ਪੰਜਾਬ ਵਿੱਚ ਲੱਖਾਂ ਲੋਕ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਇੱਕ ਚੰਗੀ ਜ਼ਿਦਗੀ ਦੀ ਚਾਹ ਵਿੱਚ ਲੱਖਾਂ ਲਗਾ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ। ਉਨ੍ਹਾਂ ਦੀ ਇੱਕੋ ਚਾਹ ਹੁੰਦੀ ਹੈ। ਕਿ ਪੈਸਾ ਕਮਾਉਣਾ ਹੈ। ਉਨ੍ਹਾਂ ਦੀ ਇੱਕੋ ਮਕਸਦ ਹੁੰਦਾ ਹੈ ਕਿ ਪਰਿਵਾਰ ਦੀ ਗਰੀਬੀ ਖਤਮ ਕਰਨੀ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਗਰੀਬੀ ਤਾਂ ਪਤਾ ਨਹੀਂ ਖਤਮ ਹੋਏਗੀ ਜਾਂ ਨਹੀਂ ਪਰ ਉਨ੍ਹਾਂ ਦੀ ਜਾਨ ਜੋਖਮ ਵਿੱਚ ਜ਼ਰੂਰ ਪੈਅ ਜਾਵੇਗੀ। ਹਰ ਸਾਲ ਗੈਰ ਕਾਨੂੰਨੂ ਢੰਗ ਨਾਲ ਗਏ ਹੋਏ ਲੱਖਾਂ ਲੋਕ ਵਿਦੇਸ਼ਾਂ ਦੀ ਧਰਤੀ ਤੋਂ ਵਾਪਿਸ ਭਾਰਤ ਡਿਪੋਰਟ ਹੁੰਦੇ ਹਨ। ਜਿਨ੍ਹਾਂ ਵਿੱਚੋਂ ਸ਼ਾਇਦ ਪੰਜਾਬੀਆਂ ਦਾ ਅੰਕੜਾ ਸਬਤੋਂ ਵੱਧ ਹੈ। ਇਸੀ ਸਾਲ ਦੀ ਗੱਲ ਕਰਿਏ ਤਾਂ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸੇ ਸਾਲ ਫਰਵਰੀ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜਿਆ ਵੀ ਜਾ ਚੁੱਕਾ ਹੈ। ਇਸ ਦੇ ਬਾਵਜੂਦ, ਵਿਦੇਸ਼ ਜਾਣ ਲਈ ਪੰਜਾਬ ਦੇ ਨੌਜਵਾਨ ਅਜੇ ਵੀ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਅਤੇ ਲੱਖਾਂ ਰੁਪਏ ਖਰਚ ਕਰਕੇ ਡਾਲਰ ਕਮਾਉਣ ਦੀ ਚਾਹ ਵਿੱਚ ਖ਼ੁਦ ਨੂੰ ਮੁਸੀਬਤਾਂ ਵਿੱਚ ਪਾ ਰਹੇ ਹਨ। ਇਸ ਦੇ ਬਾਵਜੂਦ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਚਾਹ ਅਜੇ ਘੱਟ ਨਹੀਂ ਹੋਈ। ਇਸ ਲੇਖ ਦੇ ਜ਼ਰਿਏ ਅਸੀਂ ਰੋਸ਼ਨੀ ਪਾੰਵਾਂਗੇ ਕੁਜ ਤਾਜਾ ਘਟਨਾਵਾਂ ਤੇ। ਇਸ ਤੋਂ ਅਲਾਵਾ ਕੀ ਹੈ ਡੰਕੀ ਰੂਟ?ਅਤੇ ਪਿਛਲੇ 12 ਸਾਲਾਂ ਵਿੱਚ ਅਮਰੀਕਾ ਤੋਂ ਡਿਪੋਰਟ ਹੋਏ ਗੈਰਕਾਨੂੰਨੀ ਇਮੀਗ੍ਰੈਂਟਾਂ ਦੇ ਅੰਕੜੇ ਕੀ ਹਨ। ਏਜੈਂਟਾਂ ਵਿਰੁੱਧ ਕਿਤਨਿਆਂ FIR ਦਰਜ ਕੀਤੀਆਂ ਗਈਆਂ ਹਨ। ਅਤੇ ਪੰਜਾਬ ਸਰਕਾਰ ਨੇ ਅਜਿਹੇ ਜਾਲਸਾਜ਼ ਏਜੰਟਾਂ ਖਿਲਾਫ ਕੀ ਕਾਨੂਨ ਲਿਆਂਦੇ ਹਨ। ਜਾਂ ਕੀ ਕਾਰਵਾਈਆਂ ਕੀਤੀਆਂ ਹਨ। ਜਾਣਦੇ ਹਾੰ ਸਭ ਤੋਂ ਪਹਿਲਾਂ ਕੀ ਤਾਜ਼ਾ ਮਾਮਲਾ ਕੀ ਹੈ?
