Thursday, May 09, 2024

Logo
Loading...
google-add

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 3 ਸਾਲਾਂ 'ਚ 20 ਹਜ਼ਾਰ ਕਰੋੜ ਰੁਪਏ ਦਾ ਕਰੇਗੀ ਨਿਵੇਸ਼

Editor | 17:24 PM, Wed Nov 22, 2023

ਭਾਰਤ ਦੇ ਸਭ ਤੋਂ ਅਮੀਰ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ( DM )ਮੁਕੇਸ਼ ਅੰਬਾਨੀ ਨੇ ਇੱਕ ਵੱਡਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਅਗਲੇ ਤਿੰਨ ਸਾਲਾਂ 'ਚ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਡਿਜੀ ਲਾਈਫ ਸਲਿਊਸ਼ਨ, ਰਿਟੇਲ ਅਤੇ ਬਾਇਓ ਐਨਰਜੀ ਵਿੱਚ ਕੀਤਾ ਜਾਵੇਗਾ। ਅੰਬਾਨੀ ਨੇ ਕਿਹਾ ਕਿ ਇਸ ਨਾਲ ਬੰਗਾਲ ਦਾ ਵਿਕਾਸ ਹੋਵੇਗਾ ਅਤੇ ਉਹ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਨੇ ਕੋਲਕਾਤਾ ਦੇ ਕਾਲੀਘਾਟ ਮੰਦਰ ਦੇ ਨਵੀਨੀਕਰਨ ਦਾ ਵੀ ਐਲਾਨ ਕੀਤਾ ਹੈ ।

ਮੁਕੇਸ਼ ਅੰਬਾਨੀ ਨੇ ਮੰਗਲਵਾਰ ਨੂੰ ਬੰਗਾਲ ਗਲੋਬਲ ਬਿਜ਼ਨਸ ਸਮਿਟ 'ਚ 20 ਹਜ਼ਾਰ ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ ਬੰਗਾਲ ਰਾਜ ਵਿੱਚ ਡਿਜੀਟਲ ਲਾਈਫ ਸੋਲਿਊਸ਼ਨ, ਰਿਲਾਇੰਸ ਫੁਟਪ੍ਰਿੰਟ ਅਤੇ ਬਾਇਓ ਐਨਰਜੀ ਲਈ 20 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਹੈ।

ਤੁਹਾਨੂੰ ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਪਹਿਲਾਂ ਹੀ ਬੰਗਾਲ ਵਿੱਚ ਨਿਵੇਸ਼ ਕਰ ਚੁੱਕੀ ਹੈ। ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਰਾਜ ਵਿੱਚ ਵੱਖ-ਵੱਖ ਖੇਤਰਾਂ ਵਿੱਚ 45 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਪੀਟੀਆਈ ਦੇ ਅਨੁਸਾਰ, ਅੰਬਾਨੀ ਨੇ ਕਿਹਾ ਕਿ ਰਿਲਾਇੰਸ ਫਾਊਂਡੇਸ਼ਨ ਕੋਲਕਾਤਾ ਦੇ ਪ੍ਰਤੀਕ ਕਾਲੀਘਾਟ ਮੰਦਿਰ ਨੂੰ "ਇਸਦੀ ਅਸਲੀ ਸ਼ਾਨ ਮੁੜ ਪ੍ਰਾਪਤ ਕਰਨ ਲਈ" ਦੇ ਪੁਨਰ ਵਿਕਾਸ ਦਾ ਕੰਮ ਕਰੇਗੀ।


  • Trending Tag

  • No Trending Add This News
google-add
google-add
google-add

ਅੰਤਰਰਾਸ਼ਟਰੀ ਵਪਾਰ

google-add
google-add
google-add

ਵਪਾਰ ਦਰਮਿਆਨੀ ਖ਼ਬਰਾਂ

google-add
google-add