Monday, May 20, 2024

Logo
Loading...
google-add

SIT ਨੇ ਮਜੀਠੀਆ ਦੇ 4 ਕਰੀਬੀਆਂ ਨੂੰ ਸੰਮਨ ਭੇਜ ਕੀਤਾ ਤਲਬ

Editor | 12:48 PM, Mon Jan 29, 2024

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ SIT ਵਲੋਂ ਨਸ਼ਾ ਤਸਕਰੀ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ SIT ਨੇ ਮਜੀਠੀਆ ਦੇ 4 ਕਰੀਬੀਆਂ ਨੂੰ ਸੰਮਨ ਭੇਜ 2 ਫਰਵਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਇਹਨਾਂ ਕਰੀਬੀਆਂ ‘ਚ ਮਜੀਠੀਆ ਦੇ ਸਾਬਕਾ PA, OSD, ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਬੁੱਧ ਸਿੰਘ ਦੇ ਨਾਂ ਸ਼ਾਮਲ ਹਨ। ਹੁਣ ਇਹਨਾਂ ਸਾਰੀਆਂ ਤੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ। 

ਇਹ ਵੀ ਦੱਸ ਦੇਈਏ ਕਿ ਬਿਕਰਮ ਮਜੀਠੀਆ ਮਾਮਲੇ 'ਚ ਨਵੀਂ SIT ਦਾ ਗਠਨ ਕੀਤਾ ਗਿਆ ਹੈ। ਹੁਣ SIT ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ DIG ਭੁੱਲਰ ਨੂੰ ਦਿੱਤੀ ਗਈ ਹੈ। ਮਜੀਠੀਆ ਨੂੰ 15 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਇਸੇ ਦੌਰਾਨ SIT ਨੇ ਮਜੀਠੀਆ ਤੋਂ ਸਵਾਲ-ਜਵਾਬ ਕੀਤੇ ਹਨ, ਹਾਲਾਂਕਿ ਮਜੀਠੀਆ ਇਸ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਹਨ।

google-add
google-add
google-add

ਸਿਆਸਤ ਦਰਮਿਆਨੀਆਂ ਖ਼ਬਰਾਂ

ਭਾਰਤੀ ਸਿਆਸਤ