ਡਿਪੋਰਟ ਹੋਣ ਦੇ ਬਾਵਜੂਦ ਵੀ ਜਾਰੀ ‘ਡੰਕੀ ਰੂਟ’
ਪੰਜਾਬ ਤੋਂ ਵਿਦੇਸ਼ ਜਾਣ ਦੀ ਚਾਹ ਦੇ ਚਲਦੇ “ਡੰਕੀ ਰੂਟ” ਦਾ ਚਲਣ ਅਜੇ ਵੀ ਜਾਰੀ ਹੈ। ਏਜੰਟਾਂ ਦੇ ਚੁੰਗਲ ਵਿੱਚ ਫੱਸਣ ਦੇ ਬਾਵਜੂਦ ਡੰਕੀ ਲਾ ਕੇ ਆਸਟਰੇਲੀਆ ਜਾਣ ਲਈ ਨਿਕਲੇ ਇੱਕ ਹੋਸ਼ਿਆਰਪੁਰ ਦੇ ਪਿੰਡ ਭਾਗੋਵਾਲ ਦੇ ਨੌਜਵਾਨ ਲਈ ਇਹ ਯਾਤਰਾ ਜਾਨ ਦਾ ਜੋਖਮ ਬਣ ਗਈ। ਪਰਿਵਾਰ ਅਨੁਸਾਰ ਧੂਰੀ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਹੋਰ 2 ਨੌਜਵਾਨਾਂ ਦੇ ਨਾਲ ਹੀ ਦਾ ਪੁੱਤਰ ਅਮ੍ਰਿਤਪਾਲ ਸਿੰਘ (23) ਨੂੰ ਆਸਟਰੇਲੀਆ ਜਾਂਦੇ ਸਮੇਂ ਈਰਾਨੀ ਡੰਕਰਾਂ ਨੇ ਬੰਧਕ ਬਣਾ ਲਿਆ। ਪਰਿਵਾਰ ਨੂੰ ਪੁੱਤਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਚਿੰਤਾ ਵੱਧ ਗਈ। ਡੰਕਰਾਂ ਨੇ ਨੌਜਵਾਨਾਂ ਨੂੰ ਛੱਡਣ ਲਈ ਇਕ ਕਰੋੜ ਰੁਪਏ ਦੀ ਮੰਗ ਕੀਤੀ ਹੈ।
ਕਿੰਵੇਂ ਫੱਸਿਆ ਹੋਸ਼ਿਆਰਪੁਰ ਦਾ ਅਮ੍ਰਿਤਪਾਲ ਠੱਗ ਏਜੰਟਾਂ ਦੇ ਜਾਲ ਵਿੱਚ
ਜਾਣਕਾਰੀ ਮੁਤਾਬਕ ਹੋਸ਼ਿਆਰਪੁਰ ਦਾ ਅਮ੍ਰਿਤਪਾਲ ਸਿੰਘ ਇੱਕ ਏਜੰਟ ਨੇ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਵਿੱਚ ਨੌਕਰੀ ਅਤੇ ਇੱਕ ਚੰਗੀ ਜ਼ਿਦਗੀ ਦਾ ਵਾਅਦਾ ਕੀਤਾ। ਇਸ ਦੇ ਲਈ ਅਮ੍ਰਿਤਪਾਲ ਨੇ ਇੱਕ ਵੱਡੀ ਰਕਮ ਦੀ ਅਦਾਇਗੀ ਠੱਗ ਏਜੰਟਾਂ ਨੂੰ ਕੀਤੀ। ਅਤੇ ਅਮ੍ਰਿਤਪਾਲ ਨੂੰ ਆਸਟਰੇਲੀਆ ਭੇਜਣ ਦਾ ਦਾਅਵਾ ਕੀਤਾ। ਦਸ ਦਇਏ ਕਿ ਅਮ੍ਰਿਤਪਾਲ ਦੇ ਨਾਲ ਹੀ ਦੋ ਹੋਰ ਵੀ ਨੌਜਵਾਨ ਸਨ। ਪਰ ਨੌਜਵਾਨਾਂ ਨੂੰ ਆਸਟਰੇਲੀਆ ਪਹੁੰਚਾਉਣ ਦੀ ਬਜਾਏ ਈਰਾਨ ਵਿੱਚ ਉਤਾਰ ਦਿੱਤਾ ਗਿਆ, ਜਿੱਥੇ ਡੰਕਰਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਨੌਜਵਾਨਾਂ ਦੇ ਪਰਿਵਾਰ ਅਨੁਸਾਰ, 1 ਮਈ ਤੋਂ ਨੌਜਵਾਨ ਬੰਧਕ ਹਨ ਅਤੇ ਡੰਕਰਾਂ ਨੇ ਉਨ੍ਹਾਂ ਨੂੰ ਰੱਸੀਆਂ ਨਾਲ ਬੱਨ੍ਹਿਆ ਹੋਇਆ ਹੈ। ਅਤੇ ਚਾਕੂ ਦੀ ਨੌਕ ‘ਤੇ ਧਮਕਾ ਕੇ ਫਿਰੋਤੀ ਮੰਗੀ। ਪਰਿਵਾਰਕ ਅਨੁਸਾਰ ਵੀਡੀਓ ਕਾਲ ਵਿੱਚ ਨੌਜਵਾਨਾਂ ਦੇ ਸਰੀਰ ‘ਤੇ ਜਖ਼ਮ ਅਤੇ ਖੂਨ ਦੇ ਨਿਸ਼ਾਨ ਸਨ। ਡੰਕਰਾਂ ਨੇ ਪਹਿਲਾਂ 1 ਕਰੋੜ, ਫਿਰ 55 ਲੱਖ ਰੁਪਏ ਪਾਕਿਸਤਾਨੀ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ।
ਕੀ ਹੁੰਦਾ ਹੈ “ਡੰਕੀ ਰੂਟ”– ਜਾਣੋ ਵਿਸਥਾਰ ਨਾਲ
ਡੰਕੀ ਰੂਟ ਇੱਕ ਬਹੁਤ ਹੀ ਖ਼ਤਰਨਾਕ ਤੇ ਗੈਰ-ਕਾਨੂੰਨੀ ਤਰੀਕਾ ਹੈ, ਜਿਸ ਰਾਹੀਂ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ, ਖਾਸ ਕਰਕੇ ਪੰਜਾਬੀ ਨੌਜਵਾਨ, ਅਮਰੀਕਾ, ਬਰਤਾਨੀਆ ਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਪੰਜਾਬੀ ਸ਼ਬਦ ‘ਡੰਕੀ’ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ‘ਤੇ ਛਾਲ ਮਾਰਨੀ ਜਾਂ ਟੱਪ ਕੇ ਜਾਣਾ। ਬਿਨਾਂ ਵੀਜ਼ੇ ਤੇ ਟਿਕਟ ਦੇ, ਕਈ ਮੁਲਕਾਂ ਵਿੱਚ ਰੁਕ-ਰੁਕ ਕੇ ਤੇ ਨਾਜਾਇਜ਼ ਰਾਹਾਂ ਰਾਹੀਂ ਸਰਹੱਦਾਂ ਪਾਰ ਕਰਨਾ। ਇਸ ਡੰਕੀ ਰਾਹ ਨੂੰ ਅਕਸਰ ਉਹ ਲੋਕ ਚੁਣਦੇ ਹਨ, ਜੋ ਅਮਰੀਕਾ ਜਾ ਕੇ ਪੈਸਾ ਕਮਾਉਣ ਅਤੇ ਉੱਥੋਂ ਦੀ ਚਕਾਚੌਂਧ ਵਾਲੀ ਜ਼ਿੰਦਗੀ ਜਿਊਣ ਦਾ ਸੁਪਨਾ ਵੇਖਦੇ ਹਨ। ਭਾਵੇਂ ਇਹ ਡੰਕੀ ਰੂਟ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਲੋਕਾਂ ਵਿੱਚ ਜ਼ਿਆਦਾ ਪ੍ਰਚੱਲਿਤ ਹੈ, ਪਰ ਹੁਣ ਡੰਕੀ ਰੂਟ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਫੈਸਲ ਰਿਹਾ ਹੈ। ਹੋਰਨਾਂ ਸੂਬਿਆਂ ਦੇ ਲੋਕ ਵੀ ਹੁਣ ਡੰਕੀ ਲਾ ਕੇ ਵਿਦੇਸ਼ਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨ ਦਾ ਜੋਖਮ ਚੁੱਕਦੇ ਹਨ। ਇਸ ਰਾਹ ‘ਤੇ ਚੱਲ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ ਜਾਂ ਉਹ ਵੱਡੇ ਸੰਕਟਾਂ ਵਿੱਚ ਫਸਦੇ ਹਨ।
ਡੰਕੀ ਰੂਟ ਵਿੱਚ ਕਿੰਨਾ ਜੋਖਮ ਹੈ? ਕੀ ਕਹਿੰਦੇ ਹਨ ਮਾਹਿਰ?
