸ ਵਿੱਚ ਸਾਰੀ ਸਹਾਇਤਾ ਡੀਐਸਸੀ ਸੰਸਥਾ ਵੱਲੋਂ ਦਿੱਤੀ ਗਈ ਸੀ। 10 ਕਿਲੋ ਅਲਸੀ ਨਾਲ ਸ਼ੁਰੂ ਕੀਤਾ ਗਿਆ ਉਤਪਾਦਨ ਹੁਣ ਸਾਲਾਨਾ ਲੱਖਾਂ ਰੁਪਏ ਦੀ ਕਮਾਈ ਦੇ ਰਿਹਾ ਹੈ।  ਜੈ ਮੋਗਲ ਸਵੈ ਸਹਾਇਤਾ ਗਰੁੱਪ ਵਿੱਚ ਇਸ ਵੇਲੇ 5 ਭੈਣਾਂ ਜੁੜੀਆਂ ਹੋਈਆਂ ਹਨ, ਜੋ ਆਪਣੇ ਖਾਲੀ ਸਮੇਂ ਵਿੱਚ ਅਲਸੀ ਦਾ ਕੰਮ ਕਰਦੀਆਂ ਹਨ। ਇਸ ਕੰਮ ਵਿੱਚ ਹੋਣ ਵਾਲਾ ਖਰਚਾ ਅਤੇ ਮੁਨਾਫਾ ਪੰਜ ਹਿੱਸਿਆਂ ਵਿੱਚ ਵੰਡ ਲੈਂਦੀਆਂ ਹਨ।

ਸ੍ਰਿਸ਼ਟੀ ਪ੍ਰਗਟ ਜਿਨ੍ਹਾਂ ਵਧਾਈ ਭਾਰਤ ਦੀ ਸ਼ਾਨ, ਅਮਰੀਕਾ ਵਿੱਚ ਮਿਲਿਆ ਇਨਾਮ

ਅੱਜ ਦੇ ਜ਼ਮਾਨੇ ਵਿੱਚ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। ਉਹ ਦੁਨੀਆ ਦੀਆਂ ਸਾਰੀਆਂ ਪਾਬੰਦੀਆਂ ਨੂੰ ਤੋੜ ਕੇ ਖੁਲ੍ਹੇ ਵਿਚਾਰਾਂ ਨਾਲ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੀਆਂ ਹਨ। ਮਹਿਲਾਵਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਉਹ ਘਰ ਸੰਭਾਲਣ ਦੇ ਨਾਲ-ਨਾਲ ਦੇਸ਼ ਨੂੰ ਵੀ ਸੰਭਾਲਣ ਦਾ ਹੌਸਲਾ ਰੱਖਦੀਆਂ ਹਨ।

ਮੁਸ਼ਕਲਾਂ ਦੇ ਸਾਹਮਣੇ ਨਾ ਝੁਕਣ ਵਾਲੀ 28 ਸਾਲਾ ਸ੍ਰਿਸ਼ਟੀ ਪ੍ਰਗਟ (Srishti Pragat) ਵੀ ਉਹਨਾਂ ਔਰਤਾਂ ਵਿੱਚੋਂ ਇੱਕ ਹੈ। ਸ੍ਰਿਸ਼ਟੀ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਨਾਲ ਜੁੜੇ ਸਾਰੇ ਮਹਤਵਪੂਰਣ ਮੁੱਦਿਆਂ ‘ਤੇ ਕੰਮ ਕਰ ਰਹੀ ਹੈ ਅਤੇ ਉਸਦੇ ਇਸ ਕੰਮ ਲਈ ਵਿਜਨਰੀ ਸਮਿਟ (Visionary Summit) ਵਿੱਚ ਟੌਪ 20 ਮਹਿਲਾ ਨੇਤਾਵਾਂ ਦੀ ਲਿਸਟ ਵਿੱਚ ਜਗ੍ਹਾ ਮਿਲੀ ਹੈ। ਜੀ ਨਿਉਜ਼ ਅਨੁਸਾਰ ਉਨ੍ਹਾਂ ਨੇ ਇਹ ਮਕਾਮ ਲਗਭਗ 150 ਮਹਿਲਾਵਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤਾ ਹੈ।

