Monday, May 20, 2024

Logo
Loading...
google-add

ਮਾਂ ਨੇ ਰੋ-ਰੋ ਕੇ ਕੀਤੀ ਫਰਿਆਦ "ਮੇਰੇ ਪੁੱਤ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਬਾਹਰ ਕੱਢਿਆ ਜਾਵੇ", ਵਿਡੀਓ ਵਾਈਰਲ

Editor | 15:30 PM, Wed Sep 06, 2023

ਪੰਜਾਬ ਦੇ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਜਵਾਨੀ ਤਾਂ ਨਸ਼ਿਆਂ ਦੇ ਹੱਥ ਚੜ੍ਹ ਗਈ ਹੈ। ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਕਿ ਕਿਵੇ ਸੂਬੇ ਦੇ ਨੌਜਵਾਨ ਨਸ਼ਿਆਂ ਕਾਰਣ ਆਪਣੀ ਜਾਨਾਂ ਗੁਆ ਰਹੇ ਹਨ, ਕਿਵੇ ਲੋਕਾਂ ਦੇ ਘਰ ਉਜੜ ਰਹੇ ਹਨ। ਇੱਕ ਪਾਸੇ ਤਾਂ ਸੂਬੇ ਦੀ ਪੁਲਿਸ ਨਸ਼ਿਆਂ ਖਿਲਾਫ਼ ਪਿੰਡ-ਪਿੰਡ ਜਾ ਸੈਮੀਨਾਰ ਕਰਕੇ ਟੋਲ ਫਰੀ ਨੰਬਰ ਜਾਰੀ ਕਰ ਰਹੀ ਹੈ। ਉਸੇ ਦੌਰਾਨ ਇੱਕ ਦੁਖਿਆਰੀ ਮਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਆਪਣੇ ਪੁੱਤ ਨੂੰ ਨਸ਼ੇ ਦਾ ਆਦੀ ਹੋਣ 'ਤੇ ਰੋ-ਰੋ ਕੇ ਫਰਿਆਦ ਕਰ ਰਹੀ ਹੈ ਕਿ ਮੇਰੇ ਪੁੱਤ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਬਾਹਰ ਕੱਢਿਆ ਜਾਵੇ।

ਵਾਈਰਲ ਵੀਡੀਓ ਵਿੱਚ ਮਹਿਲਾ ਨੇ ਕਹਿ ਰਹੀ ਹੈ ਕਿ ਉਸ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ। ਨਸ਼ਾ ਵੇਚਣ ਵਾਲਿਆਂ ਦੇ ਨੰਬਰ ਵੀ ਪੁਲਿਸ ਨੂੰ ਦਿੱਤੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰ, ਸਗੋਂ ਉਸ ਦੁਖਿਆਰੀ ਮਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਪੁੱਤਰ ਨੂੰ ਸਮਝਾਓ। ਉਸ ਤੋਂ ਬਾਅਦ ਫੇਰ ਜਦੋਂ ਮਾਂ ਦੀ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਤੁਰੰਤ ਪੁਲਿਸ ਹਰਕਤ ਵਿੱਚ ਮਾਤਾ ਦੇ ਘਰ ਪਹੁੰਚ ਗਈ। ਪੁਲਿਸ ਨਸ਼ਾ ਵੇਚਣ ਵਾਲਿਆਂ ਖਿਲਾਫ਼ ਜਲਦ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਸਮਾਜ ਸੇਵੀ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਦੁਖਿਆਰੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਨੌਜਵਾਨ ਬੇਟਾ ਨਸ਼ੇ ਦਾ ਆਦੀ ਹੋ ਗਿਆ ਹੈ। ਉਹ ਹਰ ਰੋਜ਼ ਨਸ਼ਾ ਕਰਕੇ ਘਰ ਆਉਂਦਾ ਹੈ। ਘਰ ਆਉਣ ਤੋਂ ਬਾਅਦ ਵੀ ਨਸ਼ਾ ਵੇਚਣ ਵਾਲਿਆਂ ਦੇ ਮੇਰੇ ਬੇਟੇ ਨੂੰ ਲਗਾਤਾਰ ਫੋਨ ਆਉਂਦੇ ਹਨ ਤੇ ਫਿਰ ਮੇਰਾ ਬੇਟਾ ਉਨ੍ਹਾਂ ਤੋਂ ਨਸ਼ਾ ਲੈ ਕੇ ਘਰ ਆ ਕੇ ਵੀ ਨਸ਼ਾ ਕਰਦਾ ਹੈ।

ਮਹਿਲਾ ਨੇ ਕਿਹਾ ਹੈ ਕਿ ਮੈਂ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਬਾਰੇ ਦੱਸ ਚੁੱਕੀ ਹਾਂ ਤੇ ਜਿਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਫੋਨ ਆਉਂਦੇ ਹਨ, ਉਨ੍ਹਾਂ ਦੇ ਨੰਬਰ ਵੀ ਦੇ ਚੁੱਕੀ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਵੀ ਨਹੀਂ ਕੀਤਾ। ਰੋਂਦੀ ਹੋਈ ਉਸ ਦੁਖਿਆਰੀ ਮਾਂ ਨੇ ਦੱਸਿਆ ਕਿ ਮੇਰੇ ਦੋ ਪੋਤੀਆਂ ਤੇ ਇੱਕ ਪੋਤਾ ਹੈ। ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਮੈਂ ਬਹੁਤ ਦੁਖੀ ਹਾਂ। ਉਸ ਦੁਖਿਆਰੀ ਮਾਂ ਨੇ ਰੋਂਦੇ ਹੋਏ ਫਰਿਆਦ ਲਾਈ ਕਿ ਮੇਰੇ ਪੁੱਤਰ ਨੂੰ ਇਸ ਨਸ਼ੇ ਵਿੱਚੋਂ ਬਾਹਰ ਕੱਢਿਆ ਜਾਵੇ। ਇਨ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਛੇਤੀ ਤੋਂ ਛੇਤੀ ਕਾਬੂ ਪਾਇਆ ਜਾਵੇ। ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲੱਗਾ ਸਕਦੇ ਹੋ ਕਿ ਕਿਵੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਹੱਥ ਚੜ੍ਹ ਗਈ ਹੈ। ਕਿਵੇ ਸੂਬੇ ਦੇ ਲੋਕ ਜਿਉਂਦੇ ਜੀਅ ਮਰ ਰਹੇ ਹਨ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਭੇਟ ਚੜਦੇ ਹੋਏ।

  • Trending Tag

  • No Trending Add This News
google-add
google-add
google-add

ਸਿਆਸਤ ਦਰਮਿਆਨੀਆਂ ਖ਼ਬਰਾਂ

ਭਾਰਤੀ ਸਿਆਸਤ