ਈ.ਟੀ.ਵੀ. ਭਾਰਤ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭੂ-ਰਾਜਨੀਤਿਕ ਮਾਹਿਰ ਚੰਦਨ ਨੰਦੀ ਨੇ ਦੱਸਿਆ ਕਿ ਧੋਖੇਬਾਜ਼ ਏਜੰਟਾਂ ਦਾ ਸਿੱਧਾ ਸਬੰਧ ਸਿਆਸਤਦਾਨਾਂ ਨਾਲ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਖਿਲਾਫ ਛੇਤੀ ਕਾਰਵਾਈ ਨਹੀਂ ਹੋ ਪਾਉਂਦੀ। ਉਨ੍ਹਾਂ ਅਨੁਸਾਰ, “ਭਾਰਤ ਸਰਕਾਰ ਨੂੰ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਬਹੁਤ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ। ਕੁਦ ਜਾਇਜ਼ ਏਜੰਟ ਵੀ ਹੁੰਦੇ ਹਨ, ਪਰ ਜੋ ਏਜੰਟ ਧੋਖਾਧੜੀ ਰਾਹੀਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ, ਉਨ੍ਹਾਂ ਦੇ ਸਿਆਸਤਦਾਨਾਂ ਨਾਲ ਸਬੰਧ ਹੁੰਦੇ ਹਨ। ਇਸ ਲਈ, ਸਾਨੂੰ ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੀ ਜਾਂਚ ਕਰਨ ਲਈ ਇੱਕ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਦੇ ਨਾਲ ਕੇਂਦਰ ਅਤੇ ਸੂਬੇ ਵਿਚਕਾਰ ਸਹੀ ਤਾਲਮੇਲ ਦੀ ਲੋੜ ਹੈ।”
ਉਨ੍ਹਾਂ ਮੁਤਾਬਕ, ਡੰਕੀ ਮਾਰਗ ਅਪਣਾਉਣ ਨਾਲ ਜਾਨ ਨੂੰ ਖ਼ਤਰਾ ਰਹਿੰਦਾ ਹੈ। ਜਿੱਥੋਂ ਤੱਕ ਡੰਕੀ ਰੂਟ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਗੱਲ ਹੈ, ਦੱਖਣੀ ਸਰਹੱਦ ਤੋਂ ਦੋ ਮੁੱਖ ਨਾਜਾਇਜ਼ ਦਾਖਲੇ ਦੇ ਰਸਤੇ ਹਨ। ਇੱਕ ਮੈਕਸੀਕੋ ਰਾਹੀਂ ਅਤੇ ਦੂਜਾ, ਜਿਸਨੂੰ “ਡੰਕੀ ਮਾਰਗ” ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਕਈ ਦੇਸ਼ਾਂ ਨੂੰ ਪਾਰ ਕਰਨਾ ਅਤੇ ਸੰਘਣੇ ਜੰਗਲਾਂ ਤੇ ਉੱਚੇ ਸਮੁੰਦਰਾਂ ਸਮੇਤ ਖ਼ਤਰਨਾਕ ਇਲਾਕਿਆਂ ਨੂੰ ਪਾਰ ਕਰਨਾ ਸ਼ਾਮਲ ਹੈ। ਇਸ ਮਾਰਗ ‘ਤੇ ਪ੍ਰਵਾਸੀਆਂ ਨੂੰ ਅਮਰੀਕਾ ਪਹੁੰਚਣ ਤੋਂ ਪਹਿਲਾਂ ਕਈ ਉਡਾਣਾਂ, ਟੈਕਸੀਆਂ, ਕੰਟੇਨਰ ਟਰੱਕਾਂ, ਬੱਸਾਂ ਅਤੇ ਕਿਸ਼ਤੀਆਂ ਰਾਹੀਂ ਲਿਜਾਇਆ ਜਾਂਦਾ ਹੈ।
ਇਨ੍ਹਾਂ ਕਾਰਨਾਂ ਕਰਕੇ ਡੰਕੀ ਰੂਟ ਮੰਨਿਆ ਜਾਂਦਾ ਹੈ ਅਵੈਧ
1. ਜਾਨ ਦਾ ਖ਼ਤਰਾ
ਡੰਕੀ ਰੂਟ ਰਾਹੀਂ ਜੋ ਵੀ ਲੋਕ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸਰਹੱਦਾਂ, ਦਰਿਆਵਾਂ ਅਤੇ ਜੰਗਲਾਂ ਨੂੰ ਪਾਰ ਕਰਨਾ ਪੈਂਦਾ ਹੈ। ਵੈਸੇ ਤਾਂ ਭਾਰਤ ਤੋਂ ਅਮਰੀਕਾ ਦੀ ਦੂਰੀ 13,500 ਕਿਲੋਮੀਟਰ ਹੈ, ਜੋ ਹਵਾਈ ਜਹਾਜ਼ ਰਾਹੀਂ ਲਗਭਗ 20-21 ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ, ਪਰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਪਹੁੰਚਣ ਵਿੱਚ ਕਈ ਵਾਰ ਕਈ ਮਹੀਨੇ ਲੱਗ ਜਾਂਦੇ ਹਨ।
ਨੌਜਵਾਨ ਦੇਸ਼ਾਂ ਦੀਆਂ ਸੁਰੱਖਿਆ ਫੋਰਸਾਂ ਦੀ ਨਜ਼ਰ ਤੋਂ ਬਚਦੇ ਹੋਏ ਸਰਹੱਦਾਂ ਪਾਰ ਕਰਦੇ ਹਨ। ਜੰਗਲਾਂ ਵਿੱਚ ਜਾਨਵਰਾਂ ਤੋਂ ਖੁਦ ਨੂੰ ਬਚਾਉਣਾ ਵੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਕਈ ਵਾਰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ ਵਾਲੇ ਨਾਗਰਿਕਾਂ ਨੂੰ ਕਾਫੀ ਦਿਨਾਂ ਤੱਕ ਬਿਨਾਂ ਖਾਧੇ-ਪੀਤੇ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।
2. ਦੇਸ਼ ਦੀ ਸੁਰੱਖਿਆ ‘ਤੇ ਖ਼ਤਰਾ
ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ ਵਾਲੇ ਲੋਕ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਸਾਬਤ ਹੁੰਦੇ ਹਨ, ਕਿਉਂਕਿ ਫੜੇ ਜਾਣ ‘ਤੇ ਇੱਕ ਪਾਸੇ ਦੇਸ਼ ਦੀ ਸਾਖ ‘ਤੇ ਬੁਰਾ ਅਸਰ ਪੈਂਦਾ ਹੈ। ਕਈ ਵਾਰ ਲੋਕ ਵਿਦੇਸ਼ ਵਿੱਚ ਰਹਿਣ ਅਤੇ ਪੈਸੇ ਕਮਾਉਣ ਦੇ ਲਾਲਚ ਵਿੱਚ ਅੱਤਵਾਦੀ ਸੰਗਠਨਾਂ ਨਾਲ ਵੀ ਮਿਲ ਜਾਂਦੇ ਹਨ।
ਉੱਥੇ ਹੀ, ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ ‘ਤੇ ਦਸਤਾਵੇਜ਼ਾਂ ਦੀ ਜਾਂਚ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
3. ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀ ਪਾਲਣਾ ਨਾ ਕਰਨਾ