ਸ੍ਰਿਸ਼ਟੀ ਪ੍ਰਗਟ ਪਿਛਲੇ 5 ਸਾਲਾਂ ਤੋਂ ਸਕਾਈ ਸੋਸ਼ਲ (Sky Social) ਨਾਮ ਦਾ ਇਕ ਐਨਜੀਓ ਚਲਾ ਰਹੀ ਹੈ, ਜਿੱਥੇ ਉਹ ਮਹਿਲਾ ਅਤੇ ਬੱਚਿਆਂ ਦੇ ਹੱਕਾਂ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ‘ਤੇ ਕੰਮ ਕਰਦੀ ਹੈ।

ਸ੍ਰਿਸ਼ਟੀ ਭੋਪਾਲ ਦੀ ਰਹਿਣ ਵਾਲੀ ਹੈ ਅਤੇ ਉਸਨੇ ਆਪਣੀ ਸਕੂਲ ਦੀ ਪੜ੍ਹਾਈ ਵੀ ਉੱਥੋਂ ਹੀ ਪੂਰੀ ਕੀਤੀ। ਸਕੂਲਿੰਗ ਤੋਂ ਬਾਅਦ ਸ੍ਰਿਸ਼ਟੀ ਨੇ ਐਕਸੀਲੈਂਸ ਕਾਲਜ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ। ਗ੍ਰੈਜੁਏਸ਼ਨ ਤੋਂ ਬਾਅਦ ਉਹ ਲੰਡਨ ਚਲੀ ਗਈ, ਜਿੱਥੇ ਉਸਨੇ ਡਿਵੈਲਪਮੈਂਟ ਸਟੱਡੀਜ਼ ਦੀ ਪੜ੍ਹਾਈ ਕੀਤੀ।

ਪੰਜਾਬ ਦੀ ਹਸਤਕਲਾ ਫੁਲਕਾਰੀ ਕਢ਼ਾਈ ਨਾ ਸਿਰਫ ਇੱਕ ਰਵਾਇਤੀ ਕਸ਼ੀਦਾ ਰਿਹਾ ਹੈ, ਇਹ ਪੰਜਾਬ ਦੀ ਮਹਿਲਾ ਸ਼ਕਤੀ ਦੀ ਪਛਾਣ ਅਤੇ ਸਾਂਸਕ੍ਰਿਤਕ ਰਸਤੇ ਆਰਥਿਕ ਆਜ਼ਾਦੀ ਦਾ ਵੀ ਰਸਤਾ ਬਣਿਆ ਹੈ। ਜਦੋਂ ਬਠਿੰਡਾ ਦੇ ਸੁਖਲਡ੍ਹੀ ਪਿੰਡ ਦੀਆਂ ਘਰੇਲੂ ਮਹਿਲਾਵਾਂ ਦੁਬਈ ਜਾਂ ਜਰਮਨੀ ਦੇ ਅੰਤਰਰਾਸ਼ਟਰੀ ਮੇਲੇ ਵਿੱਚ ਆਪਣੀ ਕਲਾ ਨਾਲ ਆਪਣੀ ਵੱਖਰੀ ਪਛਾਣ ਬਣਾਉਂਦੀਆਂ ਹਨ, ਤਾਂ ਇਹ ਸਾਬਿਤ ਹੋ ਜਾਂਦਾ ਹੈ ਕਿ ਮੌਕੇ ਹੋਣ ਚਾਹੀਦੇ ਨੇ, ਸਲਾਹੀਅਤ ਤਾਂ ਪੰਜਾਬ ਦੀ ਹਰ ਔਰਤ ਵਿੱਚ ਹੈ। ਅਜਿਹੇ ਵਿੱਚ ਸੂਬਾ ਸਰਕਾਰ ਨੂੰ ਵੀ ਅਜਿਹੀਆਂ ਮਹਿਲਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

