ਹਨੂੰਮਾਨ ਜਯੰਤੀ ਹਿੰਦੂ ਧਰਮ ਦਾ ਇੱਕ ਖਾਸ ਅਤੇ ਬਹੁਤ ਮਹੱਤਵਪੂਰਨ ਤਿਉਹਾਰ ਹੈ, ਜੋ ਭਗਵਾਨ ਹਨੂੰਮਾਨ ਜੀ ਦੀ ਪੂਜਾ ਨੂੰ ਸਮਰਪਿਤ ਹੈ। ਇਹ ਦਿਨ ਉਨ੍ਹਾਂ ਸ਼ਰਧਾਲੂਆਂ ਲਈ ਖਾਸ ਹੈ ਜੋ ਭਗਵਾਨ ਹਨੂੰਮਾਨ ਜੀ ਦੀ ਅਥਾਹ ਸ਼ਕਤੀ, ਭਗਤੀ ਅਤੇ ਹਿੰਮਤ ‘ਚ ਵਿਸ਼ਵਾਸ ਰੱਖਦੇ ਹਨ। ਬਜਰੰਗਬਲੀ ਤਾਕਤ ਅਤੇ ਹਿੰਮਤ ਦੇ ਪ੍ਰਤੀਕ ਹਨ ਜੋ ਆਪਣੇ ਭਗਤਾਂ ਦੇ ਹਰ ਸੰਕਟ ਨੂੰ ਦੂਰ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੰਕਟਮੋਚਨ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਹਨੂੰਮਾਨ ਜੀ ਇਕਲੌਤੇ ਦੇਵਤਾ ਹਨ ਜੋ ਕਲਯੁਗ ਵਿੱਚ ਅਜੇ ਵੀ ਧਰਤੀ ‘ਤੇ ਰਹਿੰਦੇ ਹਨ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਹਨੂੰਮਾਨ ਜਯੰਤੀ ਸਾਲ ‘ਚ ਸਿਰਫ਼ ਇੱਕ ਵਾਰ ਨਹੀਂ ਸਗੋਂ ਦੋ ਵਾਰ ਮਨਾਈ ਜਾਂਦੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਲ ‘ਚ ਦੋ ਵਾਰ ਹਨੂੰਮਾਨ ਜਯੰਤੀ ਕਿਉਂ ਮਨਾਇਆ ਜਾਂਦਾ ਹੈ।
ਦਰਅਸਲ, ਹਨੂੰਮਾਨ ਜਯੰਤੀ ਸਾਲ ‘ਚ ਦੋ ਵਾਰ ਮਨਾਈ ਜਾਂਦੀ ਹੈ, ਇੱਕ ਵਾਰ ਚੈਤ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਅਤੇ ਦੂਜੀ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਚਤੁਰਦਸ਼ੀ ਵਾਲੇ ਦਿਨ। ਪਹਿਲੀ ਜਯੰਤੀ ਉਨ੍ਹਾਂ ਦੇ ਜਨਮ ਨਾਲ ਸਬੰਧਤ ਮੰਨੀ ਜਾਂਦੀ ਹੈ, ਜਦਕਿ ਦੂਜੀ ਜਯੰਤੀ ਉਨ੍ਹਾਂ ਦੇ ਅਮਰਤਾ ਪ੍ਰਾਪਤ ਕਰਨ ਦੀ ਕਹਾਣੀ ਨਾਲ ਸਬੰਧਤ ਹੈ। ਇਸ ਲਈ, ਸ਼ਰਧਾਲੂ ਹਨੂੰਮਾਨ ਜੀ ਦੀ ਬਹੁਤ ਸ਼ਰਧਾ ਨਾਲ ਪੂਜਾ ਕਰਦੇ ਹਨ ਅਤੇ ਦੋਵਾਂ ਮੌਕਿਆਂ ‘ਤੇ ਵਰਤ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਦਾ ਜਨਮ ਚੈਤ ਪੂਰਨਿਮਾ ਨੂੰ ਹੋਇਆ ਸੀ। ਇਸ ਦਿਨ ਨੂੰ ਉਨਾਂ ਦਾ ਅਸਲ ਜਨਮਦਿਨ ਮੰਨਿਆ ਜਾਂਦਾ ਹੈ। ਇੱਕ ਕਥਾ ਦੇ ਅਨੁਸਾਰ, ਇੱਕ ਵਾਰ ਬਚਪਨ ਵਿੱਚ ਹਨੂੰਮਾਨ ਜੀ ਨੂੰ ਬਹੁਤ ਭੁੱਖ ਲੱਗੀ ਸੀ। ਉਨ੍ਹਾਂ ਨੇ ਸੂਰਜ ਨੂੰ ਲਾਲ ਫਲ ਸਮਝ ਕੇ ਨਿਗਲਣ ਦੀ ਕੋਸ਼ਿਸ਼ ਕੀਤੀ। ਦੇਵਰਾਜ ਇੰਦਰ ਨੇ ਉਨ੍ਹਾਂ ਨੂੰ ਰੋਕ ਲਈ ਉਨਾਂ ਆਪਣੇ ਸ਼ਸਤਰ ਨਾਲ ਹਨੂੰਮਾਨ ਜੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਇਹ ਦੇਖ ਕੇ ਪਵਨ ਦੇਵ ਬਹੁਤ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਪੂਰੇ ਬ੍ਰਹਿਮੰਡ ‘ਚ ਹਵਾ ਦਾ ਪ੍ਰਵਾਹ ਬੰਦ ਕਰ ਦਿੱਤਾ। ਜਦੋਂ ਸਾਰੇ ਦੇਵਤਿਆਂ ਨੇ ਮਿਲ ਕੇ ਹਨੂੰਮਾਨ ਜੀ ਨੂੰ ਦੁਬਾਰਾ ਜੀਵਨਦਾਨ ਦਿੱਤਾ, ਤਾਂ ਸਥਿਤੀ ਆਮ ਹੋ ਗਈ। ਇਹ ਦਿਨ ਚੈਤਰਾ ਪੂਰਨਿਮਾ ਦਾ ਸੀ, ਇਸ ਲਈ ਇਹ ਦਿਨ ਬਜਰੰਗਬਲੀ ji ਦੇ ਪੁਨਰ ਜਨਮ ਅਤੇ ਜਿੱਤ ਦਾ ਦਿਨ ਮੰਨਿਆ ਗਿਆ।
ਇੱਕ ਹੋਰ ਕਥਾ ਮੁਤਾਬਕ, ਕਾਰਤਿਕ ਮਹੀਨੇ ਦੀ ਕ੍ਰਿਸ਼ਨ ਚਤੁਰਦਸ਼ੀ ਯਾਨੀ ਨਰਕ ਚਤੁਰਦਸ਼ੀ ਦੇ ਦਿਨ, ਮਾਤਾ ਸੀਤਾ ਨੇ ਹਨੂੰਮਾਨ ਜੀ ਨੂੰ ਉਨ੍ਹਾਂ ਦੀ ਨਿਸਵਾਰਥ ਭਗਤੀ ਅਤੇ ਸੇਵਾ ਲਈ ਅਮਰਤਾ ਦਾ ਆਸ਼ੀਰਵਾਦ ਦਿੱਤਾ। ਇਸ ਲਈ ਇਸ ਦਿਨ ਨੂੰ ਹਨੂੰਮਾਨ ਜਯੰਤੀ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਜੇ ਅਭਿਨੰਦਨ ਮਹੋਤਸਵ ਵੀ ਕਿਹਾ ਜਾਂਦਾ ਹੈ।