ਆਮ ਤੌਰ ‘ਤੇ ਵਿਦੇਸ਼ ਜਾਣ ਲਈ ਇਮੀਗ੍ਰੇਸ਼ਨ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਜੋ ਲੋਕ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਹਨ, ਉਹ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ।
4. ਸ਼ੋਸ਼ਣ ਅਤੇ ਧੋਖਾਧੜੀ ਦਾ ਸ਼ਿਕਾਰ ਹੋਣਾ
ਏਜੰਟਾਂ ਰਾਹੀਂ ਜਿੰਨੇ ਵੀ ਲੋਕ ਅਵੈਧ ਤਰੀਕੇ ਨਾਲ ਅਮਰੀਕਾ ਜਾਂਦੇ ਹਨ, ਉੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਇਸ ਤੇ ਪਾਊਂਦੇ ਹਾਂ ਇੱਕ ਝਾਤ…
ਮਨੁੱਖੀ ਤਸਕਰੀ ਦਾ ਸ਼ਿਕਾਰ: ਕਈ ਵਾਰ ਨਾਜਾਇਜ਼ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਏਜੰਟਾਂ ਦੁਆਰਾ ਮਨੁੱਖੀ ਤਸਕਰੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਿਵੇਂ ਕਿ ਤਸਕਰ ਅਤੇ ਕੋਯੋਟ (Coyote) ਏਜੰਟ ਅਮਰੀਕਾ ਪਹੁੰਚਾਉਣ ਦਾ ਵਾਅਦਾ ਤਾਂ ਕਰਦੇ ਹਨ, ਪਰ ਲੋਕਾਂ ਨੂੰ ਅੱਧ-ਵਾਟੇ ਹੀ ਛੱਡ ਦਿੰਦੇ ਹਨ।
ਪੁਲਸ ਹਵਾਲੇ ਕਰਨਾ: ਏਜੰਟ ਜਾਣਬੁੱਝ ਕੇ ਨਾਜਾਇਜ਼ ਪ੍ਰਵਾਸੀਆਂ ਨੂੰ ਗਲਤ ਰਸਤੇ ਤੋਂ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ।
ਬੰਧਕ ਬਣਾ ਕੇ ਫਿਰੌਤੀ ਮੰਗਣਾ: ਏਜੰਟ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਬੰਧਕ ਬਣਾ ਲੈਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ।
ਡੰਕੀ ਰੂਟ ਰਾਹੀਂ ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਮਾਮਲੇ
ਪੰਜਾਬ ਵਿੱਚ ਫ਼ਰਜ਼ੀ ਏਜੰਟਾਂ ਦੇ ਚੱਕਰ ਵਿੱਚ ਫਸ ਕੇ ਅਤੇ ਡੰਕੀ ਰੂਟ ਰਾਹੀਂ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ ਤੇ ਫਿਰੌਤੀ ਮੰਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸੇ ਸਾਲ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਈ 2025 ਵਿੱਚ ਪੰਜਾਬ ਦੇ ਹੀ 5 ਨੌਜਵਾਨਾਂ ਨੂੰ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਕੋਲੰਬੀਆਈ ਗਿਰੋਹ ਨੇ ਕਥਿਤ ਤੌਰ ‘ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਖਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੂੰ ਛੁਡਵਾਇਆ ਗਿਆ।
ਦਰਅਸਲ, ਪੰਜਾਬ ਦੇ ਦੋਆਬਾ ਅਤੇ ਮਾਝਾ ਖੇਤਰਾਂ ਦੇ ਇਹ ਨੌਜਵਾਨ ਕਥਿਤ ਤੌਰ ‘ਤੇ ਇੱਕ ਏਜੰਟ ਦੇ ਝਾਂਸੇ ਵਿੱਚ ਆ ਗਏ ਸਨ, ਜਿਸ ਨੇ ਉਨ੍ਹਾਂ ਨੂੰ ਅਮਰੀਕਾ ਵਿੱਚ ਬਿਹਤਰ ਨੌਕਰੀ ਦੇ ਮੌਕੇ ਦਿਵਾਉਣ ਦਾ ਵਾਅਦਾ ਕੀਤਾ। ਉਹ ਕਥਿਤ “ਡੰਕੀ ਰੂਟ” – ਜੋ ਦੱਖਣੀ ਅਤੇ ਮੱਧ ਅਮਰੀਕਾ ਤੋਂ ਹੋ ਕੇ ਨਾਜਾਇਜ਼ ਪ੍ਰਵਾਸ ਦਾ ਰਸਤਾ ਹੈ – ਦੇ ਜ਼ਰੀਏ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਹੀ ਕੋਲੰਬੀਆ ਦੇ ਕੈਪੁਰਗਾਨਾ ਵਿੱਚ ਇੱਕ ਸਥਾਨਕ ਗਿਰੋਹ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਹਰੇਕ ਪਰਿਵਾਰ ਤੋਂ 20,000 ਡਾਲਰ ਦੀ ਫਿਰੌਤੀ ਮੰਗੀ। ਟਾਈਮਸ ਓਫ ਇੰਡੀਆ ਚ ਛਪੀ ਇੱਕ ਰਿਪੋਰਟ ਮੁਤਾਬਕ ਪੀੜਤਾਂ ਵਿੱਚ ਲਵਦੀਪ ਸਿੰਘ, ਕਰਨਦੀਪ ਸਿੰਘ ਅਤੇ ਰਮਨਦੀਪ ਸਿੰਘ ਅੰਮ੍ਰਿਤਸਰ ਦੇ ਹਨ, ਜਦਕਿ ਗੁਰਪ੍ਰੀਤ ਸਿੰਘ ਅਤੇ ਗੁਰਨਾਮ ਸਿੰਘ ਜਲੰਧਰ ਦੇ ਹਨ। ਇੱਕ ਨੂੰ ਛੱਡ ਕੇ ਬਾਕੀ ਸਾਰੇ ਦੀ ਉਮਰ ਵੀਹ ਸਾਲ ਦੇ ਆਸ-ਪਾਸ ਹੈ। ਪੀੜਤਾਂ ਦੇ ਇੱਕ ਜਾਣਕਾਰ ਦੀ ਤੁਰੰਤ ਅਪੀਲ ਮਿਲਣ ਤੋਂ ਬਾਅਦ, ਐਮ.ਪੀ. ਸੰਧੂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੋਲੰਬੀਆ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਮੰਤਰਾਲੇ ਨੇ ਤੁਰੰਤ ਜਵਾਬ ਦਿੱਤਾ ਅਤੇ ਕੂਟਨੀਤਕ ਯਤਨਾਂ ਸਦਕਾ ਇਨ੍ਹਾਂ ਲੋਕਾਂ ਦੀ ਰਿਹਾਈ ਹੋ ਗਈ।
ਪੰਜਾਬ ਤੋਂ ਕਿੰਨੇ ਨੌਜਵਾਨ ਡੰਕੀ ਰੂਟ ਰਾਹੀਂ ਪਹੁੰਚਦੇ ਹਨ ਅਮਰੀਕਾ?