Tags: Bathinda WomenBathinda Women International RecognitionCreativa Dortmund fair in GermanyDubai FairDubai Festival ArenaEurope's largest and most creative exhibitions in MarchHPCL-Mittal Energy Limited (HMEL)international B2B fashion trade sourcing fairNabha FoundationPhulkariPhulkari EmbroideryPhulkari to the global stagePunjab PhulkariRural women from PunjabTOP NEWSTraditional Punjabi embroidery art Phulkari
ShareTweetSendShare

Related News

ਆਰਐਸਐਸ ਦੀ ਪ੍ਰੇਰਣਾ ਤੋਂ ਜਨਸੰਘ ਤੱਕ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਫ਼ਰ
ਰਾਸ਼ਟਰੀ

ਆਰਐਸਐਸ ਦੀ ਪ੍ਰੇਰਣਾ ਤੋਂ ਜਨਸੰਘ ਤੱਕ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਫ਼ਰ

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ
Latest News

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!
Latest News

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

G7 PM Modi
Latest News

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)
Latest News

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

Latest News

ਆਰਐਸਐਸ ਦੀ ਪ੍ਰੇਰਣਾ ਤੋਂ ਜਨਸੰਘ ਤੱਕ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਫ਼ਰ

ਆਰਐਸਐਸ ਦੀ ਪ੍ਰੇਰਣਾ ਤੋਂ ਜਨਸੰਘ ਤੱਕ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਫ਼ਰ

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਕੂਟਨੀਤਕ ਸਬੰਧਾਂ ਦੀ ਬਹਾਲੀ: ਚੰਗਾ ਸੰਕੇਤ, ਪਰ ਖਾਲਿਸਤਾਨੀ ਵੱਖਵਾਦ ਅਜੇ ਵੀ ਵੱਡੀ ਚਿੰਤਾ

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

ਪੰਜਾਬ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ, ਕੱਟੜਵਾਦ ਜਾਂ ਅਲਗਾਵਵਾਦ ਸੋਚ ਦਾ ਹਿੱਸਾ? ਅੰਮ੍ਰਿਤਪਾਲ ਮਹਿਰੋਂ ਤੇ ISIS ਦੀ ਭੂਮਿਕਾ!

G7 PM Modi

ਕੈਨੇਡਾ ਦਾ PM ਮੋਦੀ ਨੂੰ G7 ਸੰਮੇਲਨ ਦਾ ਸੱਦਾ: ਭਾਰਤ ਦੀ ਆਲਮੀ ਮੰਚ ‘ਤੇ ਵੱਡੀ ਸਾਖ ਦੇ ਸੰਕੇਤ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (10 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (9 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (9 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (9 ਜੂਨ 2025)

Top News Today || ਅੱਜ ਦੀਆਂ ਅਹਿਮ ਖ਼ਬਰਾਂ || Bhagwant Mann || Harpal Singh Cheema || Navjot Singh Sidhu

“ਜਿੱਥੇ ਦੋਗਲਾਪਨ ਹੋਵੇ, ਉੱਥੇ ਸ਼ਾਂਤੀ ਨਹੀਂ ਰਹਿ ਸਕਦੀ” || Mohan Bhagwat || RSS || Pakistan

“ਜਿੱਥੇ ਦੋਗਲਾਪਨ ਹੋਵੇ, ਉੱਥੇ ਸ਼ਾਂਤੀ ਨਹੀਂ ਰਹਿ ਸਕਦੀ” || Mohan Bhagwat || RSS || Pakistan

“ਭਾਰਤ ਦੀ ਅਸਲ ਤਾਕਤ ਏਕਤਾ ਵਿੱਚ ਹੈ” || Mohan Bhagwat || RSS || India

“ਭਾਰਤ ਦੀ ਅਸਲ ਤਾਕਤ ਏਕਤਾ ਵਿੱਚ ਹੈ” || Mohan Bhagwat || RSS || India

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.