ਪੰਜਾਬ ਤੋਂ ਹਰ ਸਾਲ 20,000 ਤੋਂ ਵੱਧ ਨੌਜਵਾਨ ਡੰਕੀ ਰੂਟ ਰਾਹੀਂ ਵਿਦੇਸ਼ਾਂ ਵਿੱਚ ਜਾਂਦੇ ਹਨ
ਜਨਵਰੀ 2024 ਦੀ ਇੰਡੀਆਟਾਈਮਜ਼ ਰਿਪੋਰਟ ਅਨੁਸਾਰ, ਹਰ ਸਾਲ ਪੰਜਾਬ ਤੋਂ 20,000 ਤੋਂ ਵੱਧ ਲੋਕ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ।
ਯੂਐਨ ਰਿਪੋਰਟ (2009):
ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦਫ਼ਤਰ ਨੇ 2009 ਵਿੱਚ ਕਿਹਾ ਕਿ ਹਰ ਸਾਲ 20,000 ਤੋਂ ਵੱਧ ਪੰਜਾਬੀ ਨੌਜਵਾਨ (ਮਰਦ ਤੇ ਔਰਤਾਂ) ਗੈਰਕਾਨੂੰਨੀ ਮਾਈਗ੍ਰੇਸ਼ਨ ਦੀ ਕੋਸ਼ਿਸ਼ ਕਰਦੇ ਹਨ।
10 ਲੱਖ ਤੋਂ ਵੱਧ PCC (Police Clearance Certificate) ਜਾਰੀ
2012 ਤੋਂ ਹੁਣ ਤੱਕ ਪੰਜਾਬ ਪੁਲਿਸ ਵੱਲੋਂ 10 ਲੱਖ ਤੋਂ ਵੱਧ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਰੀ ਕੀਤੇ ਗਏ ਹਨ, ਜੋ ਵਿਦੇਸ਼ ਜਾਣ ਦੀ ਨੌਜਵਾਨ ਪੀੜ੍ਹੀ ਦੀ ਉਮੀਦ ਅਤੇ ਰੁਝਾਨ ਦਰਸਾਉਂਦੇ ਹਨ।
ਫਰਵਰੀ 2025 ਵਿੱਚ ਡਿਪੋਰਟ ਹੋਨ ਵਾਲਿਆਂ ਵਿੱਚ ਸਭਤੋਂ ਵੱਧ ਪੰਜਾਬ
Firstpost ਰਿਪੋਰਟ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਫਰਵਰੀ 2025 ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੈ। ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਤਿੰਨ ਉਡਾਣਾਂ 5 ਫ਼ਰਵਰੀ, 15 ਫ਼ਰਵਰੀ ਅਤੇ 16 ਫ਼ਰਵਰੀ ਨੂੰ ਅੰਮ੍ਰਿਤਸਰ ਪਹੁੰਚੀਆਂ। 333 ਵਾਪਸ ਆਏ ਲੋਕਾਂ ਵਿੱਚੋਂ 126 ਜਾਂ 37.8 ਫ਼ੀਸਦੀ ਪੰਜਾਬ ਤੋਂ ਸਨ।
US-CBP ਡੇਟਾ (FY 2024)
1 ਅਕਤੂਬਰ 2023 ਤੋਂ 30 ਸਤੰਬਰ 2024 ਤੱਕ 29 ਲੱਖ ਲੋਕ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ।
90,415 ਭਾਰਤੀ ਨਾਗਰਿਕ ਫੜੇ ਗਏ, ਅਰਥਾਤ ਹਰ ਘੰਟੇ ਵਿੱਚ ਔਸਤਨ 10 ਭਾਰਤੀ ਗ੍ਰਿਫ਼ਤਾਰ।
ਗੁਜਰਾਤੀ ਵੀ ਵੱਡੀ ਗਿਣਤੀ ਵਿੱਚ ਹੋਏ ਡਿਪੋਰਟ
ਇਨ੍ਹਾਂ ਵਿੱਚੋਂ ਲਗਭਗ 50% ਗੁਜਰਾਤੀ ਸਨ।
ਕਨੇਡੀਅਨ ਬੌਰਡਰ ਵਧੇਰੇ ਵਰਤੀ ਗਈ:
43,764 ਭਾਰਤੀ ਨੌਜਵਾਨ ਅਮਰੀਕਾ ਦੀ ਉੱਤਰੀ (ਕਨੇਡਾ ਵਾਲੀ) ਸਰਹੱਦ ਤੋਂ ਫੜੇ ਗਏ — ਜੋ ਇਸ ਸਰਹੱਦ ਉੱਤੇ ਸਭ ਤੋਂ ਵੱਧ ਗਿਣਤੀ ਹੈ।
ਅਮਰੀਕਾ ਵਿੱਚ ਡਿਟੇਨ ਭਾਰਤੀਆਂ ਦੀ ਗਿਣਤੀ (FY 2023):
2023 ਵਿੱਚ 96,917 ਭਾਰਤੀ ਨਾਗਰਿਕ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਕਰਕੇ ਫੜੇ ਗਏ।
ਪਿਛਲੇ 12 ਸਾਲਾਂ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਦਾ ਵੇਰਵਾ
ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਨੂੰ ਡਿਪੋਰਟ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਸਾਲ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਸਭ ਤੋਂ ਵੱਧ ਡਿਪੋਰਟ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਸਮੇਂ ਹੋਏ। 2017 ਤੋਂ 2021 ਤੱਕ ਟਰੰਪ ਦਾ ਪਹਿਲਾ ਕਾਰਜਕਾਲ ਸੀ, ਜਿਸ ਦੌਰਾਨ ਸਾਲ 2019 ਵਿੱਚ 2042 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।
ਹਾਲ ਹੀ ਵਿੱਚ ਰਾਜਸਭਾ ਸੈਸ਼ਨ 2025 ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਲ 2009 ਤੋਂ 2024 ਤੱਕ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਦੇ ਅੰਕੜੇ ਸਾਂਝੇ ਕੀਤੇ। ਜਿਸ ਦੇ ਵਾਰਵਾ ਹੇਠਾਂ ਦਿੱਤਾ ਗਿਆ ਹੈ।
2009 ਵਿੱਚ 734
2010 ਵਿੱਚ 799
2011ਵਿੱਚ 597
2012ਵਿੱਚ 530
2013ਵਿੱਚ 550
2014ਵਿੱਚ 591
2015ਵਿੱਚ 708
2016ਵਿੱਚ 1303
2017ਵਿੱਚ 1024
2018ਵਿੱਚ 1180
2019ਵਿੱਚ 2024
2020ਵਿੱਚ 1889
2021ਵਿੱਚ 805
2022ਵਿੱਚ 862
2023ਵਿੱਚ 670
2024ਵਿੱਚ 136
2025ਵਿੱਚ 104
ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੇ ਅਨੁਸਾਰ-
2018 ਤੋਂ 2023 ਤੱਕ ਕੁੱਲ 5477 ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ।
2024 ਵਿੱਚ 1529 ਗੈਰਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ।
ਨਵੰਬਰ 2023 ਤੋਂ ਅਕਤੂਬਰ 2024 ਤੱਕ 519 ਭਾਰਤੀਆਂ ਨੂੰ ਅਮਰੀਕਾ ਵਿੱਚੋਂ ਡਿਪੋਰਟ ਕੀਤਾ ਗਿਆ।
ਭਾਰਤ ਡਿਪੋਰਟ ਹੋਏ ਗੈਰਕਾਨੂੰਨੀ ਭਾਰਤੀਆਂ ਕੀ ਕੇਸ ਹੁੰਦਾ ਹੈ?
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਵੀਜ਼ਾ ਦੀ ਜਾਂਚ ਹੁੰਦੀ ਹੈ। ਬਹੁਤ ਵਾਰ ਲੋਕ ਟੂਰਿਸਟ ਵੀਜ਼ਾ ‘ਤੇ ਅਮਰੀਕਾ ਜਾਂਦੇ ਹਨ, ਪਰ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਲੱਗ ਪੈਂਦੇ ਹਨ। ਐਸੇ ਮਾਮਲਿਆਂ ਵਿੱਚ ਉਨ੍ਹਾਂ ਖਿਲਾਫ਼ ਸਿੱਧਾ ਸਜ਼ਾ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਵੱਲੋਂ ਕੀਤਾ ਗਿਆ ਅਪਰਾਧ ਵਿਦੇਸ਼ ਵਿੱਚ ਹੋਇਆ ਹੁੰਦਾ ਹੈ। ਪਰ ਜੇਕਰ ਕੋਈ ਵਿਅਕਤੀ ਭਾਰਤ ਵਿੱਚ ਕੋਈ ਅਪਰਾਧ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦਾ ਹੈ ਜਾਂ ਮਨੁੱਖੀ ਤਸਕਰੀ ਰਾਹੀਂ ਉੱਥੇ ਪਹੁੰਚਦਾ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਕੇਸ ਦਰਜ ਹੋਣ ‘ਤੇ ਉਹਨਾਂ ਨੂੰ ਜੇਲ ਵੀ ਹੋ ਸਕਦੀ ਹੈ।
ਫਰਵਰੀ 2025 ਵਿੱਚ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਗੈਰਕਾਨੂੰਨੀ ਪ੍ਰਵਾਸੀ:
ਅਮਰੀਕਾ ਨੇ ਭਾਰਤ ਦੇ 104 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ।
ਇਨ੍ਹਾਂ ਵਿੱਚੋਂ:
ਪੰਜਾਬ ਤੋਂ – 30
ਹਰਿਆਣਾ ਤੋਂ – 33
ਚੰਡੀਗੜ੍ਹ ਤੋਂ – 2
ਮੈਕਸੀਕੋ ਵਿੱਚ ਫਸੇ ਮੋਹਾਲੀ ਦੇ ਨੌਜਵਾਨ ਦਾ ਮਾਮਲਾ:
ਮੋਹਾਲੀ ਦੀ ਇੱਕ ਮਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ।
ਉਕਤ ਨੌਜਵਾਨ ‘ਡੰਕੀ ਰੂਟ’ ਰਾਹੀਂ ਅਮਰੀਕਾ ਜਾਂਦੇ ਸਮੇਂ ਮੈਕਸੀਕੋ ਵਿੱਚ ਫਸ ਗਿਆ।
3 ਲੋਕਾਂ (ਇੱਕ ਔਰਤ ਅਤੇ 2 ਇਮੀਗ੍ਰੇਸ਼ਨ ਏਜੰਟ) ਖ਼ਿਲਾਫ ਮਾਮਲਾ ਦਰਜ।
ਦਰਜ ਧਾਰਾਵਾਂ:
ਫੇਜ਼-11 ਥਾਣੇ ਵਿੱਚ ਹੇਠ ਲਿਖੀਆਂ ਧਾਰਾਵਾਂ ਤਹਿਤ ਮਾਮਲਾ ਦਰਜ:
ਭਾਰਤੀ ਦੰਡ ਸੰਹਿਤਾ ਦੀ ਧਾਰਾ 318(4) – ਧੋਖਾਧੜੀ ਅਤੇ ਜਾਲਸਾਜੀ
ਧਾਰਾ 61(2) – ਆਪਰਾधिक ਸਾਜ਼ਿਸ਼
ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਵਿਨਿਯਮਨ ਐਕਟ, 2014 ਦੀ ਧਾਰਾ 13
ਲਾਇਸੈਂਸ ਰੱਦ, ਨੋਟਿਸ ਜਾਰੀ:
ਅਮ੍ਰਿਤਸਰ ਵਿੱਚ 40 ਗੈਰਕਾਨੂੰਨੀ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ।
ਜਲੰਧਰ ਵਿੱਚ 271 ਟਰੈਵਲ ਏਜੰਟਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ, ਕਿਉਂਕਿ ਉਨ੍ਹਾਂ ਨੇ ਲਾਇਸੈਂਸ ਦਾ ਨਵੀਨੀਕਰਨ ਨਹੀਂ ਕਰਵਾਇਆ।
IELTS ਸੈਂਟਰਾਂ ਅਤੇ ਹੋਰ ਕਾਰਵਾਈ:
ਕੁਝ IELTS ਸੈਂਟਰਾਂ ‘ਤੇ ਵੀ ਕਾਰਵਾਈ ਹੋਈ, ਜਿਨ੍ਹਾਂ ਦੀਆਂ ਗਤਿਵਿਧੀਆਂ ਉੱਤੇ ਸ਼ੱਕ ਹੈ।
ਪੁਲਿਸ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਸ਼ਾਮਲ ਟਰੈਵਲ ਏਜੰਟਾਂ ਖ਼ਿਲਾਫ ਕਾਰਵਾਈ ਤੇਜ਼ ਕੀਤੀ ਗਈ।
ਪ੍ਰਸ਼ਾਸਨਕ ਨਿਰਦੇਸ਼:
SDM ਨੂੰ ਹੁਕਮ ਦਿੱਤੇ ਗਏ ਕਿ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੌਂਸਲਟਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ।
ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਮਿਲੇ ਕਿ ਕੋਈ ਵੀ ਸ਼ਿਕਾਇਤ ਹੋਣ ਤੇ ਉਪਾਏਕਾਰੀ ਦਫ਼ਤਰ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਤੁਰੰਤ ਕਾਰਵਾਈ ਹੋ ਸਕੇ।
ਪੰਜਾਬ ਸਰਕਾਰ ਦੁਆਰਾ ਏਜੰਟਾਂ ਖਿਲਾਫ ਕੀਤੀ ਗਈ ਕਾਰਵਾਈ
ਪਿਛਲੇ 3 ਸਾਲਾਂ ਵਿੱਚ ਪੰਜਾਬ ‘ਚ ਟਰੈਵਲ ਏਜੰਟਾਂ ਖ਼ਿਲਾਫ ਕਾਰਵਾਈ:
ਕੁੱਲ 3,225 ਐਫ਼.ਆਈ.ਆਰ. ਟਰੈਵਲ ਏਜੰਟਾਂ ਵਿਰੁੱਧ ਦਰਜ ਹੋਈਆਂ।
ਇਨ੍ਹਾਂ ਵਿੱਚੋਂ 1,117 ਮਾਮਲੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਅਧਿਨિયમ, 2012 ਹੇਠ ਦਰਜ ਕੀਤੇ ਗਏ।
ਵਿਭਿੰਨ ਜ਼ਿਲ੍ਹਿਆਂ ਵੱਲੋਂ ਦਰਜ ਕੀਤੇ ਐਫ਼.ਆਈ.ਆਰ. (ਉੱਚ ਤੋਂ ਘੱਟ):
SAS ਨਗਰ (ਮੋਹਾਲੀ) – 398
ਜਲੰਧਰ ਕਮਿਸ਼ਨਰੇਟ – 375
ਹੋਸ਼ਿਆਰਪੁਰ – 293
ਪਟਿਆਲਾ – 235
ਲੁਧਿਆਣਾ ਕਮਿਸ਼ਨਰੇਟ – 228
NRI ਵਿੰਗ – 190
ਅੰਮ੍ਰਿਤਸਰ ਕਮਿਸ਼ਨਰੇਟ – 188
ਜਲੰਧਰ (ਗ੍ਰਾਮੀਣ) – 141
ਐਸ.ਬੀ.ਐਸ. ਨਗਰ (ਨਵਾਂਸ਼ਹਿਰ) – 127
ਧਾਰਾਵਾਰ ਮਾਮਲੇ:
ਮਨੁੱਖੀ ਤਸਕਰੀ ਅਧਿਨિયમ, 2012 ਹੇਠ – 1,117 ਮਾਮਲੇ
ਉਤਪ੍ਰਵਾਸ (Emigration) ਅਧਿਨિયમ ਹੇਠ – 783 ਮਾਮਲੇ
ਭਾਰਤੀ ਦੰਡ ਸੰਹਿਤਾ (IPC) ਦੀਆਂ ਵੱਖ-ਵੱਖ ਧਾਰਾਵਾਂ ਹੇਠ – 1,325 ਮਾਮਲੇ
ਧਾਰਾਵਾਰ ਜ਼ਿਲ੍ਹਾ-ਵਾਰ ਅੰਕੜੇ:
ਮਨੁੱਖੀ ਤਸਕਰੀ ਅਧਿਨિયમ ਹੇਠ ਸਭ ਤੋਂ ਵੱਧ ਮਾਮਲੇ:
ਜਲੰਧਰ ਕਮਿਸ਼ਨਰੇਟ – 294
ਅੰਮ੍ਰਿਤਸਰ ਕਮਿਸ਼ਨਰੇਟ – 141
ਹੋਸ਼ਿਆਰਪੁਰ – 110
ਉਤਪ੍ਰਵਾਸ ਅਧਿਨિયમ ਹੇਠ:
SAS ਨਗਰ – 287
ਲੁਧਿਆਣਾ ਕਮਿਸ਼ਨਰੇਟ – 161
NRI ਵਿੰਗ – 75
IPC ਹੇਠ:
ਪਟਿਆਲਾ – 198
NRI ਵਿੰਗ – 115
ਹੋਸ਼ਿਆਰਪੁਰ – 111
ਅਧਿਕਾਰਕ ਬਿਆਨ:
ਐਡੀਸ਼ਨਲ ਡੀ.ਜੀ.ਪੀ. (NRI ਵਿੰਗ) ਪਰਵੀਨ ਸਿੰਹਾ ਨੇ ਕਿਹਾ:
ਪੰਜਾਬ ਦੇਸ਼ ਦਾ ਇਕਲੌਤਾ ਰਾਜ ਹੈ ਜਿੱਥੇ ਮਨੁੱਖੀ ਤਸਕਰੀ ਰੋਕਥਾਮ ਕਾਨੂੰਨ 2012 ਲਾਗੂ ਹੈ।
ਸ਼ਿਕਾਇਤ ਮਿਲਣ ‘ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ।
ਪਿਛਲੇ 3 ਸਾਲਾਂ ਵਿੱਚ 3,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਟਰੈਵਲ ਏਜੰਟਾਂ ਲਈ ‘ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012’ ਬਣਾਇਆ
ਫਰਵਰੀ 2025 ਵਿੱਚ ਯੂਐਸ ਤੋਂ ਵੱਡੀ ਗਿਣਤੀ ਵਿੱਚ ਭਾਰਤ ਵਾਪਸ ਡਿਪੋਰਟ ਕੀਤੇ ਜਾਣ ਮੰਗਰੋਂ ਪੰਜਾਬ ਸਰਕਾਰ ਦੁਆਰਾ ਏਜੰਟਾਂ ਖਿਲਾਫ ਸਖਤਾਈ ਨਾਲ ਕਦਮ ਚੁੱਕੇ ਗਏ। ਪੰਜਾਬ ਸਰਕਾਰ ਨੇ ਟਰੈਵਲ ਏਜੰਟਾਂ ਲਈ ‘ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012’ ਬਣਾਇਆ ਜਿਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਕਾਨੂੰਨੀ ਨਿਯਮ ਅਤੇ ਲਾਈਸੈਂਸ ਦੀ ਲੋੜ
Punjab Travel Professionals (Regulation) Act, 2012 ਅਨੁਸਾਰ:
ਹਰ ਟਰੈਵਲ ਏਜੰਟ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲਾਈਸੈਂਸ ਲੈਣਾ ਲਾਜ਼ਮੀ।
ਲਾਈਸੈਂਸ 5 ਸਾਲ ਲਈ ਜਾਰੀ ਕੀਤਾ ਜਾਂਦਾ ਹੈ ਅਤੇ ਨਵੀਨੀਕਰਨ ਲਾਜ਼ਮੀ।
ਲਾਈਸੈਂਸ ਪ੍ਰਾਪਤ ਲਾਈਸੈਂਸਧਾਰੀਆਂ ਨੂੰ ਆਪਣਾ ਲਾਈਸੈਂਸ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ,
ਇਸ਼ਤਿਹਾਰਾਂ ਅਤੇ ਸੇਵਾਵਾਂ ਦਾ ਰਿਕਾਰਡ ਰੱਖਣਾ ਲਾਜ਼ਮੀ।
ਪਾਬੰਦੀਆਂ ਅਤੇ ਸਜ਼ਾਵਾਂ
ਟਰੈਵਲ ਏਜੰਟਾਂ ਨੂੰ ਮਨੁੱਖੀ ਤਸਕਰੀ ਜਾਂ ਬਿਨਾਂ ਮਨਜ਼ੂਰੀ ਉਤਪ੍ਰਵਾਸ ਸਹਾਇਤਾ ਵਰਗੀਆਂ ਪਾਬੰਦੀਸ਼ੁਦਾ ਗਤੀਵਿਧੀਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ।
ਕਾਨੂੰਨ ਦੀ ਉਲੰਘਣਾ ਦੀ ਸੂਰਤ ਵਿੱਚ, ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ ਜਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਵਿਸ਼ੇਸ਼ ਜਾਂਚ ਦਲ (Special Investigation Team – SIT)
SIT ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਦੋਸ਼ਾਂ ਦੀ ਜਾਂਚ ਅਤੇ ਕਾਰਵਾਈ ਕਰੇਗੀ।
ਨਾਗਰਿਕਾਂ ਲਈ ਚੇਤਾਵਨੀ
ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਕਿ ਕੋਈ ਵੀ ਦਸਤਾਵੇਜ਼ ਜਾਂ ਰਕਮ ਦੇਣ ਤੋਂ ਪਹਿਲਾਂ ਏਜੰਟ ਦੀ ਪਿਛੋਕੜ ਜਾਂਚੋ।
ਸਿਰਫ਼ Punjab Travel Professionals Act, 2012 ਅਧੀਨ ਡਿਪਟੀ ਕਮਿਸ਼ਨਰ ਵਲੋਂ ਜਾਰੀ ਲਾਈਸੈਂਸ ਵਾਲੇ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕਰੋ।
ਮਾਲਟਾ ਵੋਟ ਹਾਦਸੇ ‘ਚ 170 ਭਾਰਤੀਆਂ ਦੀ ਹੋਈ ਸੀ ਮੌਤ
ਦੱਸ ਦਇਏ ਕਿ ਅੱਜ ਤੋਂ 26 ਸਾਲ ਪਹਿਲਾਂ, ਅਰਥਾਤ 26 ਦਸੰਬਰ, 1996 ਨੂੰ, ਸਮੁੰਦਰੀ ਦੇਸ਼ ਮਾਲਟਾ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਸੀ। ਇੱਕ ਕਿਸ਼ਤੀ ਡੁੱਬਣ ਕਾਰਨ ਲਗਭਗ 290 ਯਾਤਰੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ 170 ਭਾਰਤੀ ਵੀ ਸ਼ਾਮਲ ਸਨ। ਇਹ ਸਾਰੇ ਯਾਤਰੀ ਭਾਰਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਤੋਂ ਸਨ ਅਤੇ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਵਿਚ ਰੋਜ਼ਗਾਰ ਲੱਭਣ ਲਈ ਜਾ ਰਹੇ ਸਨ।
ਡੰਕੀ ਰੂਟ ਨਾ ਸਿਰਫ਼ ਜਾਨ ਲਈ ਖਤਰਾ ਹੈ, ਬਲਕਿ ਪਰਿਵਾਰਾਂ ਦੀ ਉਮੀਦਾਂ, ਖੁਆਬਾਂ ਨੂੰ ਵੀ ਤਬਾਹ ਕਰ ਦਿੰਦਾ ਹੈ। ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਕੀਤੀਆਂ ਤਾਜ਼ਾ ਕਾਨੂੰਨੀ ਕਾਰਵਾਈਆਂ ਸਾਨੂੰ ਸਚੇਤ ਕਰਦੀਆਂ ਹਨ ਕਿ ਗੈਰਕਾਨੂੰਨੀ ਰਸਤੇ ਸਿਰਫ਼ ਅਨਿਸ਼ਚਿਤਤਾ ਅਤੇ ਤਬਾਹੀ ਵੱਲ ਹੀ ਲੈ ਜਾਂਦੇ ਹਨ। ਜੇਕਰ ਵਿਦੇਸ਼ ਜਾਣਾ ਹੈ ਤਾਂ ਕਾਨੂੰਨੀ ਤਰੀਕਿਆਂ ਨਾਲ, ਲਾਇਸੈਂਸ ਪ੍ਰਾਪਤ ਇਮੀਗ੍ਰੇਸ਼ਨ ਏਜੰਟ ਰਾਹੀਂ ਜਾਂ ਵਿਦਿਆਰਥੀ ਵੀਜ਼ਾ ਰਾਹੀਂ ਜਾਣਾ ਸਭ ਤੋਂ ਸੁਰੱਖਿਅਤ ਰਸਤਾ ਹੈ।
ਪੰਜਾਬ ਸਰਕਾਰ ਵੱਲੋਂ ਇਲਾਨ ਤਾਂ ਵੱਡੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਕਾਰਵਾਈਆਂ ਅਧੂਰੀਆਂ ਰਹਿ ਜਾਂਦੀਆਂ ਹਨ। ਜਿਸ ਰਫਤਾਰ ਨਾਲ ਨੌਜਵਾਨ ਡੰਕੀ ਰੂਟ ਰਾਹੀਂ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ, ਉਸੇ ਰਫਤਾਰ ਨਾਲ ਸਰਕਾਰ ਦੀ ਕਾਰਵਾਈ ਨਹੀਂ ਹੋ ਰਹੀ। ਕਾਨੂੰਨ ਤਾਂ ਹਨ, ਪਰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤੇ ਜਾਂਦੇ। ਇਹੀ ਕਾਰਨ ਹੈ ਕਿ ਡੰਕੀ ਰੂਟ ਦਾ ਜਾਲ ਅਜੇ ਵੀ ਜਾਰੀ ਹੈ।